ਪੰਜਾਬ

punjab

ETV Bharat / bharat

ਭਾਰਤ-ਜਾਪਾਨ ਸਮਝੌਤਾ ਕਿਸੇ ਤੀਜੇ ਦੇਸ਼ ਖ਼ਿਲਾਫ਼ ਨਹੀਂ: ਮਾਹਰ

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਜੇ ਤਾਰੀਖ ਤੈਅ ਨਹੀਂ ਕੀਤੀ ਹੈ, ਪਰ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਮੋਦੀ ਤੇ ਆਬੇ ਵਿਚਾਲੇ ਸਾਲਾਨਾ ਸਿਖਰ ਸੰਮੇਲਨ ਸਤੰਬਰ ਦੇ ਸ਼ੁਰੂ 'ਚ ਹੀ ਹੋਣ ਦੀ ਉਮੀਦ ਹੈ। ਉੱਥੇ ਹੀ, ਚੀਨ ਦੇ ਪ੍ਰਭਾਵਸ਼ਾਲੀ ਅੰਗਰੇਜ਼ੀ ਅਖ਼ਬਾਰ 'ਗਲੋਬਲ ਟਾਈਮਜ਼' ਵਿੱਚ, 'ਹਾਰਡ ਫ਼ਾਰ ਇੰਡੀਆ' ਜਾਪਾਨ ਟੂ ਫਰਾਮ ਏ ਯੂਨਾਇਟੇਡ ਫਰੰਟ ਅਗੈਂਸਟ ਚਾਇਨਾ' ਦਾ ਅਰਥ ਹੈ, 'ਭਾਰਤ ਅਤੇ ਜਾਪਾਨ ਲਈ ਚੀਨ ਦੇ ਖ਼ਿਲਾਫ਼ ਸੰਯੁਕਤ ਮੋਰਚਾ ਬਣਾਉਣਾ ਮੁਸ਼ਕਿਲ ਹੈ'।

ਤਸਵੀਰ
ਤਸਵੀਰ

By

Published : Aug 22, 2020, 8:32 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਵਿਚਕਾਰ ਅਗਲੇ ਮਹੀਨੇ ਸਿਖਰ ਸੰਮੇਲਨ ਹੋਣ ਜਾ ਰਿਹਾ ਹੈ। ਅਜਿਹੀਆਂ ਖ਼ਬਰਾਂ ਦੇ ਵਿਚਕਾਰ, ਚੀਨੀ ਸਰਕਾਰ ਨਾਲ ਜੁੜੇ ਇੱਕ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਨਵੀਂ ਦਿੱਲੀ ਅਤੇ ਟੋਕਿਓ ਲਈ ਬੀਜਿੰਗ ਦੇ ਖ਼ਿਲਾਫ਼ ਇੱਕ ਸਾਂਝਾ ਮੋਰਚਾ ਬਣਾਉਣਾ ਮੁਸ਼ਕਿਲ ਹੋਵੇਗਾ। ਜਾਪਾਨੀ ਅਧਿਐਨ ਦੇ ਪ੍ਰਮੁੱਖ ਭਾਰਤੀ ਵਿਦਵਾਨ ਨੇ ਕਿਹਾ ਹੈ ਕਿ ਭਾਰਤ-ਜਾਪਾਨੀ ਸਬੰਧਾਂ ਦਾ ਟੀਚਾ ਕਿਸੇ ਤੀਜੇ ਦੇਸ਼ ਦੇ ਖ਼ਿਲਾਫ਼ ਨਹੀਂ ਹੈ।

