ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿਛਲੇ 3 ਦਿਨਾਂ 'ਚ 11 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 12 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 3434 ਮੌਤਾਂ ਹੋ ਚੁੱਕੀਆਂ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ 3 ਦਿਨਾਂ ਵਿੱਚ ਵਧੇ 11 ਹਜ਼ਾਰ ਮਾਮਲਿਆਂ ਵਿੱਚੋਂ 6 ਹਜ਼ਾਰ ਨਵੇਂ ਮਾਮਲੇ ਸਿਰਫ਼ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਕੁੱਲ ਨਵੇਂ ਮਾਮਲਿਆਂ ਦਾ 54 ਪ੍ਰਤੀਸ਼ਤ ਹਿੱਸਾ ਸਿਰਫ਼ ਮਹਾਰਾਸ਼ਟਰ ਤੋਂ ਸਾਹਮਣੇ ਆ ਰਿਹਾ ਹੈ।
ਦੇਸ਼ ਵਿੱਚ 18 ਮਈ ਨੂੰ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 326 ਸੀ। ਇੱਕ ਦਿਨ ਬਾਅਦ ਇਹ ਅੰਕੜਾ 1 ਲੱਖ 6 ਹਜ਼ਾਰ 480 ਹੋ ਗਿਆ। ਇਸ ਦੇ ਨਾਲ ਹੀ ਬੁੱਧਵਾਰ ਨੂੰ ਮਰੀਜ਼ਾਂ ਦੀ ਗਿਣਤੀ 1 ਲੱਖ 12 ਹਜ਼ਾਰ ਤੋਂ ਪਾਰ ਹੋ ਗਈ। ਦੂਜੇ ਪਾਸੇ ਮਹਾਰਾਸ਼ਟਰ ਵਿੱਚ 18 ਮਈ ਨੂੰ 2005, 19 ਮਈ ਨੂੰ 2078 ਨੂੰ ਅਤੇ 20 ਮਈ ਨੂੰ 2250 ਨਵੇਂ ਮਰੀਜ਼ ਪਾਏ ਗਏ ਹਨ। ਤਿੰਨ ਦਿਨਾਂ 'ਚ ਇੱਥੇ 6333 ਨਵੇਂ ਮਰੀਜ਼ ਸਾਹਮਣੇ ਆਏ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ ਦੇ 1794 ਮਰੀਜ਼ ਹੋਏ ਠੀਕ, 173 ਐਕਟਿਵ ਕੇਸਾਂ ਨਾਲ ਕੁੱਲ ਗਿਣਤੀ ਹੋਈ 2005
ਭਾਰਤੀ ਸਿਹਤ ਮੰਤਰਾਲੇ ਅਤੇ ਰਾਜ ਸਰਕਾਰਾਂ ਦੀ ਅਧਿਕਾਰਤ ਜਾਣਕਾਰੀ ਮਤਾਬਕ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ 743, ਦਿੱਲੀ ਵਿੱਚ 534, ਗੁਜਰਾਤ ਵਿੱਚ 398, ਮੱਧ ਪ੍ਰਦੇਸ਼ ਵਿੱਚ 270 ਨਵੇਂ ਮਰੀਜ਼ ਸਾਹਮਣੇ ਆਏ।