ਨਵੀਂ ਦਿੱਲੀ: ਭਾਰਤ ਅਤੇ ਚੀਨ ਦੇ ਚੋਟੀ ਦੇ ਸੈਨਿਕ ਕਮਾਂਡਰਾਂ ਦੀ ਮੁਲਾਕਾਤ ਮੋਲਡੋ ਵਿੱਚ ਹੋਣ ਜਾ ਰਹੀ ਹੈ। ਸਰਹੱਦੀ ਵਿਵਾਦ, ਖ਼ਾਸਕਰ ਪੂਰਬੀ ਲੱਦਾਖ ਦੇ ਪੈਨਗੋਂਗ ਝੀਲ ਖੇਤਰ 'ਤੇ ਵਿਚਾਰ ਵਟਾਂਦਰੇ ਹੋਣਗੇ। ਰੱਖਿਆ ਸੂਤਰਾਂ ਅਨੁਸਾਰ ਇਸ ਵਾਰ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (ਪੂਰਬੀ ਏਸ਼ੀਆ) ਨਵੀਨ ਸ੍ਰੀਵਾਸਤਵ ਵੀ ਭਾਰਤੀ ਪ੍ਰਤੀਨਿਧੀ ਮੈਂਬਰ ਵਜੋਂ ਸ਼ਾਮਲ ਹੋਣਗੇ।
ਵਫ਼ਦ ਦੀ ਅਗਵਾਈ 14 ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰਨਗੇ। ਸੋਮਵਾਰ ਨੂੰ ਸਵੇਰੇ 11 ਵਜੇ ਹੋਣ ਵਾਲੀ ਮੀਟਿੰਗ ਵਿੱਚ 2 ਮੇਜਕ ਜਨਰਲ ਅਭਿਜੀਤ ਬਾਪਤ ਅਤੇ ਪਦਮ ਸ਼ੇਖਾਵਤ ਵੀ ਸ਼ਾਮਲ ਹੋ ਸਕਦੇ ਹਨ।
ਮੋਲਡੋ ਚੁਸ਼ੂਲ ਵਿਚ ਭਾਰਤੀ ਫੌਜ ਦੇ ਬੇਸ ਦੇ ਪਾਰ, PLA ਬੇਸ ਹੈ। ਇਹ ਪਹਿਲਾ ਮੌਕਾ ਹੈ ਜਦੋਂ ਵਿਦੇਸ਼ ਮੰਤਰਾਲੇ ਦਾ ਕੋਈ ਅਧਿਕਾਰੀ ਦੋਵੇਂ ਸੈਨਾਵਾਂ ਵਿਚਾਲੇ ਲੈਫਟੀਨੈਂਟ-ਜਨਰਲ ਪੱਧਰ ਦੀ ਸੈਨਿਕ ਗੱਲਬਾਤ ਵਿਚ ਹਿੱਸਾ ਲਵੇਗਾ।