ਨਵੀਂ ਦਿੱਲੀ: ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਭਾਰਤ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਵਧਦੀ ਤਾਕਤ 'ਤੇ ਬੇਹੱਦ ਸਾਵਧਾਨੀ ਨਾਲ ਨਜ਼ਰ ਰੱਖਣ ਦੀ ਗੱਲ ਕਹੀ ਹੈ।
ਭਾਰਤ ਨੂੰ ਚੀਨੀ ਫ਼ੌਜ ਦੀ ਵਧਦੀ ਤਾਕਤ 'ਤੇ ਰੱਖਣੀ ਪਵੇਗੀ ਨਜ਼ਰ: ਜਲ ਸੈਨਾ ਮੁਖੀ
ਚੀਨੀ ਰੱਖਿਆ ਮੰਤਰਾਲੇ ਵੱਲੋਂ ਆਪਣੇ ਫ਼ੌਜੀ ਵਿਕਾਸ 'ਤੇ ਵ੍ਹਾਈਟ ਪੇਪਰ ਜਾਰੀ ਕਰਣ ਤੋਂ ਬਾਅਦ ਭਾਰਤੀ ਜਲ ਫ਼ੌਜ ਮੁਖੀ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ 'ਤੇ ਭਾਰਤ ਨੂੰ ਨਜ਼ਰ ਰੱਖਣ ਨੂੰ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੀਆਂ ਹੋਰਨਾਂ ਸ਼ਾਖਾਵਾਂ ਤੋਂ ਉਸ ਦੀ ਜਲ ਸੈਨਾ ਵਿਚ ਕਾਫ਼ੀ ਵਸੀਲੇ ਝੋਂਕੇ ਗਏ ਹਨ, ਲਿਹਾਜ਼ਾ ਭਾਰਤ ਨੂੰ ਉਸ 'ਤੇ ਬੇਹੱਦ ਸਾਵਧਾਨੀ ਨਾਲ ਨਜ਼ਰ ਰੱਖਣੀ ਪਵੇਗੀ। ਕਰਮਬੀਰ ਸਿੰਘ ਨੇ ਇੱਥੇ ਇਕ ਕੌਮਾਂਤਰੀ ਸੈਮੀਨਾਰ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਚੀਨੀ ਰੱਖਿਆ ਮੰਤਰਾਲੇ ਤੋਂ ਫ਼ੌਜੀ ਵਿਕਾਸ 'ਤੇ ਜਾਰੀ ਹੋਇਆ ਵ੍ਹਾਈਟ ਪੇਪਰ ਮਹਿਜ਼ ਚੀਨੀ ਵ੍ਹਾਈਟ ਪੇਪਰ ਨਹੀਂ ਹੈ, ਬਲਕਿ ਅਤੀਤ ਨੂੰ ਲੈ ਕੇ ਇਸ ਵਿੱਚ ਵਿਸ਼ਵ ਪੱਧਰੀ ਤਾਕਤ ਬਣਨ ਦੇ ਇਰਾਦੇ ਨਾਲ ਪੀਪਲਜ਼ ਲਿਬਰੇਸ਼ਨ ਆਰਮੀ ਹੋਰਨਾਂ ਇਕਾਈਆਂ ਤੋਂ ਪੀਐੱਲਏ ਜਲ ਸੈਨਾ ਨੂੰ ਕਾਫ਼ੀ ਸਾਰੇ ਵਸੀਲੇ ਦਿੱਤੇ ਗਏ ਹਨ। ਸਾਨੂੰ ਇਸ ਨੂੰ ਸਾਵਧਾਨੀ ਪੂਰਵਕ ਦੇਖਣਾ ਹੋਵੇਗਾ ਅਤੇ ਇਸ ਗੱਲ 'ਤੇ ਗੌਰ ਕਰਨਾ ਹੋਵੇਗਾ ਕਿ ਅਸੀਂ ਆਪਣੇ ਬਜਟ ਅਤੇ ਦਾਇਰੇ ਵਿਚ ਕਿਸ ਤਰ੍ਹਾਂ ਇਸ ਦਾ ਜਵਾਬ ਦੇ ਸਕਦੇ ਹਨ।'
ਤੁਹਾਨੂੰ ਦੱਸਦਈਏ ਕਿ ਇਕ ਦਿਨ ਪਹਿਲਾਂ ਹੀ ਚੀਨੀ ਰੱਖਿਆ ਮੰਤਰਾਲੇ ਨੇ ਆਪਣੇ ਫ਼ੌਜੀ ਵਿਕਾਸ 'ਤੇ ਵ੍ਹਾਈਟ ਪੇਪਰ ਜਾਰੀ ਕੀਤਾ ਹੈ। 'ਨਵੇਂ ਯੁੱਗ ਵਿਚ ਚੀਨ ਦੀ ਰਾਸ਼ਟਰੀ ਸੁਰੱਖਿਆ' ਸਿਰਲੇਖ ਤੋਂ ਜਾਰੀ ਵ੍ਹਾਈਟ ਪੇਪਰ ਵਿਚ ਭਾਰਤ, ਅਮਰੀਕਾ, ਰੂਸ ਅਤੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਚੀਨ ਦੇ ਫ਼ੌਜੀ ਵਿਕਾਸ ਦੇ ਵੱਖ-ਵੱਖ ਪਹਿਲੂਆਂ ਨੂੰ ਛੋਹਿਆ ਗਿਆ ਹੈ।