ਦੇਹਰਾਦੂਨ : ਭਾਰਤੀ ਹਵਾਈ ਫੌਜ ਦੇ ਐਮਆਈ 17 ਵੀ5 ਹੈਲੀਕਾਪਟਰ ਨੇ ਕੇਦਾਰਨਾਥ ਦੇ ਹੈਲੀਪੈਡ 'ਤੇ ਕਰੈਸ਼ ਹੋਏ ਚੌਪਰ ਨੂੰ ਏਅਰਲਿਫਟ ਕਰ ਲਿਆ ਹੈ। ਇਸ ਨੂੰ ਦੇਹਰਾਦੂਨ ਦੇ ਸਹਸੱਤਰਧਾਰਾ ਪਹੁੰਚਾਇਆ ਗਿਆ ਹੈ।
ਭਾਰਤੀ ਹਵਾਈ ਫੌਜ ਦੇ MI 17 ਹੈਲੀਕਾਪਟਰ ਨੇ ਕੇਦਾਰਨਾਥ ਹੈਲੀਪੈਡ 'ਤੇ ਹਾਦਸੇ ਸ਼ਿਕਾਰ ਚੌਪਰ ਨੂੰ ਕੀਤਾ ਲਿਫਟ - ਐਮਆਈ 17 ਵੀ5 ਹੈਲੀਕਾਪਟਰ
ਭਾਰਤੀ ਹਵਾਈ ਫੌਜ ਦੇ ਐਮਆਈ 17 ਵੀ5 ਹੈਲੀਕਾਪਟਰ ਨੇ ਕੇਦਾਰਨਾਥ ਦੇ ਹੈਲੀਪੈਡ 'ਤੇ ਕਰੈਸ਼ ਹੋਏ ਯੂ.ਟੀ. ਏਅਰ ਪ੍ਰਾਈਵੇਟ ਲਿਮਟਿਡ ਦੇ ਹੈਲੀਕਾਪਟਰ ਨੂੰ 11,500 ਫੁੱਟ ਦੀ ਉਚਾਈ ਤੋਂ ਏਅਰ ਲਿਫਟ ਕਰ ਲਿਆ ਹੈ।
ਦੱਸਣਯੋਗ ਹੈ ਕਿ ਬੀਤੇ 23 ਸਤੰਬਰ ਨੂੰ ਯੂ.ਟੀ. ਏਅਰ ਪ੍ਰਾਈਵੇਟ ਲਿਮਟਿਡ ਦਾ ਇੱਕ ਹੈਲੀਕਾਪਟਰ ਫਾਟਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਕੇਦਾਰਨਾਥ ਜਾ ਰਿਹਾ ਸੀ। ਇਸ ਦੌਰਾਨ ਕੇਦਾਰਨਾਥ ਹੈਲੀਪੈਡ ਉੱਤੇ ਲੈਂਡਿੰਗ ਦੇ ਦੌਰਾਨ ਹੈਲੀਕਾਪਟਰ ਦਾ ਬੈਲਂਸ ਵਿਗੜ ਗਿਆ। ਇਸ ਕਾਰਨ ਹੈਲੀਕਾਪਟਰ ਦੀ ਸਹੀ ਤਰੀਕੇ ਨਾਲ ਲੈਡਿੰਗ ਨਹੀਂ ਹੋ ਸਕੀ। ਇਸ ਹਾਦਸੇ ਵਿੱਚ ਹੈਲੀਕਾਪਟਰ ਦੇ ਪਿਛੇ ਅਤੇ ਪਾਇਲਟ ਸੀਟ ਵਾਲਾ ਹਿੱਸਾ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ ਸੀ।
ਹਾਦਸੇ ਦੇ ਦੌਰਾਨ ਹੈਲੀਕਾਪਟ ਵਿੱਚ ਪਾਇਲਟ ਰਾਜੇਸ਼ ਭਾਰਦਵਾਜ਼ ਸਣੇ 6 ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਕੜੀ ਵਿੱਚ ਭਾਰਤੀ ਹਵਾਈ ਫੌਜ ਦੇ ਐਮਆਈ 17 ਵੀ5 ਹੈਲੀਕਾਪਟਰ ਨੇ ਹਾਦਸੇ ਦੇ ਸ਼ਿਕਾਰ ਚੌਪਰ ਨੂੰ 11,500 ਫੁੱਟ ਦੀ ਉਚਾਈ ਤੋਂ ਏਅਰ ਲਿਫਟ ਕਰ ਲਿਆ ਹੈ। ਇਸ ਚੌਪਰ ਨੂੰ ਦੇਹਰਾਦੂਨ ਦੇ ਸਹੱਸਤਰਧਾਰਾ ਹੈਲੀਪੈਡ ਉੱਤੇ ਪਹੁੰਚਾ ਦਿੱਤਾ ਗਿਆ ਹੈ।