ਨਵੀਂ ਦਿੱਲੀ: ਭਾਰਤ ਵਲੋਂ ਕੋਵਿਡ-19 ਸੰਕਰਮਿਤ ਦੇ ਇਲਾਜ ਲਈ ਅਸਰਦਾਰ ਐਂਟੀ ਮਲੇਰੀਆ ਦਵਾਈਆਂ 'ਤੇ ਭੇਜਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੀਐਮ ਮੋਦੀ ਨਾਲ ਇੱਕ ਫ਼ੋਟੋ ਟਵੀਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਹੁਣ ਪੀਐਮ ਮੋਦੀ ਨੇ ਟਵੀਟ ਕਰ ਪ੍ਰਤੀਕਿਰਿਆ ਦਿੱਤੀ ਹੈ।
ਪੀਐਮ ਮੋਦੀ ਨੇ ਬੈਂਜਾਮਿਨ ਨੇਤਨਯਾਹੂ ਨੂੰ ਟੈਗ ਕਰਦਿਆਂ ਲਿਖਿਆ, "ਸਾਨੂੰ ਇਸ ਮਹਾਂਮਾਰੀ ਨਾਲ ਮਿਲ ਕੇ ਲੜਨ ਦੀ ਲੋੜ ਹੈ। ਆਪਣੇ ਮਿੱਤਰਾਂ ਦੀ ਸਹਾਇਤਾ ਕਰਨ ਲਈ ਭਾਰਤ ਕੁੱਝ ਵੀ ਕਰਨ ਲਈ ਤਿਆਰ ਹੈ। ਇਜ਼ਰਾਈਲ ਦੇ ਲੋਕਾਂ ਦੀ ਸਿਹਤ ਅਤੇ ਸਲਾਮਤੀ ਲਈ ਅਰਦਾਸ ਕਰਦਾ ਹਾਂ।"