ਨਵੀਂ ਦਿੱਲੀ: ਭਾਰਤ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਵਿੱਚ ਇੱਕ ਜਣੇਪਾ ਹਸਪਤਾਲ, ਇੱਕ ਸ਼ਮਸ਼ਾਨ ਘਾਟ ਅਤੇ ਇੱਕ ਫੌਜੀ ਚੈੱਕ ਪੋਸਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਖ-ਵੱਖ ਅੱਤਵਾਦੀ ਹਮਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਭਾਰਤ ਨੇ ਇਸ ਨੂੰ ਔਰਤਾਂ ਅਤੇ ਬੱਚਿਆਂ ਸਮੇਤ ਨਿਰਦੋਸ਼ ਲੋਕਾਂ ਖ਼ਿਲਾਫ਼ ਘਟੀਆ ਕਾਰਵਾਈਆਂ ਕਰਾਰ ਦਿੱਤਾ।
ਭਾਰਤ ਨੇ ਅਫਗਾਨਿਸਤਾਨ 'ਚ ਹੋਏ ਅੱਤਵਾਦੀ ਹਮਲਿਆਂ ਦੀ ਕੀਤੀ ਨਿਖੇਧੀ - ਭਾਰਤ ਨੇ ਅਫਗਾਨਿਸਤਾਨ ਹਮਲਿਆਂ ਦੀ ਕੀਤੀ ਨਿਖੇਧੀ
ਭਾਰਤ ਨੇ ਅਫਗਾਨਿਸਤਾਨ ਵਿੱਚ ਹੋਏ ਅੱਤਵਾਦੀ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ, ਜਿਸ ਵਿੱਚ ਦੋ ਨਵਜੰਮੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਸਣੇ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 68 ਜ਼ਖਮੀ ਹੋ ਗਏ।
ਅੱਤਵਾਦੀਆਂ ਨੇ ਮੰਗਲਵਾਰ ਨੂੰ ਕਾਬੁਲ ਦੇ ਇੱਕ ਜਣੇਪਾ ਹਸਪਤਾਲ ਉੱਤੇ ਹਮਲਾ ਕੀਤਾ, ਜਿਸ ਵਿੱਚ ਦੋ ਨਵਜੰਮੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਸਣੇ 14 ਲੋਕਾਂ ਦੀ ਮੌਤ ਹੋ ਗਈ। ਇੱਕ ਹੋਰ ਹਮਲੇ ਵਿੱਚ, ਇੱਕ ਆਤਮਘਾਤੀ ਹਮਲਾਵਰ ਨੇ ਇਸਲਾਮਿਕ ਸਟੇਟ ਸਮੂਹ ਦੇ ਗੜ੍ਹ ਨਾਂਗਰਹਾਰ ਸੂਬੇ ਵਿੱਚ ਇੱਕ ਸ਼ਮਸ਼ਾਨ ਘਾਟ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੱਟੋ-ਘੱਟ 24 ਲੋਕ ਮਾਰੇ ਗਏ ਅਤੇ 68 ਜ਼ਖਮੀ ਹੋ ਗਏ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਨਿੰਦਣਯੋਗ ਹਮਲੇ, ਮਾਂਵਾਂ, ਨਵਜੰਮੇ ਬੱਚਿਆਂ, ਨਰਸਾਂ ਅਤੇ ਸੋਗ ਕਰਨ ਵਾਲੇ ਪਰਿਵਾਰਾਂ ਸਣੇ ਮਨੁੱਖਤਾ ਵਿਰੁੱਧ ਅਪਰਾਧਾਂ ਨੂੰ ਭਿਆਨਕ ਬਣਾ ਰਹੇ ਹਨ। ਮੰਤਰਾਲੇ ਨੇ ਕਿਹਾ ਕਿ "ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖਮੀਆਂ ਲਈ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।"