ਨਵੀਂ ਦਿੱਲੀ: ਭਾਰਤ 24ਵਾਂ ਦੇਸ਼ ਹੈ ਜਿਸ ਦੇ ਦੌਰੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆ ਰਹੇ ਹਨ। ਟਰੰਪ ਨੇ ਤਿੰਨ ਸਾਲ ਪਹਿਲਾਂ ਸੱਤਾ ਸਾਂਭੀ ਸੀ।
ਡੋਨਾਲਡ ਟਰੰਪ ਨੇ 23 ਦੇਸ਼ਾਂ ਦਾ ਦੌਰਾ ਕੀਤਾ ਹੈ। ਭਾਰਤ, ਦੱਖਣ ਏਸ਼ੀਆ ਦਾ ਦੂਜਾ ਅਜਿਹਾ ਦੇਸ਼ ਗੈ ਜਿਸ ਦੇ ਦੌਰੇ 'ਤੇ ਰਾਸ਼ਟਰਪਤੀ ਟਰੰਪ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਆ ਰਹੇ ਹਨ।
ਟਰੰਪ ਅਫ਼ਗਾਨੀਸਤਾਨ, ਅਰਜਨਟੀਨਾ, ਕੈਨੇਡਾ, ਚੀਨ, ਫਿਨਲੈਂਡ, ਇਰਾਕ, ਇਜ਼ਰਾਇਲ, ਉੱਤਰ ਕੋਰੀਆ, ਫਿਲੀਪੀਂਸ, ਪੋਲੈਂਡ, ਸਾਊਦੀ ਅਰਬ, ਸਿੰਘਾਪੁਰ, ਵੈਟੀਕਨ ਸਿਟੀ ਅਤੇ ਵੇਸਟ ਬੈਂਕ ਦਾ ਦੌਰਾ ਕਰ ਚੁੱਕੇ ਹਨ।
ਟਰੰਪ ਨੇ ਪਿਛਲੇ ਤਿੰਨ ਸਾਲਾ ਵਿੱਚ ਬੈਲਜ਼ੀਅਮ, ਜਰਮਨੀ, ਆਇਰਲੈਂਡ, ਇਟਲੀ, ਦੱਖਣੀ ਕੋਰੀਆ, ਸਵਿੱਜ਼ਰਲੈਂਡ ਅਤੇ ਵੀਅਤਨਾਮ ਦੀ ਦੋ-ਦੋ ਵਾਰ ਯਾਤਰਾ ਕੀਤੀ ਹੈ। ਜਾਪਾਨ ਅਤੇ ਯੂਕੇ ਦਾ ਤਿੰਨ ਵਾਰ ਦੌਰਾ ਕੀਤਾ ਹੈ।
ਪਿਛਲੇ ਦੋ ਸਾਲਾਂ ਵਿੱਚ ਮੇਲਾਨੀਆ ਅਤੇ ਰਾਸ਼ਟਰਪਤੀ ਟਰੰਪ ਨੇ ਦੋ ਅਮਰੀਕੀ ਯੁੱਧ ਖੇਤਰਾਂ ਦਾ ਦੌਰਾ ਵੀ ਕੀਤਾ ਹੈ। ਪਿਛਲੇ ਸਾਲ ਉਨ੍ਹਾਂ ਨੇ ਪੂਰਬੀ ਅਫ਼ਗਾਨੀਸਤਾਨ ਦਾ ਦੌਰਾ ਕੀਤਾ ਸੀ ਅਤੇ ਇੱਕ ਸਾਲ ਪਹਿਲਾਂ ਪੱਛਮੀ ਇਰਾਕ ਦਾ ਦੌਰਾ ਕੀਤਾ ਸੀ।