ਪੰਜਾਬ

punjab

ETV Bharat / bharat

ਕੋਰੋਨਾ ਵਾਇਰਸ: ਚੀਨ ਵਿੱਚ ਫਸੇ 250 ਭਾਰਤੀ ਵਿਦਿਆਰਥੀ, ਭਾਰਤ ਸਾਰੇ ਵਿਕਲਪਾਂ 'ਤੇ ਕਰ ਰਿਹੈ ਵਿਚਾਰ - ਕੋਰੋਨਾ ਵਾਇਰਸ ਨਾਲ ਲੋਕਾਂ ਦੀ ਮੌਤ

ਕੋਰੋਨਾ ਵਾਇਰਸ ਨਾਲ ਹੁਣ ਤੱਕ 56 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਫੈਲਣ ਦੀ ਸ਼ੁਰੂਆਤ ਚੀਨੀ ਸ਼ਹਿਰ ਵੁਹਾਨ ਤੋਂ ਹੋਈ ਹੈ। ਇੱਥੇ ਤਕਰੀਬਨ 250 ਭਾਰਤੀ ਵਿਦਿਆਰਥੀ ਰਹਿੰਦੇ ਹਨ।

ਵਿਦੇਸ਼ ਮੰਤਰੀ ਐੱਸ.ਜੈ ਸ਼ੰਕਰ
ਵਿਦੇਸ਼ ਮੰਤਰੀ ਐੱਸ.ਜੈ ਸ਼ੰਕਰ

By

Published : Jan 27, 2020, 11:34 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਜਾਨਲੇਵਾ ਹੁੰਦਾ ਜਾ ਰਿਹਾ ਹੈ। ਹੁਣ ਤੱਕ 56 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਫੈਲਣ ਦੀ ਸ਼ੁਰੂਆਤ ਚੀਨੀ ਸ਼ਹਿਰ ਵੁਹਾਨ ਤੋਂ ਹੋਈ ਹੈ। ਇੱਥੇ ਤਕਰੀਬਨ 250 ਭਾਰਤੀ ਵਿਦਿਆਰਥੀ ਰਹਿੰਦੇ ਹਨ।

ਇਸ ਸੰਬੰਧ ਵਿੱਚ ਭਾਰਤ ਨੇ ਕਿਹਾ ਹੈ ਕਿ ਉਹ ਵੁਹਾਨ ਸਣੇ ਚੀਨ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ 250 ਭਾਰਤੀ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਚੀਨੀ ਸਰਕਾਰ ਨਾਲ ਸਲਾਹ ਮਸ਼ਵਰੇ ਨਾਲ-ਨਾਲ ਸਾਰੇ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ।

ਦਰਅਸਲ, ਚੀਨੀ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਚੀਨ ਵਿੱਚ ਇਸ ਨਵੇਂ ਕੋਰੋਨਾ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ ਵਧ ਕੇ 56 ਹੋ ਗਈ ਹੈ ਅਤੇ 2,008 ਲੋਕ ਇਸ ਵਾਇਰਸ ਨਾਲ ਪੀੜਤ ਹਨ, ਜਿਨ੍ਹਾਂ ਵਿੱਚ 23 ਵਿਦੇਸ਼ੀ ਨਾਗਿਰਕ ਹਨ। ਐਤਵਾਰ ਨੂੰ ਬੀਜਿੰਗ ਵਿੱਚ ਭਾਰਤੀ ਦੂਤਵਾਸ ਨੇ ਕਿਹਾ ਕਿ ਵੱਡੀ ਸੰਖਿਆਂ ਵਿੱਚ ਭਾਰਤੀਆਂ ਮੂਲ ਦੇ ਵਿਦਿਆਰਥੀਆਂ ਦੇ ਲਗਾਤਾਰ ਫੋਨ ਆਉਣ ਕਾਰਨ ਭਾਰਤ ਨੇ ਐਤਵਾਰ ਨੂੰ ਤੀਸਰੀ ਹਾਟਲਾਇਨ ਸੇਵਾ ਖੋਲ੍ਹ ਦਿੱਤੀ ਹੈ।

ਦੂਤਾਵਾਸ ਨੇ ਟਵੀਟ ਕੀਤਾ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਸਬੰਧ ਵਿੱਚ, ਬੀਜਿੰਗ ਵਿੱਚ ਭਾਰਤੀ ਦੂਤਾਵਾਸ ਦੁਆਰਾ ਸਥਾਪਤ ਕੀਤੇ ਗਏ ਦੋ ਹਾਟਲਾਈਨ ਨੰਬਰਾਂ 'ਤੇ ਕਈ ਕਾਲਾਂ ਆ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਦੂਤਾਵਾਸ ਨੇ ਫੈਸਲਾ ਲਿਆ ਹੈ ਕਿ ਇਹ ਤੀਸਰੀ ਹਾਟਲਾਈਨ ਸੇਵਾ ਸ਼ੁਰੂ ਕਰੇਗਾ ਜੋ +8618610952903 'ਤੇ ਉਪਲੱਬਧ ਹੋਵੇਗਾ।

ਦੂਤਵਾਸ ਨੇ ਕਿਹਾ ਕਿ ਹੋਰ ਦੋ ਹਾਟਲਾਈਨ ਨੰਬਰ 8618612083629+8618612083617 ਹੈ।

ਇਹ ਵੀ ਪੜੋ: ਦੇਸ਼ ਨੂੰ ਮੰਦੀ ਦੀ ਮਾਰ ਤੋਂ ਬਾਹਰ ਕੱਢ ਸਕਦੈ ਪੁਰਾਣਾ ਐੱਫ.ਆਰ.ਬੀ.ਐੱਮ ਐਕਟ

ਦੂਤਵਾਸ ਨੇ ਇਹ ਵੀ ਕਿਹਾ ਕਿ ਉਹ ਸਾਰੇ ਵਿਕਲਾਪਾਂ 'ਤੇ ਵਿਚਾਰ ਕਰ ਰਿਹਾ ਹੈ ਅਤੇ ਵੁਹਾਨ ਵਿੱਚ ਫਸੇ ਭਾਰਤੀਆਂ ਨੂੰ ਰਾਹਤ ਮੁਹੱਈਆਂ ਕਰਾਉਣ ਦੇ ਲਈ ਚੀਨੀ ਅਧਿਕਾਰੀਆਂ ਦੇ ਨਾਲ ਸੰਪਰਕ ਕਰ ਰਹੀ ਹੈ।

ABOUT THE AUTHOR

...view details