ਪੰਜਾਬ

punjab

ETV Bharat / bharat

ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹੈ ਸਮੁੱਚਾ ਦੇਸ਼ - ਪੁਲਵਾਮਾ ਹਮਲਾ

ਅੱਜ ਪੁਲਵਾਮਾ ਹਮਲੇ ਨੂੰ ਇੱਕ ਸਾਲ ਬੀਤ ਗਿਆ ਹੈ। ਪੂਰਾ ਦੇਸ਼ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਲੇਥਪੋਰਾ ਕੈਂਪ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਰਾਸ਼ਟਰਪਤੀ, ਪੀਐਮ ਮੋਦੀ, ਗ੍ਰਹਿ ਮੰਤਰੀ ਸਣੇ ਕਈ ਵੱਡੇ ਲੀਡਰਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ।

pulwama
pulwama

By

Published : Feb 14, 2020, 1:45 PM IST

ਨਵੀਂ ਦਿੱਲੀ: 14 ਫਰਵਰੀ ਦਾ ਦਿਨ ਇਤਿਹਾਸ ਵਿਚ ਜੰਮੂ-ਕਸ਼ਮੀਰ ਦੀ ਇਕ ਦੁਖਦਾਈ ਘਟਨਾ ਨਾਲ ਦਰਜ ਹੈ। ਪਿਛਲੇ ਸਾਲ ਅੱਤਵਾਦੀਆਂ ਨੇ ਇਸ ਦਿਨ ਨੂੰ ਦੇਸ਼ ਦੇ ਸੁਰੱਖਿਆ ਬਲਾਂ 'ਤੇ ਭਿਆਨਕ ਹਮਲੇ ਲਈ ਚੁਣਿਆ ਸੀ। ਪੁਲਵਾਮਾ ਜ਼ਿਲੇ ਵਿਚ ਜੈਸ਼-ਏ-ਮੁਹੰਮਦ ਦੇ ਇੱਕ ਅੱਤਵਾਦੀ ਨੇ ਵਿਸਫੋਟਕ ਨਾਲ ਲੱਦੇ ਹੋਏ ਇੱਕ ਵਾਹਨ ਨਾਲ ਸੀਆਰਪੀਐਫ ਦੇ ਜਵਾਨਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ ਸੀ। ਇਸ ਆਤਮਘਾਤੀ ਹਮਲੇ ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।

ਅੱਜ ਪੁਲਵਾਮਾ ਹਮਲੇ ਨੂੰ ਇੱਕ ਸਾਲ ਬੀਤ ਗਿਆ ਹੈ। ਪੂਰਾ ਦੇਸ਼ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਲੇਥਪੋਰਾ ਕੈਂਪ ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪੁਲਵਾਮਾ ਚ ਸ਼ਹੀਦਾਂ ਦੀ ਯਾਦ ਚ ਇੱਕ ਸਮਾਰਕ ਬਣਾਇਆ ਗਿਆ ਹੈ। ਸਾਰੇ ਜਵਾਨਾਂ ਦੀ ਯਾਦ 40 ਬੂਟੇ ਵੀ ਲਗਾਏ ਗਏ ਹਨ।

ਵੀਡੀਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਪਹਿਲੀ ਵਰ੍ਹੇਗੰਢ 'ਤੇ ਟਵੀਟ ਕਰਕੇ ਸੀਆਰਪੀਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਭਾਰਤ ਇਸ ਸ਼ਹਾਦਤ ਨੂੰ ਕਦੇ ਨਹੀਂ ਭੁੱਲੇਗਾ। ਪੀਐਮ ਮੋਦੀ ਨੇ ਟਵੀਟ ਕਰ ਕਿਹਾ, "ਪਿਛਲੇ ਸਾਲ ਪੁਲਵਾਮਾ 'ਚ ਸੁਰੱਖਿਆ ਬਲਾਂ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ। ਉਹ ਅਸਧਾਰਨ ਲੋਕ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਾਡੇ ਦੇਸ਼ ਦੀ ਰੱਖਿਆ ਅਤੇ ਸੇਵਾ ਲਈ ਸਮਰਪਿਤ ਕੀਤੀ।" ਉਨ੍ਹਾਂ ਕਿਹਾ ਕਿ ਦੇਸ਼ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲੇਗਾ।"

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਮੈਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਭਾਰਤ ਹਮੇਸ਼ਾ ਬਹਾਦਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸ਼ੁਕਰਗੁਜ਼ਾਰ ਰਹੇਗਾ, ਜਿਨ੍ਹਾਂ ਨੇ ਸਾਡੀ ਮਾਤ ਭੂਮੀ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਸਰਬੋਤਮ ਕੁਰਬਾਨੀ ਦਿੱਤੀ।”

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, “ਭਾਰਤ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ। ਪੂਰੀ ਕੌਮ ਅੱਤਵਾਦ ਵਿਰੁੱਧ ਇਕਜੁੱਟ ਹੈ ਅਤੇ ਅਸੀਂ ਇਸ ਖ਼ਤਰੇ ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਲਈ ਵਚਨਬੱਧ ਹਾਂ।”

ABOUT THE AUTHOR

...view details