ਨਵੀਂ ਦਿੱਲੀ: ਭਾਰਤ ਵਿੱਚ ਦੋ ਦਿਨਾਂ ਦੌਰੇ 'ਤੇ ਆਈ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ (Angela Merkel) ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਨੂੰ ਲੈ ਕੇ ਗੱਲਬਾਤ ਕੀਤੀ। ਇਸ ਦੇ ਨਾਲ ਹੀ ਭਾਰਤ, ਜਰਮਨੀ ਨੇ ਪੁਲਾੜ, ਸਿਪਿੰਗ ਟੈਕਨੋਲੋਜੀ, ਦਵਾਈ ਤੇ ਸਿੱਖਿਆ ਵਰਗੇ ਖੇਤਰਾਂ ਵਿੱਚ 17 ਸਮਝੌਤਿਆਂ ਤੇ ਹਸਤਾਖ਼ਰ ਕੀਤੇ।
ਭਾਰਤ-ਜਰਮਨੀ ਵਿਚਕਾਰ ਸਾਂਝੀ ਕਾਨਫਰੰਸ, ਦੋਹਾਂ ਦੇਸ਼ਾਂ ਵਿੱਚ ਹੋਏ ਸਮਝੌਤੇ - ਚਾਂਸਲਰ ਡਾ.ਮਰਕਲੇ
ਭਾਰਤ ਵਿੱਚ ਦੋ ਦਿਨਾਂ ਦੌਰੇ 'ਤੇ ਆਈ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ (Angela Merkel) ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ 17 ਸਮਝੌਤਿਆਂ 'ਤੇ ਹਸਤਾਖ਼ਰ ਹੋਏ।
ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ, " ਚਾਂਸਲਰ ਡਾ.ਮਰਕਲੇ ਤੇ ਉਨ੍ਹਾਂ ਦੇ ਵਫ਼ਦ ਦਾ ਭਾਰਤ ਵਿੱਚ ਭਰਵਾਂ ਸਵਾਗਤ ਕਰਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਚਾਂਸਲਰ ਮਰਕੇਲ ਨੂੰ ਜਰਮਨੀ, ਯੂਰਪ ਵਿੱਚ ਹੀ ਨਹੀਂ, ਸਗੋਂ ਵਿਸ਼ਵ ਦੀ ਲੰਮੇ ਸਮੇਂ ਤੱਕ ਸੇਵਾਂ ਕਰਨ ਵਾਲੇ ਪ੍ਰਮੁੱਖ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ। ਪਿਛਲੇ ਲਗਭਗ ਡੇਢ ਦਹਾਕਿਆਂ ਤੋਂ ਚਾਂਸਲਰ ਹੋਣ ਵਜੋਂ ਉਨ੍ਹਾਂ ਨੇ ਭਾਰਤ-ਜਰਮਨੀ ਸੰਬੰਧਾਂ ਨੂੰ ਡੂੰਘਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।''
ਪੀਐਮ ਮੋਦੀ ਨੇ ਅੱਗੇ ਕਿਹਾ, “ ਹਰ 2 ਸਾਲਾ ਬਾਅਦ ਹੋਣ ਵਾਲੀਆਂ ਤਿੰਨ IGC ਬੈਠਕਾਂ ਵਿੱਚ ਚਾਂਸਲਰ ਮਕਰੇਲ ਦੇ ਨਾਲ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਇਸ ਵਿਲੱਖਣ ਵਿਧੀ ਨਾਲ, ਹਰ ਖੇਤਰ ਵਿਚ ਸਾਡਾ ਸਹਿਯੋਗ ਡੂੰਘਾ ਹੋਇਆ ਹੈ। ਅੱਜ ਜਿਨ੍ਹਾਂ ਸਮਝੌਤਿਆਂ ਆਦਿ 'ਤੇ ਦਸਤਖ਼ਤ ਹੋਏ ਹਨ, ਉਹ ਇਸ ਗੱਲ ਦਾ ਪ੍ਰਤੀਕ ਹਨ। ਮੈਂ ਬਹੁਤ ਖੁਸ਼ ਹਾਂ ਕਿ ਭਾਰ ਤੇ ਜਰਮਨੀ ਵਿੱਚ ਹਰ ਖੇਤਰ ਵਿੱਚ, ਖ਼ਾਸ ਤੌਰ 'ਤੇ ਨਵੀਂ ਅਗਾਂਹਵਧੂ ਟੈਕਨਾਲੋਜੀ ਤੇ ਸਟ੍ਰੈਟੇਜਿਕ ਕਾਰਪੋਰੇਸ਼ਨ ਅੱਗੇ ਵੱਧ ਰਿਹਾ ਹੈ।" ਉਨ੍ਹਾਂ ਕਿਹਾ, “2022 ਵਿੱਚ ਸੁਤੰਤਰ ਭਾਰਤ 75 ਸਾਲਾਂ ਦਾ ਹੋ ਜਾਵੇਗਾ। ਉਦੋਂ ਤੱਕ ਅਸੀਂ ਇੱਕ ਨਵਾਂ ਭਾਰਤ ਬਣਾਉਣ ਦਾ ਟੀਚਾ ਰੱਖਿਆ ਹੈ।