ਨਵੀਂ ਦਿੱਲੀ :ਸੰਯੁਕਤ ਰਾਸ਼ਟਰ ਦੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਦੀ ਆਬਾਦੀ ਚੀਨ ਦੇ ਮੁਕਾਬਲੇ ਦੁਗਣੀ ਦਰ ਨਾਲ ਵੱਧ ਰਹੀ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਜਲਦ ਹੀ ਭਾਰਤ ਦੀ ਆਬਾਦੀ ਚੀਨ ਦੀ ਆਬਾਦੀ ਨਾਲੋਂ ਵੱਧ ਹੋਵੇਗੀ।
ਸੰਯੁਕਤ ਰਾਸ਼ਟਰ ਦੇ ਅਬਾਦੀ ਫੰਡ ਦੀ ਰਿਪੋਰਟ ਦੇ ਮੁਤਾਬਕ ਸਾਲ 2010 ਤੋਂ 2019 ਦੇ ਵਿਚਕਾਰ ਭਾਰਤ ਦੀ ਆਬਾਦੀ ਔਸਤਨ 1.2 ਦੀ ਸਲਾਨਾ ਦਰ ਤੋਂ ਵੱਧ ਕੇ 1.36 ਅਰਬ ਹੋ ਗਈ ਹੈ। ਇਹ ਦਰ ਚੀਨ ਦੀ ਸਲਾਨਾ ਦਰ ਦੇ ਮੁਕਾਬਲੇ ਦੁਗਣੀ ਤੋਂ ਵੱਧ ਹੈ।
ਚੀਨ ਦੇ ਮੁਕਾਬਲੇ ਦੁਗਣੀ ਦਰ ਨਾਲ ਵੱਧ ਰਹੀ ਹੈ ਭਾਰਤ ਦੀ ਆਬਾਦੀ - Females
ਭਾਰਤ ਦੀ ਅਬਾਦੀ ਲਗਾਤਾਰ ਵੱਧਦੀ ਜਾ ਰਹੀ ਹੈ। ਵੱਧਦੀ ਅਬਾਦੀ ਦੇ ਚਲਦੇ ਉਹ ਦਿਨ ਦੂਰ ਨਹੀਂ ਜਦ ਭਾਰਤ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਦਵੇਗਾ। ਇਸ ਗੱਲ ਦਾ ਖੁਲਾਸਾ ਸੰਯੁਕਤ ਰਾਸ਼ਟਰ ਨੇ ਆਪਣੀ ਵਿਸ਼ੇਸ਼ ਰਿਪੋਰਟ ਰਾਹੀਂ ਕੀਤਾ ਹੈ।
ਚੀਨ ਦੇ ਮੁਕਾਬਲੇ ਦੁਗਣੀ ਦਰ ਨਾਲ ਵੱਧ ਰਹੀ ਹੈ ਭਾਰਤ ਦੀ ਆਬਾਦੀ
ਸਾਲ 2019 ਦੇ ਵਿੱਚ ਭਾਰਤ ਦੀ ਆਬਾਦੀ 1.36 ਅਰਬ ਹੋ ਚੁੱਕੀ ਹੈ। ਇਸ ਦੇ ਨਾਲ ਵਿਸ਼ਵ ਦੀ ਕੁੱਲ ਆਬਾਦੀ ਹੁਣ ਵੱਧ 7771.5 ਕਰੋੜ ਹੋ ਗਈ ਹੈ ਜੋ ਕਿ ਸਾਲ 2018 ਵਿੱਚ 763.3 ਕਰੋੜ ਸੀ। ਸੰਯੁਕਤ ਰਾਸ਼ਟਰ ਦੀ ਸੈਕਸੁਅਲ ਐਂਡ ਰੀਪ੍ਰੋਡੱਕਟਿਵ ਹੈਲਥ ਏਜੰਸੀ ਨੇ ਵਿਸ਼ਵ ਆਬਾਦੀ ਨੂੰ ਲੈ ਕੇ ਪੇਸ਼ ਕੀਤੀ ਗਈ ਰਿਪੋਰਟ 'ਚ ਦੱਸਿਆ ਹੈ ਕਿ ਭਾਰਤ ਦੀ ਆਬਾਦੀ 1.2 ਫੀਸਦੀ ਦੀ ਔਸਤ ਨਾਲ ਵਧੀ ਹੈ।
ਯੂ.ਐਨ.ਐਫ.ਪੀ.ਏ. ਦੇ ਡਾਇਰੈਕਟਰ ਜੇਨੇਵਾ ਮੋਨਿਕਾ ਫੇਰੋ ਨੇ ਕਿਹਾ ਕਿ ਇਹ ਆਂਕੜੇ "ਚਿੰਤਾਜਨਕ" ਹਨ ਅਤੇ ਵਿਸ਼ਵ ਭਰ ਵਿੱਚ ਲੱਖਾਂ ਔਰਤਾਂ ਲਈ ਸਿਹਤ ਸੁਵਿਧਾਵਾਂ ਨੂੰ ਪਹੁੰਚਾਉਣਾ ਮਹੱਤਵਪੂਰਨ ਹੋ ਗਿਆ ਹੈ।