ਪੰਜਾਬ

punjab

ETV Bharat / bharat

'ਭਾਰਤ ਤੇ ਚੀਨ ਦੇ ਰੱਖਿਆ ਮੰਤਰੀ ਮਾਸਕੋ ਦੇ ਰੈਡ ਸਕੁਏਅਰ 'ਚ ਸਾਂਝਾ ਕਰਨਗੇ ਟੇਬਲ' - India

ਸੀਨੀਅਰ ਪੱਤਰਕਾਰ ਸੰਜੀਬ ਕਰ ਬਰੂਆ ਮੁਤਾਬਕ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਘੇ 24 ਜੂਨ ਨੂੰ ਮਾਸਕੋ ਵਿੱਚ ਆਯੋਜਿਤ ਹੋਣ ਵਾਲੀ ਰੂਸ ਦੀ 75ਵੀਂ ਵਿਕਟਰੀ ਡੇਅ ਪਰੇਡ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ।

ਫ਼ੋਟੋ।
ਫ਼ੋਟੋ।

By

Published : Jun 22, 2020, 7:55 AM IST

ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਅਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੇ ਰਿਸ਼ਤੇ ਖਰਾਬ ਚੱਲ ਰਹੇ ਹਨ। ਇਸੇ ਵਿਚਾਲੇ ਹੁਣ ਰੂਸ ਦੀ 75ਵੀਂ ਵਿਕਟਰੀ ਡੇਅ ਪਰੇਡ ਹੋਣ ਵਾਲੀ ਹੈ ਜਿਸ ਵਿੱਚ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀ ਹਿੱਸਾ ਲੈਣਗੇ।

ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ 24 ਜੂਨ ਨੂੰ ਹੋਣ ਜਾ ਰਹੀ ਵਿਕਟਰੀ ਡੇਅ ਪਰੇਡ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨੀ ਰੱਖਿਆ ਮੰਤਰੀ ਵੇਈ ਫੇਂਘੀ ਇਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ।

ਇਕ ਸੂਤਰ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਪਰੇਡ ਦੌਰਾਨ ਭਾਰਤ, ਚੀਨ ਅਤੇ ਰੂਸ ਦੇ ਰੱਖਿਆ ਮੰਤਰੀ ਇਕੋ ਮੇਜ਼ ਉੱਤੇ ਬੈਠਣਗੇ। ਇਹ ਸ਼ਾਇਦ ਇਸੇ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਭਾਰਤ ਅਤੇ ਚੀਨੀ ਰੱਖਿਆ ਮੰਤਰੀ ਇਕ ਦੂਜੇ ਨਾਲ ਗੱਲਬਾਤ ਕਰ ਸਕਣ। ਇਸ ਦੇ ਲਈ ਬਹੁਤ ਸਾਰੇ ਮੌਕੇ ਮਿਲਣਗੇ”

ਮਹੱਤਵਪੂਰਨ ਗੱਲ ਇਹ ਹੈ ਕਿ 23 ਜੂਨ ਨੂੰ ਰੂਸ-ਭਾਰਤ-ਚੀਨ ਦੀ ਵਰਚੁਅਲ ਕਾਨਫਰੰਸ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵੈਂਗ ਯੀ ਦੀ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਦੂਜੀ ਮੰਤਰੀ-ਪੱਧਰੀ ਗੱਲਬਾਤ ਹੋਵੇਗੀ।

ਇਨ੍ਹਾਂ ਘਟਨਾਵਾਂ ਇਹ ਮੁੱਖ ਤੱਥ ਇਹ ਹੈ ਕਿ ਰੂਸ ਸੰਭਵ ਤੌਰ 'ਤੇ ਇਕ ਵਿਚੋਲੇ ਦੀ ਭੂਮਿਕਾ ਵਿਚ ਅਸਫਲ ਰਿਹਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਰੂਸ, ਭਾਰਤ ਅਤੇ ਚੀਨ ਦੇ ਨੇੜੇ ਹੈ।

ਇਸ ਤੱਥ ਨੂੰ ਸਵੀਕਾਰ ਕਰਦਿਆਂ ਕਿ ਭਾਰਤ ਅਤੇ ਚੀਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਦਾ ਕੋਈ ਸੈਨਿਕ ਹੱਲ ਨਹੀਂ ਹੋ ਸਕਦਾ, ਕੂਟਨੀਤਕ ਅਤੇ ਰਾਜਨੀਤਿਕ ਚਾਲਾਂ ਨੇ ਜ਼ੋਰ ਫੜ ਲਿਆ ਹੈ।

ਦੱਸ ਦਈਏ ਕਿ ਰੂਸ ਦੀ ਵਿਕਟਰੀ ਪਰੇਡ ਪਹਿਲਾਂ 9 ਮਈ ਨੂੰ ਰੱਖੀ ਗਈ ਸੀ ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ। ਇਹ ਪਰੇਡ ਮਾਸਕੋ ਵਿਚ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ। ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਜਰਮਨੀ ਉੱਤੇ ਮਿੱਤਰ ਦੇਸ਼ਾਂ ਦੀਆਂ ਤਾਕਤਾਂ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਅਤੇ ਰੂਸ ਤੇ ਹੋਰ ਦੇਸ਼ਾਂ ਦੇ ਲੋਕਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਵਿਕਟਰੀ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ।

ABOUT THE AUTHOR

...view details