ਵਿਦੇਸ਼ੀ ਸੈਲਾਨੀਆਂ ਦੀ ਪਸੰਦ ਬਣਦਾ ਜਾ ਰਿਹੈ ਭਾਰਤ ! - foreign tourists
ਸਾਲ 2017 'ਚ ਸੈਲਾਨੀਆਂ ਤੋ ਵਿਦੇਸ਼ੀ ਮੁਦਰਾ ਦੀ ਕਮਾਈ 1,77,874 ਕਰੋੜ ਰੁਪਏ ਸੀ ਜੋ 2018 'ਚ 9.6 ਪ੍ਰਤੀਸ਼ਤ ਵਧਣ ਨਾਲ 1,94,882 ਕਰੋੜ ਰੁਪਏ ਹੋ ਗਈ
taj mahal
ਨਵੀ ਦਿੱਲੀ: ਦੇਸ਼ 'ਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ 2018 ਵਿਚ 5.2 ਫ਼ੀਸਦੀ ਤੋਂ ਵੱਧ ਕੇ 1.05 ਕਰੋੜ ਹੋ ਗਈ ਹੈ ਇਸ ਦੀ ਜਾਣਕਾਰੀ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਲੋਕ ਸਭਾ ਵਿੱਚ ਦਿੱਤੀ।
ਉਨ੍ਹਾਂ ਕਿਹਾ ਕਿ 2017 'ਚ 1.004 ਕਰੋੜ ਵਿਦੇਸ਼ੀ ਸੈਲਾਨੀਆਂ ਭਾਰਤ ਆਏ, ਜਦੋ ਕਿ 2018 ਵਿਚ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ ਵੱਧ ਕੇ 1.056 ਕਰੋੜ ਹੋ ਗਈ। ਮੰਤਰੀ ਨੇ ਦੱਸਿਆ ਵਿਦੇਸ਼ੀ ਸੈਲਾਨੀਆਂ ਤੋਂ ਪ੍ਰਾਪਤ ਹੋਣ ਵਾਲੀ ਵਿਦੇਸ਼ੀ ਮੁਦਰਾ 1.94 ਲੱਖ ਕਰੋੜ ਰੁਪਏ ਹੋ ਗਈ ਹੈ।