ਨਵੀਂ ਦਿੱਲੀ: ਭਾਰਤ ਦੇ ਕਈ ਸੂਬਿਆਂ ਵਿੱਚ ਟਿੱਡੀਆਂ ਦਾ ਹਮਲਾ ਜਾਰੀ ਹੈ। ਇਸ ਨੂੰ ਵੇਖਦਿਆਂ ਖੇਤੀਬਾੜੀ ਮੰਤਰਾਲੇ ਨੇ ਮਈ 2020 ਵਿਚ ਟਿੱਡੀਆਂ ਦੇ ਪ੍ਰਜਨਣ ਨੂੰ ਰੋਕਣ ਲਈ ਐਟਮਾਈਜ਼ਡ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਦੋ ਐਮਆਈ-17 ਹੈਲੀਕਾਪਟਰਾਂ ਦੀ ਵਰਤੋਂ ਦਾ ਟ੍ਰਾਇਲ ਕੀਤਾ ਜੋ ਕਿ ਸਫਲ ਹੋ ਗਿਆ।
ਟਿੱਡੀਆਂ ਨਾਲ ਨਜਿੱਠਣ ਲਈ ਭਾਰਤੀ ਹਵਾਈ ਫ਼ੌਜ ਨੇ ਤਿਆਰ ਕੀਤਾ ਸਵਦੇਸ਼ੀ ਏਅਰਬੋਰਨ ਲੋਕਸਟ ਕੰਟਰੋਲ ਸਿਸਟਮ - Indian Air Force
ਭਾਰਤੀ ਹਵਾਈ ਫ਼ੌਜ ਨੇ ਆਪਣੇ ਐਮਆਈ-17 ਹੈਲੀਕਾਪਟਰਾਂ ਲਈ ਇੱਕ ਸਵਦੇਸ਼ੀ ਏਅਰਬੋਰਨ ਲੋਕਸਟ ਕੰਟਰੋਲ ਸਿਸਟਮ (ਏਐਲਸੀਐਸ) ਦੇ ਜ਼ਮੀਨੀ ਅਤੇ ਹਵਾਈ ਪਰੀਖਣ ਸਫਲਤਾਪੂਰਵਕ ਕੀਤੇ ਹਨ।
![ਟਿੱਡੀਆਂ ਨਾਲ ਨਜਿੱਠਣ ਲਈ ਭਾਰਤੀ ਹਵਾਈ ਫ਼ੌਜ ਨੇ ਤਿਆਰ ਕੀਤਾ ਸਵਦੇਸ਼ੀ ਏਅਰਬੋਰਨ ਲੋਕਸਟ ਕੰਟਰੋਲ ਸਿਸਟਮ ਫ਼ੋਟੋ।](https://etvbharatimages.akamaized.net/etvbharat/prod-images/768-512-7841708-20-7841708-1593576241888.jpg)
ਚੰਡੀਗੜ੍ਹ ਵਿਚ ਇਕ ਇੰਡੀਅਨ ਏਅਰ ਫੋਰਸ ਰਿਪੇਅਰ ਡਿਪੂ ਨੂੰ ਦੇਸ਼ ਵਿਚ ਟਿੱਡੀਆਂ ਦੇ ਹਮਲੇ ਤੋਂ ਬਾਅਦ ਸਵਦੇਸ਼ੀ ਰੂਪ ਵਿਚ ਡਿਜ਼ਾਈਨ ਕਰਨ ਅਤੇ ਵਿਕਸਤ ਕਰਨ ਦਾ ਚੁਣੌਤੀਪੂਰਨ ਕੰਮ ਸੌਂਪਿਆ ਗਿਆ ਸੀ। ਟ੍ਰਾਇਲ ਦੌਰਾਨ ਹਰ ਤਰ੍ਹਾਂ ਦੇ ਦੋਸੀ ਕੰਪੋਨੈਂਟਸ ਦੀ ਵਰਤੋਂ ਕੀਤੀ ਗਈ।
ਟ੍ਰਾਇਲ ਦੌਰਾਨ ਅਸਮਾਨ ਵਿੱਚੋਂ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਗਿਆ ਜੋ ਕਿ ਸਫਲ ਰਿਹਾ। ਭਾਰਤੀ ਹਵਾਈ ਫ਼ੌਜ ਨੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਹੈਲੀਕਾਪਟਰਾਂ ਵਿੱਚ ਵਿਸ਼ੇਸ਼ ਵਿਵਸਥਾ ਕੀਤੀ ਹੈ। ਜਾਣਕਾਰੀ ਮੁਤਾਬਕ ਹਰ ਹੈਲੀਕਾਪਟਰ ਵਿੱਚ 800 ਲੀਟਰ ਕੀਟਨਾਸ਼ਕ ਮੈਲਾਥਾਇਨ ਰੱਖਣ ਸਮਰੱਥਾ ਹੈ ਜਿਸ ਨਾਲ ਪ੍ਰਭਾਵਿਤ ਖੇਤਰਾਂ ਵਿੱਚ 20 ਮਿੰਟ ਤੱਕ ਛਿੜਕਾਅ ਕੀਤਾ ਜਾ ਸਕਦਾ ਹੈ।