ਨਵੀਂ ਦਿੱਲੀ: ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧ ਹੁੰਦਾ ਜਾ ਰਿਹਾ ਹੈ। ਐਤਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਇੱਕ ਵਾਰ ਮੁੜ ਤੋਂ ਰਿਕਾਰਡ ਤੌਰ ਮਰੀਜ਼ ਸਾਹਮਣੇ ਆਏ ਹਨ। ਭਾਰਤ 'ਚ ਬੀਤੇ 24 ਘੰਟਿਆਂ ਵਿੱਚ 28,637 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ 551 ਲੋਕਾਂ ਦੀ ਇਸ ਦੌਰਾਨ ਮੌਤ ਹੋ ਗਈ ਹੈ।
ਭਾਰਤ 'ਚ 24 ਘੰਟਿਆਂ 'ਚ ਸਾਹਮਣੇ ਆਏ ਸਭ ਤੋਂ ਵੱਧ 28,637 ਨਵੇਂ ਕੋਰੋਨਾ ਮਰੀਜ਼, 551 ਮੌਤਾਂ - ਕੋਵਿਡ 19
ਭਾਰਤ 'ਚ 24 ਘੰਟਿਆਂ 'ਚ ਸਭ ਤੋਂ ਵੱਧ 28,637 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ 551 ਲੋਕਾਂ ਦੀ ਮੌਤ ਹੋਈ ਹੈ। ਪੌਜ਼ੀਟਿਵ ਮਰੀਜ਼ਾ ਦੀ ਗਿਣਤੀ 'ਚ ਦਿਨੋਂ ਦਿਨ ਹੋ ਰਹੇ ਵਾਧੇ ਨੇ ਸਰਕਾਰ ਦੀ ਚਿੰਤਾ ਨੂੰ ਵਧਾ ਦਿੱਤਾ ਹੈ।
ਭਾਰਤ 'ਚ 24 ਘੰਟਿਆਂ 'ਚ ਸਾਹਮਣੇ ਆਏ ਸਭ ਤੋਂ ਵੱਧ 28,637 ਨਵੇਂ ਕੋਰੋਨਾ ਮਰੀਜ਼, 551 ਮੌਤਾਂ
ਦੇਸ਼ 'ਚ ਹੁਣ ਤੱਕ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 8,49,553 ਕੋਰੋਨਾ ਪਹੁੰਚ ਗਈ ਹੈ। ਜਦੋਂ ਕਿ 22,674 ਲੋਕ ਇਸ ਮਹਾਂਮਾਰੀ ਕਾਰਨ ਆਪਣੀ ਜਾਨ ਗੁਆ ਬੈਠੇ ਹਨ। ਹਾਲਾਂਕਿ ਅਜਿਹੇ 'ਚ ਰਾਹਤ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਾਇਰਸ ਨੂੰ ਮਾਤ ਦੇਣ 'ਚ 5,34,621 ਲੋਕ ਕਾਮਯਾਬ ਹੋਏ ਹਨ।
ਸਿਹਤ ਮੰਤਰਾਲੇ ਦੇ ਜਾਰੀ ਕੀਤੇ ਅੰਕੜਿਆ ਮੁਤਾਬਕ ਭਾਰਤ 'ਚ ਰਿਕਵਰੀ ਰੇਟ ਬਾਕੀ ਦੇਸ਼ਾਂ ਨਾਲੋਂ ਵੱਧ ਹੈ। ਦੇਸ਼ 'ਚ ਰਿਕਵਰੀ ਰੇਟ ਵੱਧ ਕੇ 62.92 'ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਪੌਜ਼ੀਟਿਵਿਟੀ ਦਰ 10.22 'ਤੇ ਆ ਗਈ ਹੈ।