ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਕੱਲ੍ਹ ਖੇਡਿਆ ਜਾਵੇਗਾ ਦੂਜਾ ਟੀ-20 ਮੈਚ - ਆਸਟ੍ਰੇਲੀਆ
ਭਾਰਤ ਅਤੇ ਆਸਟ੍ਰੇਲੀਆ ਵਿੱਚ ਕੱਲ੍ਹ ਖੇਡਿਆ ਜਾਵੇਗਾ ਦੂਜਾ ਟੀ-20। ਭਾਰਤ ਨੂੰ ਦਿਖਾਉਣਾ ਹੋਵੇਗਾ ਸ਼ਾਨਦਾਰ ਪ੍ਰਦਰਸ਼ਨ।
ਬੈਂਗਲੁਰੂ: ਭਾਰਤ ਅਤੇ ਆਸਟ੍ਰੇਲੀਆ ਵਿੱਚ ਦੂਜਾ ਟੀ-20 ਮੈਚ ਬੈਂਗਲੁਰੂ ਦੇ ਐੱਮ.ਚਿੱਨਾਸੁਆਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਦੱਸ ਦਈਏ, ਭਾਰਤੀ ਟੀਮ ਨੂੰ ਆਸਟ੍ਰੇਲੀਆ ਨਾਲ ਖੇਡੇ ਗਏ ਪਹਿਲੇ ਟੀ-20 ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਭਾਰਤ ਸੀਰੀਜ ਵਿੱਚ 0-1 ਤੋਂ ਪਿੱਛੇ ਰਹਿ ਗਿਆ। ਇਸ ਦੇ ਚਲਦਿਆਂ ਭਾਰਤ ਨੂੰ ਕੱਲ੍ਹ ਖੇਡੇ ਜਾਣ ਵਾਲੇ ਮੈਚ 'ਚ ਜਿੱਤ ਹਾਸਲ ਕਰਨੀ ਹੋਵੇਗੀ।
ਭਾਰਤ ਨੇ ਵਿਸ਼ਾਖਾਪਟਨਮ 'ਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ 7 ਵਿਕਟਾਂ 'ਤੇ 126 ਦੋੜਾਂ ਬਣਾਈਆਂ ਸਨ। ਪਰ ਗੇਂਦਬਾਜ਼ਾਂ ਦੀ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੱਕ ਵਾਰੀ ਭਾਰਤ ਨੇ ਮੈਚ ਆਪਣੇ ਕਬਜ਼ੇ ਵਿੱਚ ਵੀ ਕਰ ਲਿਆ ਸੀ। ਪਰ ਆਖਰੀ ਓਵਰ 'ਚ ਉਮੇਸ਼ ਯਾਦਵ 14 ਦੋੜਾਂ ਹੀ ਬਣਾ ਸਕੇ ਜਿਸ ਕਾਰਨ ਭਾਰਤ ਨੂੰ ਤਿੰਨ ਵਿਕਟਾਂ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪਹਿਲੇ ਮੈਚ ਵਿਚ ਭਾਰਤ ਦਾ ਮਿਡਲ ਆਰਡਰ ਵਿੱਚ ਪੂਰੀ ਤਰ੍ਹਾਂ ਫ਼ਲਾਪ ਰਿਹਾ। ਭਾਰਤ ਦੇ ਸਿਰਫ਼ ਤਿੰਨ ਬੱਲੇਬਾਜ਼ ਲੋਕੇਸ਼ ਰਾਹੁਲ (50), ਮਹਿੰਦਰ ਸਿੰਘ ਧੋਨੀ (ਨਾਬਾਦ 29) ਅਤੇ ਕਪਤਾਨ ਵਿਰਾਟ ਕੋਹਲੀ ਹੀ ਸਿਰਫ਼ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੇ ਸੀ। ਭਾਰਤੀ ਟੀਮ ਇੱਕ ਵਾਰ ਤਾਂ 2 ਵਿਕਟਾਂ 'ਤੇ 69 ਦੋੜਾਂ ਬਣਾ ਕੇ ਮਜਬੂਤ ਸਥਿਤੀ ਵਿੱਚ ਸੀ ਤੇ ਫਿਰ ਪੂਰੇ ਓਵਰ ਖੇਡਣ ਤੋਂ ਬਾਅਦ 7 ਵਿਕਟਾਂ 'ਚ 126 ਦੋੜਾਂ ਬਣਾ ਸਕੀ ਸੀ। ਇਸ ਕਰਕੇ ਭਾਰਤ ਟੀਮ ਨੂੰ ਦੂਜੇ ਮੈਚ 'ਚ ਆਪਣੀ ਬੱਲੇਬਾਜ਼ੀ ਦੀ ਸਮੱਰਥਤਾ ਵਿਖਾਉਣੀ ਹੋਵੇਗੀ।
ਬੈਂਗਲੁਰੂ 'ਚ ਭਾਰਤ ਦਾ ਰਿਕਾਰਡ
ਭਾਰਤ ਨੇ ਬੈਂਗਲੁਰੂ 'ਚ ਹੁਣ ਤੱਕ ਪੰਜ ਟੀ-20 ਮੈਚ ਖੇਡੇ ਹਨ ਜਿਨ੍ਹਾਂ 'ਚੋਂ 3 ਮੈਚਾਂ 'ਚ ਜਿੱਤ ਤੇ 2 'ਚ ਹਾਰ ਹਾਸਲ ਕੀਤੀ। ਹਾਲਾਂਕਿ ਬੈਂਗਲੁਰੂ 'ਚ ਖੇਡੇ ਗਏ ਪਿਛਲੇ 2 ਟੀ-20 ਮੈਚਾਂ 'ਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਜਿਸ ਕਾਰਨ ਭਾਰਤ ਦਾ ਆਤਮ ਵਿਸ਼ਵਾਸ ਵੱਧ ਹੋਵੇਗਾ।