ਪੰਜਾਬ

punjab

ETV Bharat / bharat

ਈਰਾਨ ਤੇ ਅਮਰੀਕਾ ਵਿਚਾਲੇ ਵਧਿਆ ਤਣਾਅ, ਭਾਰਤ ਨੇ ਖਾੜੀ ਖੇਤਰ 'ਚ ਤਾਇਨਾਤ ਕੀਤੇ ਜੰਗੀ ਜਹਾਜ਼ - ਭਾਰਤ ਨੇ ਖਾੜੀ ਖੇਤਰ 'ਚ ਤੈਨਾਤ ਕੀਤੇ ਜੰਗੀ ਜਹਾਜ਼

ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਨੂੰ ਵੇਖਦਿਆਂ ਭਾਰਤ ਨੇ ਖਾੜੀ ਖੇਤਰਾਂ ਵਿੱਚ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ।

India warships deployed in the Gulf
ਭਾਰਤ ਨੇ ਖਾੜੀ ਖੇਤਰ 'ਚ ਤੈਨਾਤ ਕੀਤੇ ਜੰਗੀ ਜਹਾਜ਼

By

Published : Jan 9, 2020, 8:39 AM IST

ਨਵੀਂ ਦਿੱਲੀ: ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਅਜਿਹੀ ਜਾਣਕਾਰੀ ਹੈ ਕਿ ਇਸੇ ਵਿਚਾਲੇ ਭਾਰਤ ਨੇ ਸਾਵਧਾਨੀ ਦੇ ਤੌਰ ਉੱਤੇ ਖਾੜੀ ਖੇਤਰਾਂ ਵਿੱਚ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ।

ਜਲ ਸੈਨਾ ਦੇ ਇੱਕ ਅਧਿਕਾਰੀ ਮੁਤਾਬਕ ਭਾਰਤੀ ਜਲ ਸੈਨਾ ਨੇ ਖਾੜੀ ਵਿੱਚ ਸਥਿਤੀ ਉੱਤੇ ਨਜ਼ਰ ਰੱਖੀ ਹੋਈ ਹੈ।

ਟਰੰਪ ਦਾ ਮਿਜ਼ਾਇਲ ਹਮਲੇ 'ਤੇ ਬਿਆਨ

ਦੱਸ ਦਈਏ ਕਿ ਬੁੱਧਵਾਰ ਨੂੰ ਈਰਾਕ ਵਿੱਚ ਸਥਿਤ ਅਮਰੀਕੀ ਸੈਨਿਕ ਠਿਕਾਣਿਆਂ ਉੱਤੇ ਮਿਜ਼ਾਇਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਆਇਆ ਕਿ ਇਸ ਹਮਲੇ ਵਿੱਚ ਕਿਸੇ ਸੈਨਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: ਈਰਾਨੀ ਮਿਜ਼ਾਇਲ ਹਮਲੇ ਤੋਂ ਬਾਅਦ ਹੁਣ ਬਗਦਾਦ ਦੇ ਗ੍ਰੀਨ ਜ਼ੋਨ ਵਿੱਚ ਦਾਗੇ 2 ਰਾਕੇਟ

ਬਗਦਾਦ ਦੇ ਗ੍ਰੀਨ ਜ਼ੋਨ ਵਿੱਚ ਦਾਗੇ 2 ਰਾਕੇਟ
ਉੱਥੇ ਹੀ ਦੂਜੇ ਪਾਸੇ ਹੁਣ ਬਗਦਾਦ ਦੇ ਗ੍ਰੀਨ ਜ਼ੋਨ ਵਿੱਚ 2 ਰਾਕੇਟ ਦਾਗੇ ਗਏ ਹਨ। ਅਜੇ ਤੱਕ ਇਸ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ABOUT THE AUTHOR

...view details