ਪੰਜਾਬ

punjab

ETV Bharat / bharat

ਭਾਰਤ-ਚੀਨ ਸੀਮਾ ਮਸਲਾ: ਦੋਵੇਂ ਦੇਸ਼ਾਂ ਦੇ ਕਮਾਂਡਰਾਂ ਦੀ ਮੀਟਿੰਗ ਹੋਈ ਖ਼ਤਮ, ਪਰ ਜਾਰੀ ਰਹੇਗੀ ਗੱਲਬਾਤ - ਭਾਰਤੀ ਫ਼ੌਜ

ਭਾਰਤ-ਚੀਨ ਸੀਮਾ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਕਾਰ ਕਮਾਂਡਰ ਪੱਧਰ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਚੀਨ ਨੇ ਆਪਣੇ ਕਮਾਂਡਰਾਂ ਦੀ ਤਬਦੀਲੀ ਕਰ ਦਿੱਤੀ ਸੀ। ਭਾਰਤੀ ਸੀਮਾ ਦੀ ਨਿਗਰਾਨੀ ਚੀਨ ਦੀ ਵੈਸਟਰ ਥਿਏਟਰ ਕਮਾਂਡ ਕਰਦੀ ਹੈ। ਚੀਨੀ ਫ਼ੌਜ ਨੇ ਹੁਣ ਇਸ ਉੱਤੇ ਸ਼ੂ ਚਿੰਲਿਗ ਦੀ ਤਾਇਨਾਤੀ ਕੀਤੀ ਹੈ।

ਭਾਰਤ-ਚੀਨ ਸੀਮਾ ਮਸਲਾ: ਦੋਵੇਂ ਦੇਸ਼ਾਂ ਦੇ ਕਮਾਂਡਰਾਂ ਦੀ ਮੀਟਿੰਗ ਹੋਈ ਖ਼ਤਮ
ਭਾਰਤ-ਚੀਨ ਸੀਮਾ ਮਸਲਾ: ਦੋਵੇਂ ਦੇਸ਼ਾਂ ਦੇ ਕਮਾਂਡਰਾਂ ਦੀ ਮੀਟਿੰਗ ਹੋਈ ਖ਼ਤਮ

By

Published : Jun 6, 2020, 7:24 PM IST

ਨਵੀਂ ਦਿੱਲੀ: ਲੱਦਾਖ ਦੀ ਪੂਰਬੀ ਸੀਮਾ ਉੱਤੇ ਪਿਛਲੇ ਇੱਕ ਮਹੀਨੇ ਤੋਂ ਜਾਰੀ ਤਨਾਅ ਨੂੰ ਘੱਟ ਕਰਨ ਦੇ ਲਈ ਅੱਜ ਭਾਰਤ ਅਤੇ ਚੀਨ ਦੇ ਵਿਚਕਾਰ ਫ਼ੌਜੀ ਕਮਾਂਡਰ ਦੇ ਪੱਧਰ ਦੀ ਮੀਟਿੰਗ ਖ਼ਤਮ ਹੋਈ ਹੈ। 14 ਕਾਪਰਜ਼ ਦੇ ਕਮਾਂਡਰ ਲੈਫ਼ੀ. ਜਨਰਲ ਹਰਿੰਦਰ ਸਿੰਘ ਵਾਪਸ ਆ ਗਏ ਹਨ।

ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਕ ਸੀਮਾ ਉੱਤੇ ਤਨਾਅ ਨੂੰ ਘੱਟ ਕਰਨ ਦੇ ਮਕਸਦ ਨਾਲ ਹੋਈ ਇਸ ਬੈਠਕ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਦੋਵੇਂ ਪਾਸਿਆਂ ਤੋਂ ਫ਼ੌਜ ਕਮਾਂਡਰਾਂ ਦੇ ਵਿਚਕਾਰ ਇਹ ਮੀਟਿੰਗ ਲੱਦਾਖ ਦੇ ਚੁਸੁਲ-ਮੋਲਡੋ ਬਾਰਡਰ ਉੱਤੇ ਹੋਈ।

ਜਾਣਕਾਰੀ ਮੁਤਾਬਕ ਚੀਨ ਨੇ ਇਸ ਮੀਟਿੰਗ ਤੋਂ ਪਹਿਲਾਂ ਆਪਣੇ ਕਮਾਂਡਰਾਂ ਦੀ ਤਬਦੀਲੀ ਕਰ ਦਿੱਤੀ ਸੀ। ਭਾਰਤੀ ਸੀਮਾ ਦੀ ਨਿਗਰਾਨੀ ਚੀਨ ਦੇ ਵੈਸਟਰਨ ਥਿਏਟਰ ਕਮਾਂਡ ਕਰਦੀ ਹੈ। ਚੀਨੀ ਫ਼ੌਜ ਨੇ ਹੁਣ ਇਸ ਉੱਤੇ ਸ਼ੂ ਚਿਲਿੰਗ ਦੀ ਤਾਇਨਾਤੀ ਕੀਤੀ ਹੈ। ਸ਼ੂ ਚਿਲਿੰਗ ਇਸ ਤੋਂ ਪਹਿਲਾਂ ਵੈਸਟਰਨ ਕਮਾਂਡ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੀ ਹੈ। ਹਾਲਾਂਕਿ ਇਸ ਮੀਟਿੰਗ ਤੋਂ ਪਹਿਲਾਂ ਚੀਨ ਵੱਲੋਂ ਆਪਣੇ ਕਮਾਂਡਰਾਂ ਨੂੰ ਬਦਲਣ ਦੇ ਕਾਰਨ ਨਹੀਂ ਦੱਸੇ ਗਏ।

