ਪੰਜਾਬ

punjab

ETV Bharat / bharat

ਭਾਰਤ ਚੀਨ ਵਿਵਾਦ: ਗਲਵਾਨ 'ਚ ਝੜਪ ਤੋਂ ਬਾਅਦ ਹਿਮਾਚਲ ਤੇ ਉਤਰਾਖੰਡ 'ਚ ਅਲਰਟ ਜਾਰੀ

ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਫੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਹਿਮਾਚਲ ਪ੍ਰਦੇਸ਼ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ। ਉੱਤਰਾਖੰਡ ਵਿਚ ਵੀ, ਭਾਰਤੀ ਫੌਜ ਨੇ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਹੈ।

ਫ਼ੋਟੋ।
ਫ਼ੋਟੋ।

By

Published : Jun 17, 2020, 1:15 PM IST

ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਜਵਾਨਾਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਚੀਨ ਨਾਲ ਲੱਗਦੀਆਂ ਸਰਹੱਦਾਂ ਉੱਤੇ ਵਾਧੂ ਚੌਕਸੀ ਵਧਾ ਦਿੱਤੀ ਗਈ ਹੈ। ਦੋਹਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਵੇਖਦਿਆਂ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ 'ਚ ਅਲਰਟ ਜਾਰੀ ਕੀਤਾ ਗਿਆ ਹੈ।

ਹਿਮਾਚਲ ਪੁਲਿਸ ਨੇ ਦੱਸਿਆ ਕਿ ਕਿੰਨੌਰ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ ਜੋ ਕਿ ਚੀਨ ਦੀ ਸਰਹੱਦ 'ਤੇ ਹਨ। ਅਲਰਟ ਦੇ ਕਾਰਨਾਂ ਬਾਰੇ ਪੁਲਿਸ ਨੇ ਕਿਹਾ ਕਿ ਇਹ ਸਥਾਨਕ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਕਾਰਵਾਈ ਦੀ ਯੋਜਨਾ ਬਣਾਉਣ ਲਈ ਅਜਿਹਾ ਕੀਤਾ ਗਿਆ ਹੈ।

ਚੀਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਅਲਰਟ ਜਾਰੀ ਕਰਨ ਦਾ ਮਕਸਦ ਖੁਫੀਆ ਜਾਣਕਾਰੀ ਇਕੱਠਾ ਕਰਨਾ ਵੀ ਹੈ। ਹਿਮਾਚਲ ਪੁਲਿਸ ਦੇ ਅਧਿਕਾਰੀ ਮੁਤਾਬਕ ਇਸ ਸਬੰਧੀ ਰਾਜ ਦੀਆਂ ਸਾਰੀਆਂ ਖੁਫੀਆ ਇਕਾਈਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਹਿਮਾਚਲ ਤੋਂ ਇਲਾਵਾ, ਭਾਰਤੀ ਫੌਜ ਨੇ ਉਤਰਾਖੰਡ ਦੇ ਚਮੋਲੀ ਵਿਚ ਚੌਕਸੀ ਵਧਾ ਦਿੱਤੀ ਹੈ। ਭਾਰਤ-ਚੀਨ ਸਰਹੱਦ ਉਤਰਾਖੰਡ ਵਿਚ ਲਗਭਗ 345 ਕਿਲੋਮੀਟਰ ਲੰਬੀ ਹੈ। ਭਾਰਤ-ਚੀਨ ਸਰਹੱਦੀ ਵਿਵਾਦ ਦੇ ਵਿਚਕਾਰ, ਬੀਆਰਓ ਉਤਰਾਖੰਡ ਵਿੱਚ ਸੜਕ ਦੇ ਕੰਮ ਨੂੰ ਪੂਰਾ ਕਰਨ ਲਈ ਸਹਿਮਤ ਹੋ ਗਿਆ ਹੈ ਜੋ ਕਿ ਭਾਰਤ-ਚੀਨ ਸਰਹੱਦ ਦੇ ਨੇੜੇ ਹੈ ਜੋ ਕਿ ਭਾਰਤ ਲਈ ਰਣਨੀਤਕ ਤੌਰ ਉੱਤੇ ਕਾਫੀ ਮਹੱਤਵਪੂਰਣ ਹੈ।

ਉਤਰਾਖੰਡ ਵਿਚ ਭਾਰਤੀ ਸੈਨਾ ਨੇ ਚਮੋਲੀ ਨਾਲ ਲੱਗਦੀ ਭਾਰਤ-ਚੀਨ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਹੈ ਅਤੇ ਉਨ੍ਹਾਂ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਫੌਜਾਂ ਦੀ ਤਾਇਨਾਤੀ ਕਰ ਰਹੀ ਹੈ। ਇਸ ਦੇ ਨਾਲ ਹੀ ਅਨਲੌਕ -1 ਦੌਰਾਨ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤ-ਚੀਨ ਸਰਹੱਦ ਨਾਲ ਲੱਗਦੇ ਬਾਰਹੋਟੀ ਅਤੇ ਮਨਪਾਸ ਵਿੱਚ ਸਥਾਨਕ ਚਰਵਾਹਿਆਂ ਨੂੰ ਬੱਕਰੀਆਂ ਚਰਾਉਣ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਕਿ ਆਈਟੀਬੀਪੀ ਦੇ ਜਵਾਨ ਚਮੋਲੀ ਜ਼ਿਲ੍ਹੇ ਵਿੱਚ ਮਾਨਾ, ਨੀਤੀ, ਮਲੇਰੀ ਅਤੇ ਬਾਰਹੋਟੀ ਘਾਟੀ ਦੀਆਂ ਦਰਜਨਾਂ ਫਾਰਵਰਡ ਪੋਸਟਾਂ ਉੱਤੇ ਤਾਇਨਾਤ ਹਨ। ਆਈਟੀਬੀਪੀ ਦੇ ਜਵਾਨ ਪਹਾੜਾਂ 'ਤੇ ਗਸ਼ਤ ਕਰਦੇ ਰਹਿੰਦੇ ਹਨ ਅਤੇ ਚੀਨ ਦੀ ਹਰ ਹਰਕਤ ਉੱਤੇ ਨਜ਼ਰ ਰੱਖਦੇ ਹਨ। ਆਰਮੀ ਅਤੇ ਆਈਟੀਬੀਪੀ ਯੂਨਿਟ ਮਾਨਾ ਵਿੱਚ ਸਥਾਪਤ ਹਨ, ਜਦ ਕਿ ਮਾਨਾ ਤੋਂ 40 ਤੋਂ 50 ਕਿਲੋਮੀਟਰ ਅੱਗੇ, ਆਈਟੀਬੀਪੀ ਦੀ ਇੱਕ ਫਾਰਵਰਡ ਪੋਸਟ ਹੈ।

ABOUT THE AUTHOR

...view details