ਪੰਜਾਬ

punjab

ਕੋਵਿਡ-19: ਭਾਰਤ 'ਚ ਪੀੜਤਾਂ ਦੀ ਗਿਣਤੀ ਹੋਈ 1 ਲੱਖ 98 ਹਜ਼ਾਰ, 5608 ਲੋਕਾਂ ਦੀ ਮੌਤ

By

Published : Jun 2, 2020, 9:07 AM IST

ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 98 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 5608 ਮੌਤਾਂ ਹੋ ਚੁੱਕੀਆਂ ਹਨ। ਸੋਮਵਾਰ ਨੂੰ ਭਾਰਤ ਵਿੱਚ 7572 ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤਾ ਗਏ ਅਤੇ 201 ਮੌਤਾਂ ਹੋਈਆਂ। ਕੋਰੋਨਾ ਦੇ ਕੁੱਲ ਮਾਮਲਿਆਂ ਵਿੱਚ ਭਾਰਤ ਏਸ਼ੀਆ 'ਚ ਪਹਿਲੇ ਨੰਬਰ 'ਤੇ ਅਤੇ ਦੁਨੀਆ 'ਚ 7ਵੇਂ ਨੰਬਰ 'ਤੇ ਆ ਗਿਆ ਹੈ।

india corona tracker: total cases in india rise to 1.98 lakh 5608 deaths
ਕੋਵਿਡ-19: ਭਾਰਤ 'ਚ ਪੀੜਤਾਂ ਦੀ ਗਿਣਤੀ ਹੋਈ 1 ਲੱਖ 98 ਹਜ਼ਾਰ, 5608 ਲੋਕਾਂ ਦੀ ਮੌਤ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 98 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 5608 ਮੌਤਾਂ ਹੋ ਚੁੱਕੀਆਂ ਹਨ। ਸੋਮਵਾਰ ਨੂੰ ਭਾਰਤ ਵਿੱਚ 7572 ਨਵੇਂ ਪੌਜ਼ੀਟਿਵ ਮਾਮਲੇ ਦਰਜ ਕੀਤਾ ਗਏ ਅਤੇ 201 ਮੌਤਾਂ ਹੋਈਆਂ। ਇਸ ਦੇ ਨਾਲ ਹੀ ਇੱਕ ਦਿਨ ਵਿੱਚ 3753 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਕੋਰੋਨਾ ਦੇ ਕੁੱਲ ਮਾਮਲਿਆਂ ਵਿੱਚ ਭਾਰਤ ਏਸ਼ੀਆ 'ਚ ਪਹਿਲੇ ਨੰਬਰ 'ਤੇ ਅਤੇ ਦੁਨੀਆ 'ਚ 7ਵੇਂ ਨੰਬਰ 'ਤੇ ਆ ਗਿਆ ਹੈ।

ਮਹਾਰਾਸ਼ਟਰ ਭਾਰਤ ਵਿੱਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਹੈ। ਉਥੇ ਹੁਣ ਤੱਕ 70 ਹਜ਼ਾਰ ਤੋਂ ਵੱਧ ਪੌਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਦਿੱਲੀ ਅਤੇ ਤਾਮਿਲਨਾਡੂ ਵਿੱਚ 20-20 ਹਜ਼ਾਰ ਪੌਜ਼ੀਟਿਵ ਮਾਮਲੇ ਆ ਚੁੱਕੇ ਹਨ।

ਸਰਕਾਰ ਮੁਤਾਬਕ ਕੋਰੋਨਾ ਦੀ ਮੌਤ ਦਰ ਘਟ ਕੇ 2.83% ਹੋ ਗਈ ਹੈ। ਮਰਨ ਵਾਲੇ 70% ਲੋਕਾਂ ਨੂੰ ਪਹਿਲਾਂ ਕੋਈ ਗੰਭੀਰ ਬਿਮਾਰੀ ਸੀ। ਦੂਜੇ ਪਾਸੇ ਮਰੀਜ਼ਾਂ ਦਾ ਰਿਕਵਰੀ ਰੇਟ ਵੀ ਹੁਣ 48.19% ਹੋ ਗਿਆ ਹੈ। ਸੋਮਵਾਰ ਨੂੰ ਆਏ ਨਵੇਂ ਮਾਮਲਿਆਂ ਵਿੱਚ ਮਹਾਰਾਸ਼ਟਰ 'ਚ 2361, ਦਿੱਲੀ 'ਚ 990, ਤਾਮਿਲਨਾਡੂ 'ਚ 1162, ਗੁਜਰਾਤ 'ਚ 423, ਉੱਤਰ ਪ੍ਰਦੇਸ਼ 'ਚ 286, ਪੱਛਮੀ ਬੰਗਾਲ 'ਚ 271, ਰਾਜਸਥਾਨ 'ਚ 269, ਹਰਿਆਣਾ 'ਚ 265, ਮੱਧ ਪ੍ਰਦੇਸ਼ 'ਚ 194, ਕਰਨਾਟਕ 'ਚ 187, ਜੰਮੂ-ਕਸ਼ਮੀਰ 'ਚ 155 ਅਤੇ ਬਿਹਾਰ 'ਚ 138 ਮਰੀਜ਼ ਪੌਜ਼ੀਟਿਵ ਪਾਏ ਗਏ।

ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 62 ਲੱਖ ਤੋਂ ਪਾਰ, 3 ਲੱਖ 75 ਹਜ਼ਾਰ ਮੌਤਾਂ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਂਵੇ ਭਾਰਤ ਵਿਸ਼ਵ ਦਾ 7ਵਾਂ ਦੇਸ਼ ਬਣ ਗਿਆ ਹੈ, ਪਰ ਇਥੇ ਕਮਿਊਨਿਟੀ ਟਰਾਂਸਮਿਸ਼ਨ ਵਰਗੇ ਹਾਲਾਤ ਨਹੀਂ ਹਨ। ਦੂਜੇ ਪਾਸੇ ਮਾਹਿਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪੀ ਗਈ ਰਿਪੋਰਟ ਇਸਦੇ ਉਲਟ ਦਾਅਵਾ ਕਰਦੀ ਹੈ ਕਿ ਸੰਘਣੀ ਅਤੇ ਦਰਮਿਆਨੀ ਆਬਾਦੀ ਵਾਲੇ ਖੇਤਰਾਂ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੀ ਪੁਸ਼ਟੀ ਹੋ ਚੁੱਕੀ ਹੈ।

ABOUT THE AUTHOR

...view details