ਨਵੀਂ ਦਿੱਲੀ: ਭਾਰਤ ਨੇ ਐਲਏਸੀ (ਅਸਲ ਕੰਟਰੋਲ ਰੇਖਾ) 'ਤੇ ਫਾਇਰਿੰਗ ਕੀਤੇ ਜਾਣ ਦੇ ਚੀਨ ਦੇ ਦੋਸ਼ਾਂ ਨੂੰ ਖਾਰਜ਼ ਕਰ ਦਿੱਤਾ ਹੈ। ਭਾਰਤ ਨੇ ਇਸ ਤੋਂ ਉਲਟ ਚੀਨ 'ਤੇ ਭਾਰਤੀ ਫੌਜ ਦੀ ਮੌਜੂਦਗੀ ਵਾਲੇ ਖੇਤਰ ਨੇੜੇ ਹਵਾਈ ਫਾਇਰਿੰਗ ਕਰਨ ਦੇ ਦੋਸ਼ ਲਾਏ ਹਨ। ਭਾਰਤ ਨੇ ਕਿਹਾ ਕਿ ਚੀਨ ਆਪਣੇ ਬਿਆਨਾਂ ਨਾਲ ਆਪਣੇ ਦੇਸ਼ ਤੇ ਪੂਰੀ ਦੁਨੀਆ ਨੂੰ ਗੁਮਰਾਹ ਕਰ ਰਿਹਾ ਹੈ। ਭਾਰਤੀ ਫੌਜ ਨੇ ਆਪਣੇ ਬਿਆਨ 'ਚ ਕਿਹਾ ਕਿ ਫੌਜ ਨੇ ਕਿਸੀ ਵੀ ਸਥਿਤੀ 'ਚ ਅਸਲ ਕੰਟਰੋਲ ਰੇਖਾ ਨੂੰ ਪਾਰ ਨਹੀਂ ਕੀਤਾ ਹੈ, ਨਾ ਹੀ ਫਾਇਰਿੰਗ ਕੀਤੀ ਹੈ, ਨਾ ਹੀ ਕੋਈ ਹਮਾਲਵਰ ਕਦਮ ਚੁੱਕਿਆ ਹੈ।
ਫੜਿਆ ਗਿਆ ਚੀਨ ਦਾ ਝੂਠ, ਭਾਰਤੀ ਫੌਜ ਨੇ ਕਿਹਾ-ਪੀਐਲਏ ਨੇ ਕੀਤੀ ਸੀ ਫਾਇਰਿੰਗ - ਚੀਨ
ਪੂਰਵੀ ਲੱਦਾਖ 'ਚ ਹੋਈ ਗੋਲੀਬਾਰੀ ਤੋਂ ਬਾਅਦ ਚੀਨ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਫੌਜ ਨੇ ਕਿਸੀ ਵੀ ਸਥਿਤੀ 'ਚ ਅਸਲ ਕੰਟਰੋਲ ਰੇਖਾ ਨੂੰ ਪਾਰ ਨਹੀਂ ਕੀਤਾ ਹੈ, ਨਾ ਹੀ ਫਾਇਰਿੰਗ ਕੀਤੀ ਹੈ, ਨਾ ਹੀ ਕੋਈ ਹਮਾਲਵਰ ਕਦਮ ਚੁੱਕਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫੌਜ ਨੇ ਅਸਲ ਕੰਟਰੋਲ ਲਾਈਨ (ਐਲਏਸੀ) 'ਤੇ ਚੇਤਾਵਨੀ ਦੇਣ ਲਈ ਫਾਇਰਿੰਗ ਕੀਤੀ, ਯਾਨੀ ਵਾਰਨਿੰਗ ਸ਼ਾਟਸ ਫਾਇਰ ਕੀਤੇ ਹਨ। ਚੀਨੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਚੀਨੀ ਸਰਹੱਦੀ ਪਹਿਰੇਦਾਰਾਂ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਚੀਨੀ ਫੌਜ ਦੇ ਬੁਲਾਰੇ ਨੇ ਕਿਹਾ, "ਭਾਰਤੀ ਫੌਜ ਨੇ ਐਲਏਸੀ ਨੂੰ ਗੈਰ ਕਾਨੂੰਨੀ ਢੰਗ ਨਾਲ ਪਾਰ ਕੀਤਾ ਅਤੇ ਪੈਨਗੋਂਗ ਝੀਲ ਦੇ ਦੱਖਣੀ ਕਿਨਾਰੇ ਅਤੇ ਸ਼ੈਨਪਾਓ ਪਹਾੜੀ ਖੇਤਰ ਵਿੱਚ ਦਾਖਲ ਹੋਏ।"
ਜ਼ਿਕਰੇ ਖ਼ਾਸ ਹੈ ਕਿ ਦੋਹਾਂ ਪੱਖਾ ਵਿਚਾਲੇ ਪਿਛਲੇ ਤਿੰਨ ਮਹੀਨਿਆਂ ਤੋਂ ਗੱਲਬਾਤ ਜਾਰੀ ਹੈ, ਜਿਸ ਵਿੱਚ ਪੰਜ ਲੈਫਟੀਨੈਂਟ ਜਨਰਲ ਪੱਧਰ ਦੀਆਂ ਗੱਲਬਾਤ ਸ਼ਾਮਲ ਹਨ, ਪਰ ਅਜੇ ਤੱਕ ਕੋਈ ਨਤੀਜਾ ਨਹੀਂ ਮਿਲਿਆ ਹੈ।