ਚੀਨ ਦੇ ਪ੍ਰਭਾਵਸ਼ਾਲੀ ਅੰਗਰੇਜ਼ੀ ਅਖ਼ਬਾਰ 'ਗਲੋਬਲ ਟਾਈਮਜ਼' ਵਿੱਚ, 'ਹਾਰਡ ਫ਼ਾਰ ਇੰਡੀਆ' ਜਾਪਾਨ ਟੂ ਫਰਾਮ ਏ ਯੂਨਾਇਟੇਡ ਫਰੰਟ ਅਗੈਂਸਟ ਚਾਇਨਾ' ਦਾ ਅਰਥ ਹੈ, 'ਭਾਰਤ ਅਤੇ ਜਾਪਾਨ ਲਈ ਚੀਨ ਦੇ ਖ਼ਿਲਾਫ਼ ਸੰਯੁਕਤ ਮੋਰਚਾ ਬਣਾਉਣਾ ਮੁਸ਼ਕਿਲ ਹੈ'। ਲੇਖ ਦੇ ਇੱਕ ਸਿਰਲੇਖ 'ਚ ਸਿਨਹੂਆ ਯੂਨੀਵਰਸਿਟੀ ਦੇ ਨੈਸ਼ਨਲ ਸਟ੍ਰੈਟਾਜੀ ਇੰਸਟੀਚਿਊਟ ਦੇ ਖੋਜ ਵਿਭਾਗ ਦੇ ਡਾਇਰੈਕਟਰ ਕਿੰਗ ਫੈਂਗ ਨੇ ਕਿਹਾ ਕਿ ਜੇ ਭਾਰਤ ਜਾਪਾਨ ਨੂੰ ਚੀਨ ਨੂੰ ਦਬਾਉਣ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਅਸਫਲ ਰਹੇਗਾ। ਕਿੰਗ ਦਾ ਇਹ ਲੇਖ ਇਸ ਸਾਲ ਲੱਦਾਖ ਸਰਹੱਦ 'ਤੇ ਭਾਰਤ ਅਤੇ ਚੀਨ ਵਿਚਾਲੇ ਟਕਰਾਅ ਦੇ ਮੱਦੇਨਜ਼ਰ ਆਇਆ ਸੀ, ਜਿਸ 'ਚ ਦੋਵਾਂ ਪਾਸਿਆਂ ਦੇ ਕਈ ਫੋਜ਼ੀ ਪਿਛਲੇ 45 ਸਾਲਾਂ 'ਚ ਪਹਿਲੀ ਵਾਰ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਮਾਰੇ ਗਏ ਸਨ।

ਕਿੰਗ ਨੇ ਲਿਖਿਆ ਹੈ ਕਿ ਸਰਹੱਦੀ ਟਕਰਾਅ ਤੋਂ ਬਾਅਦ ਭਾਰਤ ਨੇ ਸਰਹੱਦ ਵਿਵਾਦ ਜਾਰੀ ਹੁੰਦੇ ਹੀ ਇਕਪਾਸੜ ਅਤੇ ਅਣਉਚਿਤ ਕੰਮ ਕੀਤੇ ਹਨ। ਉਦਾਹਰਣ ਵਜੋਂ, ਭਾਰਤ ਨੇ ਚੀਨ ਦੇ 59 ਮੋਬਾਈਲ ਐਪਸ 'ਤੇ ਪਾਬੰਦੀ ਲਗਾਈ ਹੈ ਜਿਸ ਵਿੱਚ ਟਿੱਕ-ਟਾਕ ਅਤੇ ਵੀ-ਚੈਟ ਸ਼ਾਮਿਲ ਹਨ। ਭਾਰਤ ਜਾਪਾਨ ਅਤੇ ਆਸਟਰੇਲੀਆ ਨੂੰ ਚੀਨ ਨੂੰ ਖਿੱਚਣ ਤੋਂ ਰੋਕਣ ਲਈ ਵੀ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਇਹ ਮਹਾਂਮਾਰੀ ਤੋਂ ਬਾਅਦ ਚੀਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਨਾਲ ਭਾਰਤ ਨੂੰ ਆਰਥਿਕ ਮਾਮਲਿਆਂ ਵਿੱਚ ਵਧੇਰੇ ਨੁਕਸਾਨ ਝੱਲਣਾ ਪਵੇਗਾ। ਕੋਰੋਨਾ ਯੁੱਗ 'ਚ ਭਾਰਤ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਜਾਂ ਵਿਕਾਸ ਵਿਚ ਸਹਾਇਤਾ ਨਹੀਂ ਕਰੇਗਾ। ਭਾਰਤ ਦੀ ਰਾਸ਼ਟਰੀ ਸ਼ਕਤੀ ਚੀਨ ਦੇ ਰਾਸ਼ਟਰੀ ਹਿੱਤਾਂ ਨੂੰ ਚੁਣੌਤੀ ਦੇਣ ਲਈ ਕਾਫ਼ੀ ਨਹੀਂ ਹੋ ਸਕਦੀ। ਹਾਲਾਂਕਿ, ਇਸ ਲੇਖ ਦੇ ਨਾਲ ਇਹ ਕਿਹਾ ਗਿਆ ਹੈ ਕਿ ਚੀਨ-ਭਾਰਤ ਅਤੇ ਚੀਨ-ਜਾਪਾਨ ਵਿਚਾਲੇ ਸਬੰਧ ਇੰਨੇ ਤੇਜ਼ੀ ਨਾਲ ਹੇਠਾਂ ਨਹੀਂ ਚਲੇ ਗਏ ਜਿੰਨੇ ਚੀਨ ਅਤੇ ਅਮਰੀਕਾ ਨਾਲ ਗਏ ਹਨ।