ਦੱਸ ਦਈਏ ਕਿ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਕਾਰ ਸ਼ਨਿਚਰਵਾਰ ਨੂੰ ਸਵੇਰੇ 9 ਵਜੇ ਬੈਠਕ ਹੋਣੀ ਸੀ, ਪਰ ਇਹ ਸਮੇਂ ਉੱਤੇ ਸ਼ੁਰੂ ਨਹੀਂ ਹੋ ਸਕੀ। ਇਸ ਤੋਂ ਬਾਅਦ ਇਹ ਮੀਟਿੰਗ 11 ਤੋਂ 11.30 ਵਜੇ ਦੇ ਕਰੀਬ ਸ਼ੁਰੂ ਹੋਈ ਹੈ। ਇਸ ਮੀਟਿੰਗ ਵਿੱਚ ਭਾਰਤ ਵੱਲੋਂ 14 ਕਾਪਰਜ਼ ਲੈਫ਼ੀ. ਜਨਰਲ ਹਰਿੰਦਰ ਸਿੰਘ ਸ਼ਾਮਲ ਹੋਏ।

ਚੀਨ ਮਾਮਲਿਆਂ ਦੇ ਮਾਹਿਰ ਜੈਦੇਵ ਰਾਨਾਡੇ ਨੇ ਇੱਕ ਨਿਜੀ ਅਖਬਾਰ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿੰਨ੍ਹੇ ਵੱਡੇ ਪੈਮਾਨੇ ਉੱਤੇ ਚੀਨੀ ਫ਼ੌਜ ਨੇ ਐੱਲ.ਏ.ਸੀ ਦੇ ਕੋਲ ਆਪਣੀ ਫ਼ੌਜ ਦੀ ਤਾਇਨਾਤੀ ਕੀਤੀ ਹੈ, ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੰਨਜ਼ੂਰੀ ਤੋਂ ਬਿਨ੍ਹਾਂ ਸੰਭਵ ਨਹੀਂ ਹੈ।

ਦੱਸ ਦਈਏ ਕਿ ਚੀਨ ਇੰਨ੍ਹੀਂ ਦਿਨੀਂ ਦੁਨੀਆ ਭਰ ਵਿੱਚ ਕੋਰੋਨਾ ਦੇ ਮਸਲੇ ਉੱਤੇ ਘਿਰਿਆ ਹੋਇਆ ਹੈ। ਇਸ ਦੇ ਨਾਲ ਹੀ ਤਾਇਵਾਨ ਅਤੇ ਹਾਂਗਕਾਂਗ ਵਿੱਚ ਜਿਸ ਤਰ੍ਹਾਂ ਚੀਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਹੋ ਰਹੇ ਹਨ। ਉਸ ਨਾਲ ਵੀ ਸ਼ੀ ਜਿਨਪਿੰਗ ਉੱਤੇ ਖ਼ਾਸਾ ਦਬਾਅ ਹੈ। ਘਰੇਲੂ ਪੱਧਰ ਉੱਤੇ ਵੀ ਚੀਨ ਵਿੱਚ ਸ਼ੀ ਜਿਨਪਿੰਗ ਦੀ ਪ੍ਰਸਿੱਧੀ ਵਿੱਚ ਕਮੀ ਆਈ ਹੈ ਅਤੇ ਕਮਿਊਨਿਸਟ ਪਾਰਟੀ ਵਿੱਚ ਵੀ ਉਨ੍ਹਾਂ ਦੇ ਵਿਰੁੱਧ ਕਾਫ਼ੀ ਆਵਾਜ਼ਾਂ ਉੱਠ ਰਹੀਆਂ ਹਨ। ਅਜਿਹੇ ਵਿੱਚ ਹੋ ਸਕਦਾ ਹੈ ਕਿ ਸ਼ੀ ਜਿਨਪਿੰਗ ਭਾਰਤ ਵਿਰੁੱਧ ਯੁੱਧ ਦਾ ਮਾਹੌਲ ਬਣਾ ਕੇ ਲੋਕਾਂ ਦਾ ਧਿਆਨ ਬਾਕੀ ਮੁੱਦਿਆਂ ਤੋਂ ਹਟਾ ਕੇ ਸਾਸ਼ਨ ਉੱਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੇ ਹਨ।

ABOUT THE AUTHOR

...view details