ਮੋਹਾਲੀ: ਪੀਸੀਏ ਸਟੇਡੀਅਮ ਮੋਹਾਲੀ ’ਚ ਟੀ-20 ਸੀਰੀਜ਼ ਦਾ ਦੂਜਾ ਮੁਕਾਬਲਾ 18 ਸਤੰਬਰ ਨੂੰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡਿਆ ਜਾਵੇਗਾ। ਟੀ-20 ਮੁਕਾਬਲੇ ਲਈ ਟਿਕਟਾਂ ਦੀਆਂ ਦਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
18 ਸਤੰਬਰ ਨੂੰ ਮੋਹਾਲੀ ਵਿਖੇ ਭਿੜਨਗੇ ਭਾਰਤ ਤੇ ਦੱਖਣੀ ਅਫ਼ਰੀਕਾ - ਭਾਰਤ ਤੇ ਦੱਖਣੀ ਅਫ਼ਰੀਕਾ ਵਿਚਕਾਰ ਮੈਚ
ਭਾਰਤ ਤੇ ਦੱਖਣੀ ਅਫ਼ਰੀਕਾ ਵਿਚਕਾਰ ਮੁਕਾਬਲਾ 18 ਸਤੰਬਰ ਨੂੰ ਮੋਹਾਲੀ ਵਿੱਚ ਹੋਵੇਗਾ। ਇਸ ਮੈਚ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਟੀ-20 ਮੁਕਾਬਲੇ ਲਈ ਟਿਕਟਾਂ ਪੀਸੀਏ ਸਟੇਡੀਅਮ ਮੋਹਾਲੀ ਦੇ ਗੇਟ ਨੰਬਰ-4, 14 ਦੇ ਟਿਕਟ ਕਾਊਂਟਰ ਤੋਂ 14 ਸਤੰਬਰ ਤੋਂ ਮਿਲਣਗਿਆਂ। ਮੈਚ ਦਾ ਪਹਿਲਾ ਸੈਸ਼ਨ 7 ਤੋਂ 8 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਦੂਜਾ ਸੈਸ਼ਨ 8:45 ਤੋਂ ਮੈਚ ਦੇ ਖ਼ਤਮ ਹੋਣ ਤੱਕ ਚੱਲੇਗਾ।
ਟਿਕਟਾਂ ਦੇ ਰੇਟ
ਬਾੱਕਸ ਟਿਕਟ 6500 ਰੁਪਏ ਵਿੱਚ ਖ਼ਰੀਦੀ ਜਾ ਸਕਦੀ ਹੈ; ਜਦ ਕਿ ਇਲੀਟ ਲਾਊਂਜ 4500 ਰੁਪਏ, ਸਾਊਥ ਪੈਵੇਲੀਅਨ 4000 ਰੁਪਏ, ਨੌਰਥ ਪੈਵੇਲੀਅਨ 2000 ਰੁਪਏ, ਵੀਆਈਪੀ (ਸਾਊਥ ਬਲਾਕ) 1500 ਰੁਪਏ, ਵੀਆਈਪੀ (ਨੌਰਥ ਬਲਾਕ) 1500 ਰੁਪਏ, ਚੇਅਰ ਬਲਾਕ 600 ਰੁਪਏ, ਸਟੂਡੈਂਟ ਟਿਕਟ 300 ਰੁਪਏ ਦੀ ਖ਼ਰੀਦੀ ਜਾ ਸਕਦੀ ਹੈ। ਵਿਦਿਆਰਥੀ ਆਪਣਾ ਆਈ ਕਾਰਡ ਵਿਖਾ ਕੇ ਕਾਊਂਟਰ ਤੋਂ ਆਪਣੀ ਟਿਕਟ ਲੈ ਸਕਦੇ ਹਨ।