ਨਵੀਂ ਦਿੱਲੀ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕਸ਼ਮੀਰ ਮੁੱਦੇ ਉੱਤੇ ਚਰਚਾ ਦੀਆਂ ਖ਼ਬਰਾਂ 'ਤੇ ਸਖ਼ਤ ਪ੍ਰਤੀਕ੍ਰਿਆ ਦਿੰਦਿਆਂ ਭਾਰਤ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮੁੱਦੇ' ਤੇ ਨਵੀਂ ਦਿੱਲੀ ਦੇ ਰੁਖ਼ ਤੋਂ ਬੀਜਿੰਗ 'ਚੰਗੀ ਤਰ੍ਹਾਂ ਜਾਣੂ' ਹੈ। ਵਿਦੇਸ਼ ਮੰਤਰਾਲੇ ਵਲੋਂ ਕਿਹਾ ਗਿਆ ਕਿ, 'ਸਾਡੇ ਅੰਦਰੂਨੀ ਮਾਮਲਿਆਂ ਬਾਰੇ ਹੋਰ ਦੇਸ਼ ਕੋਈ ਵੀ ਟਿੱਪਣੀ ਨਾ ਕਰੇ।'
ਭਾਰਤ ਦੀ ਇਹ ਸਖ਼ਤ ਪ੍ਰਤੀਕ੍ਰਿਆ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਇਮਰਾਨ ਖਾਨ ਦਰਮਿਆਨ ਇੱਕ ਮੁਲਾਕਾਤ ਦੌਰਾਨ ਕਸ਼ਮੀਰ ਬਾਰੇ ਵਿਚਾਰ ਵਟਾਂਦਰੇ ਬਾਰੇ ਖ਼ਬਰਾਂ ਆਉਣ ਤੋਂ ਬਾਅਦ ਆਈ ਹੈ।
ਖ਼ਬਰਾਂ ਅਨੁਸਾਰ, ਬੈਠਕ ਵਿੱਚ ਸ਼ੀ ਜਿਨਪਿੰਗ ਨੇ ਇਮਰਾਨ ਖਾਨ ਨੂੰ ਕਿਹਾ ਕਿ ਕਸ਼ਮੀਰ ਦੀ ਸਥਿਤੀ 'ਤੇ ਚੀਨ ਨਜ਼ਰ ਰੱਖ ਰਿਹਾ ਹੈ ਅਤੇ ਉਨ੍ਹਾਂ ਨੇ ਉਮੀਦ ਜਤਾਈ ਕਿ 'ਸਹਿਯੋਗੀ ਪਾਰਟੀਆਂ' ਸ਼ਾਂਤੀਪੂਰਨ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰ ਸਕਦੀਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ, ‘ਅਸੀਂ ਸ਼ੀ ਦੀ ਖਾਨ ਨਾਲ ਮੁਲਾਕਾਤ ਦੀ ਖ਼ਬਰ ਵੇਖੀ ਹੈ ਜਿਸ ਵਿੱਚ ਉਨ੍ਹਾਂ ਵਲੋਂ ਕਸ਼ਮੀਰ ‘ਤੇ ਹੋਈ ਗੱਲਬਾਤ ਬਾਰੇ ਵੀ ਦੱਸਿਆ ਗਿਆ ਹੈ।