ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਅੰਕੜਾ 13,387 ਹੋ ਗਿਆ ਹੈ। ਇਨ੍ਹਾਂ ਚੋਂ 1007 ਮਾਮਲੇ ਵੀਰਵਾਰ ਸਾਹਮਣੇ ਆਏ। ਇਸ ਦੇ ਨਾਲ ਹੀ ਹੀ, ਇਨ੍ਹਾਂ ਚੋਂ ਐਕਟਿਵ ਮਾਮਲੇ 11,201 ਹਨ।
ਦੇਸ਼ ਵਿਚ ਹੁਣ ਤੱਕ 1,749 ਲੋਕ ਕੋਵਿਡ -19 ਨੂੰ ਮਾਤ ਦੇ ਚੁੱਕੇ ਹਨ, ਜਿਨ੍ਹਾਂ ਵਿਚੋਂ 171 ਵੀਰਵਾਰ ਨੂੰ ਤੰਦਰੁਸਤ ਹੋ ਗਏ। ਭਾਰਤ ਵਿਚ ਹੁਣ ਤੱਕ 437 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ, ਜਿਨ੍ਹਾਂ ਵਿਚੋਂ 23 ਮੌਤਾਂ ਵੀਰਵਾਰ ਨੂੰ ਹੋਈਆਂ।
ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ
ਕੋਰੋਨਾ ਵਾਇਰਸ ਪੀੜਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਰਾਸ਼ਟਰ 3 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਇਨ੍ਹਾਂ ਵਿੱਚੋਂ 2 ਹਜ਼ਾਰ ਤੋਂ ਵੱਧ ਪੀੜਤ ਮਾਮਲੇ ਸਿਰਫ ਮੁੰਬਈ ਦੇ ਹਨ। ਤਾਜ਼ਾ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਮੁੰਬਈ ਵਿੱਚ 107 ਨਵੇਂ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ।