ਨਵੀਂ ਦਿੱਲੀ: ਵਿਵਾਦਾਂ 'ਚ ਰਹਿਣ ਵਾਲੇ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੀ ਹਵਾਲਗੀ ਲਈ ਭਾਰਤ ਸਰਕਾਰ ਨੇ ਮਲੇਸ਼ੀਆ ਨੂੰ ਰਸਮੀ ਬੇਨਤੀ ਭੇਜੀ ਹੈ। ਵੀਰਵਾਰ ਨੂੰ ਸੂਤਰਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਇਸ ਸਬੰਧੀ ਦੱਸਿਆ। ਸੂਤਰਾਂ ਨੇ ਦੱਸਿਆ, "ਸਰਕਾਰ ਨੇ ਜ਼ਾਕਿਰ ਨਾਇਕ ਦੀ ਹਵਾਲਗੀ ਲਈ ਮਲੇਸ਼ੀਆ ਨੂੰ ਰਸਮੀ ਬੇਨਤੀ ਭੇਜੀ ਹੈ ਅਤੇ ਸਰਕਾਰ ਇਸ ਦੀ ਪੈਰਵੀ ਕਰ ਰਹੀ ਹੈ।"
ਪਿਛਲੇ ਤਿੰਨ ਸਾਲਾਂ ਤੋਂ ਮਲੇਸ਼ੀਆ ਵਿੱਚ ਰਹਿ ਰਹੇ ਨਾਇਕ 'ਤੇ ਭਾਰਤ ਵਿੱਚ ਫਿਰਕੂ ਵਿਤਕਰੇ ਭੜਕਾਉਣ ਅਤੇ ਗੈਰਕਾਨੂੰਨੀ ਗਤੀਵਿਧੀਆਂ ਕਰਨ ਦੇ ਦੋਸ਼ ਹਨ। ਜੁਲਾਈ 2016 ਵਿੱਚ ਢਾਕਾ ਵਿੱਚ ਬੇਕਰੀ 'ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਉਸ ਨੂੰ ਭਾਰਤ ਅਤੇ ਬੰਗਲਾਦੇਸ਼ ਵਿੱਚ ਵੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।