ਪੰਜਾਬ

punjab

ETV Bharat / bharat

ਕੋਵਿਡ-19: ਭਾਰਤ 'ਚ ਕੋਰੋਨਾ ਮਾਮਲੇ 2 ਲੱਖ 65 ਹਜ਼ਾਰ ਤੋਂ ਪਾਰ, 7,473 ਮੌਤਾਂ - Coronavirus

ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 65 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 7,473 ਮੌਤਾਂ ਹੋ ਚੁੱਕੀਆਂ ਹਨ। ਸੋਮਵਾਰ ਨੂੰ ਭਾਰਤ ਵਿੱਚ 8,385 ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤੇ ਗਏ।

india corona tracker
ਕੋਵਿਡ-19: ਭਾਰਤ 'ਚ ਕੋਰੋਨਾ ਮਾਮਲੇ 2 ਲੱਖ 65 ਹਜ਼ਾਰ ਤੋਂ ਪਾਰ, 7473 ਮੌਤਾਂ

By

Published : Jun 9, 2020, 6:58 AM IST

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 65 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 7473 ਮੌਤਾਂ ਹੋ ਚੁੱਕੀਆਂ ਹਨ। ਸੋਮਵਾਰ ਨੂੰ ਭਾਰਤ ਵਿੱਚ 8385 ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤੇ ਗਏ ਅਤੇ ਲਗਾਤਾਰ ਦੂਜੇ ਦਿਨਾਂ ਅੰਕੜਾ 10 ਹਜ਼ਾਰ ਤੋਂ ਘੱਟ ਹੋਇਆ ਹੈ।

ਭਾਰਤ ਵਿੱਚ ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਹੈ। ਸੋਮਵਾਰ ਨੂੰ ਮਹਾਰਾਸ਼ਟਰ 'ਚ 2553 ਨਵੇਂ ਮਾਮਲੇ ਸਾਹਮਣੇ ਆਏ ਅਤੇ 109 ਮੌਤਾਂ ਹੋਈਆਂ। ਹੁਣ ਤੱਕ ਮੁੰਬਈ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ ਸ਼ਹਿਰ ਵਿੱਚ 1702 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਰਾਜ ਵਿੱਚ 88 ਹਜ਼ਾਰ 528 ਮਰੀਜ਼ ਸੰਕਰਮਿਤ ਪਾਏ ਗਏ ਹਨ, ਇਨ੍ਹਾਂ ਵਿੱਚੋਂ 40 ਹਜ਼ਾਰ ਤੋਂ ਵੱਧ ਵਿਅਕਤੀ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ 6 ਕਰੋੜ ਲੋਕ ਹੋ ਸਕਦੇ ਹਨ ਗ਼ਰੀਬੀ ਦੇ ਸ਼ਿਕਾਰ

ਸੋਮਵਾਰ ਨੂੰ ਦਿੱਲੀ ਵਿੱਚ 1007 ਨਵੇਂ ਮਾਮਲੇ ਸਾਹਮਣੇ ਆਏ। ਰਾਜਧਾਨੀ ਵਿੱਚ ਵੱਧ ਰਹੇ ਸੰਕਰਮਨ ਦੇ ਮੱਦੇਨਜ਼ਰ ਜੇਐਨਯੂ ਨੇ ਵਿਦਿਆਰਥੀਆਂ ਨੂੰ ਘਰ ਪਰਤਣ ਦੀ ਅਪੀਲ ਕੀਤੀ ਹੈ। ਐਨਸੀਆਰ ਦੇ ਗੁੜਗਾਉਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 243 ਮਾਮਲੇ ਸਾਹਮਣੇ ਆਏ ਹਨ। ਹਰਿਆਣਾ ਵਿੱਚ 406 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ 39 ਲੋਕਾਂ ਦੀ ਜਾਨ ਚਲੀ ਗਈ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲਗਾਤਾਰ 5 ਵੇਂ ਦਿਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਪਿਛਲੇ 24 ਘੰਟਿਆਂ ਵਿੱਚ 62 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਰਾਜ ਵਿੱਚ ਹੁਣ ਤੱਕ 874 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਇਸ ਦੇ ਨਾਲ ਹੀ ਗੁਜਰਾਤ ਵਿੱਚ 31, ਤਾਮਿਲਨਾਡੂ ਵਿੱਚ 17, ਹਰਿਆਣਾ ਵਿੱਚ 11, ਪੱਛਮੀ ਬੰਗਾਲ ਵਿੱਚ 9, ਉੱਤਰ ਪ੍ਰਦੇਸ਼ ਵਿੱਚ 8, ਰਾਜਸਥਾਨ ਵਿੱਚ 6, ਜੰਮੂ ਕਸ਼ਮੀਰ ਵਿੱਚ 4, ਕਰਨਾਟਕ ਵਿੱਚ 3, ਪੰਜਾਬ ਵਿੱਚ 2 ਅਤੇ ਮੱਧ ਪ੍ਰਦੇਸ਼ ਵਿੱਚ 2 ਦੀ ਮੌਤ ਹੋ ਗਈ। ਬਿਹਾਰ ਅਤੇ ਕੇਰਲ ਵਿੱਚ 1-1 ਮਰੀਜ਼ਾਂ ਦੀ ਮੌਤ ਹੋਈ ਹੈ।

ABOUT THE AUTHOR

...view details