ਲੇਖ 'ਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਬੀਜਿੰਗ 'ਤੇ ਦਬਾਅ ਬਣਾਉਣਾ ਚਾਹੁੰਦੀ ਹੈ ਪਰ ਫਿਰ ਵੀ ਇੱਕ ਆਮ ਰੁਝਾਨ ਚੀਨ-ਭਾਰਤ ਵਿਵਾਦ ਨੂੰ ਗੱਲਬਾਤ ਰਾਹੀਂ ਸੁਲਝਾਉਣਾ ਹੈ।

ਜਿੱਥੋਂ ਤੱਕ ਜਾਪਾਨ ਦਾ ਸਬੰਧ ਹੈ, ਮਹਾਂਮਾਰੀ ਦੇ ਬਾਅਦ ਦੇ ਸਮੇਂ ਵਿੱਚ ਇਸਦੇ ਆਰਥਿਕ ਵਿਕਾਸ ਨੂੰ ਵੇਖਦੇ ਹੋਏ, ਉਹ ਫਿਰ ਵੀ ਚੀਨ ਨਾਲ ਸਬੰਧਾਂ ਨੂੰ ਸਥਿਰ ਕਰਨ ਦੀ ਇੱਛਾ ਰੱਖ ਸਕਦਾ ਹੈ। ਇਹ ਕੇਸ ਹੈ ਕਿ ਨਵੀਂ ਦਿੱਲੀ ਅਤੇ ਟੋਕਿਓ ਬੀਜਿੰਗ ਨੂੰ ਭੜਕਾਉਣ ਲਈ ਬਹੁਤ ਜ਼ਿਆਦਾ ਬਿਆਨਬਾਜ਼ੀ ਅਤੇ ਚਾਲਾਂ ਨਹੀਂ ਚੱਲਣਗੇ।

ਕਿੰਗ ਨੇ ਅੱਗੇ ਲਿਖਿਆ ਕਿ ਹਾਲਾਂਕਿ ਚੀਨ ਦਾ ਭਾਰਤ ਤੇ ਜਾਪਾਨ ਨਾਲ ਵਿਵਾਦ ਹੈ, ਨਵੀਂ ਦਿੱਲੀ ਅਤੇ ਟੋਕਿਓ ਏਸ਼ੀਆ ਵਿੱਚ ਸੰਤੁਲਨ ਬਣਾਈ ਰੱਖਣ ਲਈ ਸਹਿਯੋਗ ਨੂੰ ਮਜ਼ਬੂਤ ​​ਕਰਨਾ ਚਾਹ ਸਕਦੇ ਹਨ। ਅਸੀਂ ਏਸ਼ੀਆ ਦੀਆਂ ਦੋ ਮਹੱਤਵਪੂਰਨ ਅਰਥਚਾਰਿਆਂ, ਭਾਰਤ ਤੇ ਜਾਪਾਨ ਵਿਚਕਾਰ ਸਾਂਝੇ ਸਹਿਯੋਗ ਨੂੰ ਵੇਖਣਾ ਚਾਹਾਂਗੇ। ਕੁਲ ਮਿਲਾ ਕੇ, ਉਨ੍ਹਾਂ ਦੀ ਸਫਲਤਾ ਏਸ਼ੀਆ ਖੇਤਰ ਵਿੱਚ ਸਹਿਯੋਗ ਲਈ ਇੱਕ ਚਾਲਕ ਹੈ।

ਪਰ ਅਜਿਹਾ ਸਹਿਯੋਗ ਚੀਨ 'ਤੇ ਸਾਂਝੇ ਤੌਰ ਉੱਤੇ ਦਬਾਅ ਪਾਉਣ ਦੇ ਉਦੇਸ਼ ਅਧਾਰਿਤ ਹੈ, ਫਿਰ ਅਸੀਂ ਨਿਸ਼ਚਤ ਤੌਰ 'ਤੇ ਇਸ ਦੇ ਵਿਰੋਧੀ ਹਾਂ, ਕਿਉਂਕਿ ਇਹ ਏਸ਼ੀਆ-ਪ੍ਰਸ਼ਾਂਤ ਖੇਤਰ ਨੂੰ ਅਸਥਿਰ ਕਰੇਗਾ। ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਜੇ ਕੋਈ ਤਰੀਕ ਤੈਅ ਕੀਤੀ ਹੈ, ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਮੋਦੀ ਅਤੇ ਆਬੇ ਵਿਚਾਲੇ ਸਾਲਾਨਾ ਦੁਵੱਲੀ ਮੁਲਾਕਾਤ ਸਤੰਬਰ ਦੇ ਸ਼ੁਰੂ ਵਿੱਚ ਹੋਣ ਦੀ ਉਮੀਦ ਹੈ। ਜਾਪਾਨ ਉਨ੍ਹਾਂ ਦੋ ਦੇਸ਼ਾਂ ਵ'ਚੋਂ ਇੱਕ ਹੈ ਜਿਸ ਨਾਲ ਭਾਰਤ ਸਾਲਾਨਾ ਦੁਵੱਲਾ ਸਿਖਰ ਸੰਮੇਲਨ ਕਰਦਾ ਹੈ, ਦੂਜਾ ਦੇਸ਼ ਰੂਸ ਹੈ। ਹਾਲਾਂਕਿ, ਪਿਛਲੇ ਸਾਲ ਅਸਾਮ ਦੇ ਗੁਹਾਟੀ 'ਚ ਹੋਣ ਵਾਲਾ ਸੰਮੇਲਨ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।

ਭਾਰਤੀ ਤੇ ਚੀਨੀ ਫ਼ੌਜੀਆਂ ਦਰਮਿਆਨ ਲੱਦਾਖ ਵਿੱਚ ਪਿਛਲੇ ਮਹੀਨੇ ਜੂਨ ਵਿੱਚ ਹੋਏ ਖ਼ੂਨੀ ਟਕਰਾ ਤੋਂ ਬਾਅਦ ਭਾਰਤ ਦੇ ਸਮਰਥਨ ਵਿੱਚ ਜਪਾਨ ਆਇਆ ਸੀ। ਇੱਕ ਵਿਚਾਰ ਮੰਚ ਤੋਂ 'ਪੋਸਟ-ਕੋਵਿਡ ਯੁੱਗ 'ਚ ਭਾਰਤ-ਜਾਪਾਨ ਸੰਬੰਧ' ਜਾਂ ਇੱਕ ਵਿਚਾਰ ਮੰਚ ਤੋਂ 'ਜਾਪਾਨ ਦੇ ਰਾਜ-ਸਬੰਧ' ਵਿਸ਼ੇ 'ਤੇ ਆਯੋਜਿਤ ਵਿਚਾਰ ਵਟਾਂਦਰੇ ਵਿੱਚ ਭਾਰਤ 'ਚ ਜਪਾਨ ਦੀ ਰਾਜਦੂਤ ਸਤੋਸ਼ੀ ਸੁਜ਼ੂਕੀ ਨੇ ਕਿਹਾ ਕਿ ਟੋਕਿਓ ਲੱਦਾਖ 'ਚ ਐਲ.ਏ.ਸੀ. ਸਥਿਤੀ ਨੂੰ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦਾ ਪੁਰਜ਼ੋਰ ਵਿਰੋਧ ਕਰਦਾ ਹੈ।

ਗਲੋਬਲ ਟਾਈਮਜ਼ 'ਚ ਪ੍ਰਕਾਸ਼ਿਤ ਤਾਜ਼ਾ ਲੇਖ ਦੇ ਹਵਾਲੇ ਨਾਲ, ਆਬਜ਼ਰਵਰ ਰਿਸਰਚ ਫਾਉਂਡੇਸ਼ਨ (ਥਿੰਕ ਟੈਂਕ) ਦੇ ਪ੍ਰਸਿੱਧ ਚਿੰਤਕ ਕੇ.ਕੇ. ਵੀ ਕੇਸ਼ਾਵਨ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਭਾਰਤ-ਜਾਪਾਨ ਸਬੰਧ ਕਿਸੇ ਹੋਰ ਦੇਸ਼ ਖ਼ਿਲਾਫ਼ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2014 ਪੂਰਬੀ ਏਸ਼ੀਆਈ ਦੇਸ਼ਾਂ ਦੇ ਦੌਰੇ ਦੌਰਾਨ, ਭਾਰਤ-ਜਾਪਾਨ ਦੇ ਰਿਸ਼ਤੇ ਇੱਕ 'ਖਾਸ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ' ਤੱਕ ਪਹੁੰਚ ਗਏ ਸਨ।

