ਪੰਜਾਬ

punjab

ETV Bharat / bharat

ਕੋਵਿਡ-19: ਪੀਐਮ ਮੋਦੀ ਅੱਜ ਕਰਨਗੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ 'ਤੇ ਬੈਠਕ - ਪੀਐਮ ਮੋਦੀ ਅੱਜ ਕਰਨਗੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ

ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਕੋਵਿਡ-19 ਸਥਿਤੀ ਅਤੇ ਇਸ ਦੇ ਫੈਲਣ ਤੋਂ ਰੋਕਣ ਲਈ ਲਗਾਈ ਗਈ ਤਾਲਾਬੰਦੀ ਨੂੰ ਲੈ ਕੇ ਮੁੱਖ ਮੰਤਰੀਆਂ ਨਾਲ 2 ਅਜਿਹੀਆਂ ਗੱਲਬਾਤ ਕੀਤੀ ਸੀ।

modi
modi

By

Published : Apr 27, 2020, 7:50 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਕੋਰੋਨਾ ਵਾਇਰਸ ਕਾਰਨ ਚੱਲ ਰਹੀ ਤਾਲਾਬੰਦੀ ਦੇ ਦੌਰਾਨ ਵੀਡੀਓ ਕਾਨਫਰੰਸ ਕਰਨਗੇ।

ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਕੋਵਿਡ-19 ਸਥਿਤੀ ਅਤੇ ਇਸ ਦੇ ਫੈਲਣ ਤੋਂ ਰੋਕਣ ਲਈ ਲਗਾਈ ਗਈ ਤਾਲਾਬੰਦੀ ਨੂੰ ਲੈ ਕੇ ਮੁੱਖ ਮੰਤਰੀਆਂ ਨਾਲ 2 ਅਜਿਹੀਆਂ ਗੱਲਬਾਤ ਕੀਤੀ ਸੀ।

ਜਾਣਕਾਰੀ ਲਈ ਦੱਸ ਦਈਏ ਕਿ ਮੋਦੀ ਨੇ 24 ਮਾਰਚ ਨੂੰ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਸਾਵਧਾਨੀ ਉਪਾਅ ਵਜੋਂ 21 ਦਿਨਾਂ ਦੇ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਸੀ ਅਤੇ ਤਾਲਾਬੰਦੀ ਬਾਅਦ ਵਿੱਚ 3 ਮਈ ਤੱਕ ਵਧਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਚੰਡੀਗੜ੍ਹ PGI ਨੇ ਕੋਰੋਨਾ ਮਰੀਜ਼ਾਂ 'ਤੇ ਕੀਤਾ ਨਵੀਂ ਦਵਾਈ ਦਾ ਪਰੀਖਣ, MW ਡਰੱਗ ਨੂੰ ਲੈ ਕੇ PGI ਨੇ ਦਿੱਤੀ ਸਫ਼ਾਈ

ਤਾਲਾਬੰਦੀ ਦੇ ਹੁਕਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 20 ਮਾਰਚ ਨੂੰ ਮੁੱਖ ਮੰਤਰੀਆਂ ਨਾਲ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ ਸੀ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਐਤਵਾਰ ਨੂੰ ਭਾਰਤ ਵਿੱਚ ਕੋਵੀਡ -19 ਦੇ ਕੇਸਾਂ ਦੀ ਗਿਣਤੀ 26,917 ਤੱਕ ਪਹੁੰਚ ਗਈ, ਜਿਸ ਵਿੱਚ 5,914 ਠੀਕ ਹੋ ਚੁੱਕੇ ਹਨ ਅਤੇ 826 ਮੌਤਾਂ ਸ਼ਾਮਲ ਹਨ।

ABOUT THE AUTHOR

...view details