ਨਵੀਂ ਦਿੱਲੀ: ਰਾਫੇਲ ਸੰਬੰਧੀ ਲੋਕਸਭਾ 'ਚ ਜਾਣਕਾਰੀ ਦਿੰਦਿਆਂ ਸਰਕਾਰ ਨੇ ਦੱਸਿਆ ਕਿ ਭਾਰਤ ਨੂੰ ਫਰਾਂਸ ਤੋਂ ਹੁਣ ਤਕ ਤਿੰਨ ਰਾਫੇਲ ਜਹਾਜ਼ ਮਿਲ ਚੁੱਕੇ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਹੁਣ ਤਕ ਤਿੰਨ ਰਾਫੇਲ ਜਹਾਜ਼ ਭਾਰਤ ਨੂੰ ਸੌਂਪੇ ਗਏ ਹਨ ਅਤੇ ਉਨ੍ਹਾਂ ਦੀ ਵਰਤੋਂ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਤੇ ਟੈਕਨੀਸ਼ੀਅਨਾਂ ਨੂੰ ਸਿਖਲਾਈ ਦੇਣ ਲਈ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਭਾਰਤ ਅਤੇ ਫਰਾਂਸ ਨੇ ਸਤੰਬਰ 2016 'ਚ 36 ਰਾਫੇਲ ਜਹਾਜ਼ਾਂ ਲਈ 7.87 ਇਰਬ ਯੂਰੋ ਦੇ ਕਰੀਬ 59000 ਕਰੋੜ ਰੁਪਏ ਦੇ ਸਮਝੋਤੇ 'ਤੇ ਹਸਤਾਖ਼ਰ ਕੀਤੇ ਸਨ। 8 ਅਕਤੂਬਰ ਨੂੰ ਰਾਜਨਾਥ ਸਿੰਘ ਨੂੰ ਫਰਾਂਸ ਦੇ ਮਰੀਕੋਨ ਏਅਰਬੇਸ 'ਤੇ ਰਾਫੇਲ ਜਹਾਜ਼ ਮਿਲਿਆ ਅਤੇ ਰਾਫੇਲ ਮਿਲਣ ਤੋਂ ਬਾਅਦ ਰਾਜਨਾਥ ਸਿੰਘ ਨੇ ਇਸ ਦੀ ਉਡਾਨ ਵੀ ਭਰੀ।