ਅਸੀਂ ਭਾਰਤ ਤੇ ਜਾਪਾਨ ਨਾਲ ਰਣਨੀਤਕ ਸਾਂਝੇਦਾਰੀ ਸਾਂਝੇ ਕਰਦੇ ਹਾਂ ਅਤੇ ਅਸੀਂ ਇਸ ਖੇਤਰ 'ਚ ਸ਼ਾਂਤੀ ਅਤੇ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਫਲ ਹੋਵਾਂਗੇ। ਕੇਸਾਵਨ ਨੇ ਅੱਗੇ ਕਿਹਾ ਕਿ ਚੀਨ ਦੱਖਣੀ ਚੀਨ ਸਾਗਰ ਤੇ ਪੂਰਬੀ ਚੀਨ ਸਾਗਰ ਵਿੱਚ ਸ਼ਰਾਰਤ ਕਰ ਰਿਹਾ ਹੈ। ਭਾਰਤ ਦੀ ਸਰਹੱਦ 'ਤੇ ਲੜਾਈ ਲੜਨ ਤੋਂ ਇਲਾਵਾ, ਚੀਨ ਦਾ ਸਰਹੱਦੀ ਵਿਵਾਦ ਦੱਖਣੀ ਚੀਨ ਸਾਗਰ ਖੇਤਰ ਦੇ ਕਈ ਦੇਸ਼ਾਂ ਨਾਲ ਚੱਲ ਰਿਹਾ ਹੈ।

ਪੂਰਬੀ ਚੀਨ ਸਾਗਰ 'ਚ ਬੀਜਿੰਗ ਦਾ ਟੋਕਿਓ ਨਾਲ ਸੇਨਕਾਕੂ ਟਾਪੂ ਨੂੰ ਲੈ ਕੇ ਵਿਵਾਦ ਹੈ, ਜਿਸ ਨੂੰ ਚੀਨ ਦਿਯੁ ਆਈਲੈਂਡ ਕਹਿੰਦਾ ਹੈ। ਪਿਛਲੇ ਮਹੀਨੇ, ਜਦੋਂ ਚੀਨ ਦੇ ਤੱਟ ਰੱਖਿਅਕ ਸਮੁੰਦਰੀ ਜਹਾਜ਼ ਇਨ੍ਹਾਂ ਟਾਪੂਆਂ ਦੇ ਨੇੜੇ ਪਹੁੰਚੇ ਤਾਂ ਜਾਪਾਨ ਨੇ ਸਖ਼ਤ ਵਿਰੋਧ ਜਤਾਇਆ ਸੀ ।

ਪਾਕਿਸਤਾਨ ਵਾਂਗ ਭਾਰਤ 'ਤੇ ਵੀ ਬਹੁਤ ਸਾਰੇ ਭਾਈਵਾਲ ਅਜਿਹੇ ਹਨ ਜੋ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਹਨ, ਇਹ ਕਹਿ ਕੇ ਕੇਸ਼ਾਵਨ ਨੇ ਕਿਹਾ ਕਿ ਬੀਜਿੰਗ ਇੱਕ ਨਵੀਂ ਖੇਤਰੀ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਪਿਛਲੇ ਮਹੀਨੇ ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਦੇ ਰੱਖਿਆ ਮੰਤਰੀਆਂ ਦੁਆਰਾ ਜਾਰੀ ਇੱਕ ਸਾਂਝੇ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਮਜ਼ਬੂਤ ​​ਤਿਕੋਣੀ ਰੱਖਿਆ ਸਹਿਯੋਗ ਅਤੇ ਆਦਾਨ-ਪ੍ਰਦਾਨ ਦੀ ਮੰਗ ਕੀਤੀ ਗਈ ਸੀ ਜਿਸ ਨਾਲ ਇੱਕ ਅਜ਼ਾਦ, ਖੁੱਲਾ, ਸੰਮਲਿਤ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦੇ ਸਮਰਥਨ 'ਚ ਸਪਸ਼ਟ ਯੋਗਦਾਨ ਦਿੰਦੇ ਹਨ।

ਅਮਰੀਕਾ, ਜਾਪਾਨ ਤੇ ਆਸਟਰੇਲੀਆ ਦੇ ਨਾਲ-ਨਾਲ ਭਾਰਤ ਇਸ ਚਤੁਰਭੁਜ ਦਾ ਹਿੱਸਾ ਹੈ ਜੋ ਬੀਜਿੰਗ ਦੇ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਹਿੰਦ-ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਕੰਮ ਕਰਨਾ ਚਾਹੁੰਦਾ ਹੈ। ਇਹ ਖੇਤਰ ਜਪਾਨ ਦੇ ਪੂਰਬੀ ਤੱਟ ਤੋਂ ਅਫ਼ਰੀਕਾ ਦੇ ਪੂਰਬੀ ਤੱਟ ਤੱਕ ਫੈਲਿਆ ਹੋਇਆ ਹੈ।

(ਅਰੁਣਿਮ ਭੁਯਾਨ)

ABOUT THE AUTHOR

...view details