ਪੰਜਾਬ

punjab

ETV Bharat / bharat

ਮੌਜੂਦਾ ਸਮੇਂ 'ਚ ਭਾਰਤ-ਅਮਰੀਕਾ ਸਬੰਧਾਂ ਵਿੱਚ ਆਈ ਸਭ ਤੋਂ ਵੱਧ ਤਬਦੀਲੀ: ਤਰਨਜੀਤ ਸੰਧੂ

ਅਮਰੀਕਾ ਵਿੱਚ ਭਾਰਤ ਦੇ ਨਵੇਂ ਬਣੇ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਅੱਜ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਸਭ ਤੋਂ ਵੱਧ ਤਬਦੀਲੀ ਆਈ ਹੈ।

ਤਰਨਜੀਤ ਸਿੰਘ ਸੰਧੂ
ਤਰਨਜੀਤ ਸਿੰਘ ਸੰਧੂ

By

Published : Feb 14, 2020, 9:14 AM IST

ਨਵੀਂ ਦਿੱਲੀ: ਅਮਰੀਕਾ ਵਿੱਚ ਭਾਰਤ ਦੇ ਨਵੇਂ ਬਣੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਆਪਣੇ ਸਨਮਾਨ ਵਿੱਚ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਸਭ ਤੋਂ ਵੱਧ ਤਬਦੀਲੀ ਨੂੰ ਵੇਖਿਆ ਜਾਂਦਾ ਹੈ।

ਉਨ੍ਹਾਂ ਕਿਹਾ, "ਇਸ ਰਿਸ਼ਤੇ ਨੂੰ ਅਮਰੀਕਾ ਵਿੱਚ ਦੋ-ਪੱਖੀ ਸਮਰਥਨ ਮਿਲਿਆ ਹੈ। ਇਹ ਸਾਡੇ ਸਾਂਝੇ ਕਦਰਾਂ ਕੀਮਤਾਂ, ਲੋਕਤੰਤਰ ਅਤੇ ਬਹੁਲਵਾਦ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਹੈ।"

ਦੱਸ ਦਈਏ ਕਿ ਸੀਨੀਅਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਸੰਧੂ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਘਰ ਵਿੱਚ ਡਿਪਟੀ ਚੀਫ਼ ਰਹਿ ਚੁੱਕੇ ਹਨ।

ਸੰਧੂ 1988 ਬੈਚ ਦੇ ਭਾਰਤੀ ਵਿਦੇਸ਼ੀ ਸੇਵਾ ਅਧਿਕਾਰੀ ਸਨ, ਇਸ ਤੋਂ ਪਹਿਲਾਂ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਤਾਇਨਾਤ ਸਨ। ਉਹ ਹਰਸ਼ਵਰਧਨ ਸ਼੍ਰਿੰਗਲਾ ਦੀ ਥਾਂ ਵਾਸ਼ਿੰਗਟਨ ਵਿੱਚ ਭਾਰਤ ਦੇ ਰਾਜਦੂਤ ਬਣੇ ਹਨ।

ABOUT THE AUTHOR

...view details