ਨਵੀਂ ਦਿੱਲੀ: ਰਾਜਧਾਨੀ 'ਚ ਆਪ੍ਰੇਸ਼ਨ ਸਫ਼ੈਦ ਸਾਗਰ ਦੇ 20 ਸਾਲ ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀਐੱਸ ਧਨੋਆ ਨੇ ਕਿਹਾ ਕਿ ਕਾਰਗਿਲ ਵਰਗੀ ਲੜਾਈ ਹੋਵੇ, ਅੱਤਵਾਦੀ ਹਮਲੇ ਦਾ ਜਵਾਬ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਲੜਾਈ ਹੋਵੇ ਭਾਰਤੀ ਹਵਾਈ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ।
ਭਾਰਤੀ ਹਵਾਈ ਫ਼ੌਜ ਹਰ ਤਰ੍ਹਾਂ ਦੀ ਲੜਾਈ ਲਈ ਤਿਆਰ: ਬੀਐੱਸ ਧਨੋਆ - Indian Air Force ready for evry Fight
ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀਐੱਸ ਧਨੋਆ ਦਾਾ ਕਹਿਣਾ ਹੈ ਕਿ ਭਾਰਤੀ ਹਵਾਈ ਫ਼ੌਜ ਹਰ ਤਰ੍ਹਾਂ ਦੇ ਹਮਲੇ ਲਈ ਤਿਆਰ ਹੈ।
ਫ਼ਾਈਲ ਫ਼ੋਟੋ।
ਉਨ੍ਹਾਂ ਉਸ ਸਮੇਂ ਦੇ ਹਵਾਈ ਐਕਸ਼ਨ ਨੂੰ ਯਾਦ ਕਰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਸੀ ਜਦੋਂ ਮਿਗ-21 ਹਵਾਈ ਜਹਾਜ਼ ਨੇ ਰਾਤ ਨੂੰ ਪਹਾੜਾਂ 'ਤੇ ਬੰਬ ਸੁੱਟੇ ਸਨ। ਆਪ੍ਰੇਸ਼ਨ ਵਿਜੇ ਦੌਰਾਨ ਕਾਰਗਿਲ 'ਚ ਵੜੇ ਘੁਸਪੈਠੀਆਂ ਨੂੰ ਖਦੇੜਨ ਲਈ ਹਵਾਈ ਫ਼ੌਜ ਨੇ ਆਪ੍ਰੇਸ਼ਨ ਸਫ਼ੈਦ ਸਾਗਰ ਚਲਾਇਆ ਸੀ।
ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ 26 ਫ਼ਰਵਰੀ ਨੂੰ ਬਾਲਾਕੋਟ 'ਤੇ ਕੀਤਾ ਗਿਆ ਹਮਲਾ ਹਵਾਈ ਫ਼ੌਜ ਦੀ ਕੁੱਝ ਦੂਰੀ ਤੋਂ ਸਹੀ ਹਮਲਾ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ।