ਨਵੀਂ ਦਿੱਲੀ: ਭਾਰਤੀ ਹਵਾਈ ਸੀਮਾ ਦੇ ਉਲੰਘਣ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਾਰਜਿਅਨ ਕਾਰਗੋ ਏਐੱਨ-12 ਪਾਕਿਸਤਾਨ(ਕਰਾਚੀ) ਤੋਂ ਭਾਰਤ ਆ ਰਿਹਾ ਸੀ, ਜਿਸਨੂੰ ਭਾਰਤੀ ਹਵਾਈ ਫੌਜ ਨੇ ਹਵਾ 'ਚ ਰੋਕਿਆ ਤੇ ਜੈਪੁਰ 'ਚ ਜਹਾਜ਼ ਲੈਂਡ ਕਰਵਾਇਆ। ਜਾਰਜਿਅਨ ਕਾਰਗੋ ਦੇ ਪਾਇਲਟ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਪੱਛਮੀ ਸੀਮਾ ਉੱਤੇ ਲਗਾਤਾਰ ਪਹਿਰੇਦਾਰੀ ਕੀਤੀ ਜਾ ਰਹੀ ਹੈ।
ਭਾਰਤੀ ਹਵਾਈ ਸੀਮਾ ਦਾ ਉਲੰਘਣ, ਪਾਕਿ ਤੋਂ ਆ ਰਿਹਾ ਜਹਾਜ਼ ਜੈਪੁਰ 'ਚ ਕਰਵਾਇਆ ਲੈਂਡ - ਜਹਾਜ਼
ਭਾਰਤੀ ਹਵਾਈ ਸੀਮਾ ਦੇ ਉਲੰਘਣ ਦੀ ਖ਼ਬਰ ਆਈ ਹੈ। ਜਾਰਜਿਅਨ ਕਾਰਗੋ ਏਐੱਨ-12 ਪਾਕਿਸਤਾਨ(ਕਰਾਚੀ) ਤੋਂ ਭਾਰਤ ਆ ਰਿਹਾ ਸੀ, ਜਿਸਨੂੰ ਭਾਰਤੀ ਹਵਾਈ ਫੌਜ ਨੇ ਹਵਾ 'ਚ ਰੋਕਿਆ ਤੇ ਜੈਪੁਰ 'ਚ ਜਹਾਜ਼ ਲੈਂਡ ਕਰਵਾਇਆ।
ਫ਼ੋਟੋ।
ਜਾਰਜਿਆ ਦਾ ਕਾਰਗੋ ਜਹਾਜ਼ ਜਿਵੇਂ ਹੀ ਭਾਰਤੀ ਹਵਾਈ ਸੀਮਾ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਆਉਂਦਾ ਵੇਖਿਆ ਗਿਆ, ਹਵਾਈ ਫੌਜ ਦੇ ਫਾਈਟਰ ਪਲੇਨ ਹਰਕਤ ਵਿੱਚ ਆਏ ਅਤੇ ਜਾਰਜਿਅਨ ਕਾਰਗੋ ਦੇ ਪਾਇਲਟ ਨੂੰ ਚਿਤਾਵਨੀ ਦਾ ਸੰਦੇਸ਼ ਜਾਰੀ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਾਰਗੋ ਜਹਾਜ਼ ਆਪਣੇ ਤੈਅ ਰਸਤੇ ਤੋਂ ਭਟਕ ਉੱਤਰੀ ਗੁਜਰਾਤ 'ਚ ਪਾਕਿਸਤਾਨ ਵਾਲੇ ਪਾਸਿਓਂ ਦਾਖਿਲ ਹੋਇਆ। ਇਸ ਤਰ੍ਹਾਂ ਭਾਰਤੀ ਹਵਾਈ ਸੀਮਾ ਦੇ ਉਲੰਘਣ ਨੂੰ ਵੇਖਦੇ ਹੋਏ ਸੁਖੋਈ ਜਹਾਜ਼ ਹਰਕਤ ਵਿੱਚ ਆਏ ਅਤੇ ਜਹਾਜ਼ ਨੂੰ ਜੈਪੁਰ ਵਿੱਚ ਲੈਂਡਿੰਗ ਲਈ ਮਜਬੂਰ ਕੀਤਾ ਗਿਆ। ਦੱਸ ਦਈਏ ਜਾਰਜਿਆ ਯੂਰੋਪ ਦਾ ਇੱਕ ਦੇਸ਼ ਹੈ।
Last Updated : May 10, 2019, 10:56 PM IST