ਪੰਜਾਬ

punjab

ETV Bharat / bharat

ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਕਮਿਊਨਿਟੀ ਪ੍ਰਸਾਰਣ ਦੇ ਦੌਰ 'ਚ ਭਾਰਤ

ਹਾਲ ਹੀ ਵਿੱਚ ਆਪਣੇ ਸੰਡੇ ਸੰਵਾਦ ਪ੍ਰੋਗਰਾਮ ਦੌਰਾਨ ਸਿਹਤ ਮੰਤਰੀ ਹਰਸ਼ ਵਰਧਨ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੀ ਗੱਲ ਨੂੰ ਸਵਿਕਾਰ ਕਰ ਲਿਆ ਹੈ।

ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਕਮਿਊਨਿਟੀ ਪ੍ਰਸਾਰਣ ਦੇ ਦੌਰ 'ਚ ਭਾਰਤ
ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਕਮਿਊਨਿਟੀ ਪ੍ਰਸਾਰਣ ਦੇ ਦੌਰ 'ਚ ਭਾਰਤ

By

Published : Oct 18, 2020, 7:14 PM IST

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਮੰਨਿਆ ਹੈ ਕਿ ਭਾਰਤ ਕਮਿਊਨਿਟੀ ਪ੍ਰਸਾਰਣ ਦੇ ਪੜਾਅ 'ਤੇ ਹੈ। ਹਾਲਾਂਕਿ, ਇਹ ਸਿਰਫ ਕੁਝ ਕੁ ਜ਼ਿਲ੍ਹਿਆਂ ਅਤੇ ਰਾਜਾਂ ਤੱਕ ਸੀਮਿਤ ਹੈ।

ਸਿਹਤ ਮੰਤਰੀ ਦਾ ਇਹ ਬਿਆਨ ਸੋਮਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇਸ ਬਿਆਨ ਦੇ ਪਿਛੋਕੜ ਨੂੰ ਲੈ ਕੇ ਆਇਆ ਹੈ ਕਿ ਸੂਬੇ 'ਚ ਕੋਵਿਡ ਦਾ ਕਮਿਊਨਿਟੀ ਪ੍ਰਸਾਰਣ ਸ਼ੁਰੂ ਹੋ ਗਿਆ ਹੈ।

ਸਿਹਤ ਮੰਤਰੀ ਦਾ ਇਹ ਬਿਆਨ ਉਨ੍ਹਾਂ ਦੇ ਹਫਤਾਵਾਰੀ ਵੈਬਿਨਾਰ ਸੰਡੇ ਸੰਵਾਦ ਦੌਰਾਨ ਕੀਤੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਆਇਆ। ਸੰਡੇ ਸੰਵਾਦ ਵਿੱਚ ਹਰਸ਼ ਵਰਧਨ ਨੂੰ ਪੁੱਛਿਆ ਗਿਆ ਸੀ ਕਿ, ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸੂਬੇ 'ਚ ਕਮਿਊਨਿਟੀ ਪ੍ਰਸਾਰਣ ਦੇ ਉਦਾਰਣ ਹਨ, ਕੀ ਹੋਰ ਸੂਬਿਆਂ 'ਚ ਵੀ ਕਮਿਊਨਿਟੀ ਪ੍ਰਸਾਰਣ ਹੈ।

ਇਸ 'ਤੇ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਕਮਿਊਨਿਟੀ ਪ੍ਰਸਾਰਣ ਪੱਛਮੀ ਬੰਗਾਲ ਸਮੇਤ ਵੱਖ ਵੱਖ ਰਾਜਾਂ ਵਿੱਚ ਹੋਣ ਦੀ ਉਮੀਦ ਹੈ। ਹਾਲਾਂਕਿ, ਇਹ ਸਾਰੇ ਦੇਸ਼ ਵਿੱਚ ਨਹੀਂ ਹੋ ਰਿਹਾ ਹੈ। ਇਹ ਕੁਝ ਰਾਜਾਂ ਜਾਂ ਜ਼ਿਲ੍ਹਿਆਂ ਤੱਕ ਸੀਮਿਤ ਹੈ। ਦੱਸ ਦਈਏ ਕਿ ਸਰਕਾਰ ਵੱਲੋਂ ਕਮਿਊਨਿਟੀ ਪ੍ਰਸਾਰਣ ਸਵੀਕਾਰਨ ਦੀ ਗੱਲ ਮਹੀਨਿਆਂ ਬਾਅਦ ਸਾਹਮਣੇ ਆਈ ਹੈ।

ਇਹ ਪਹਿਲਾ ਮੌਕਾ ਹੈ ਜਦੋਂ ਸਿਹਤ ਮੰਤਰੀ ਨੇ ਕਮਿਊਨਿਟੀ ਪ੍ਰਸਾਰਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਇਸ ਹਫਤੇ ਦੇ ਸ਼ੁਰੂ ਵਿੱਚ, ਬੈਨਰਜੀ ਨੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਦੁਰਗਾ ਪੂਜਾ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੀ।

ABOUT THE AUTHOR

...view details