ਨਵੀਂ ਦਿੱਲੀ: ਦੁਨੀਆਂ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ ਪਰ ਹਕੀਕਤ ਇਹ ਹੈ ਕਿ ਹੁਣ ਵੀ ਦੁਨੀਆਂ ਭਰ ਵਿੱਚ ਭੁੱਖ ਅੱਜ ਵੱਡੀ ਸਮੱਸਿਆ ਬਣੀ ਹੋਈ ਹੈ। ਦੁਨੀਆਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 70 ਕਰੋੜ ਬੱਚਿਆਂ ਵਿਚੋਂ ਇੱਕ ਤਿਹਾਈ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ। ਭੁੱਖਮਰੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਵਿੱਚ 800 ਮਿਲੀਅਨ ਤੋਂ ਵੱਧ ਆਬਾਦੀ ਭੁੱਖਮਰੀ ਨਾਲ ਜੂਝ ਰਹੀ ਹੈ।
ਗਲੋਬਲ ਹੰਗਰ ਇੰਡੈਕਸ ਵਿੱਚ 117 ਦੇਸ਼ਾਂ ਨੂੰ ਸਾਮਲ ਕੀਤਾ ਗਿਆ ਹੈ ਤੇ ਰਿਪੋਰਟ ਮੁਤਾਬਕ ਭਾਰਤ ਵਿੱਚ ਭੁੱਖਮਰੀ ਦੀ ਸਮੱਸਿਆ ਹੋਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਭਾਰਤ ਇਸ ਇੰਡੈਕਸ ਵਿੱਚ ਪਾਕਿਸਤਾਨ ਨਾਲੋਂ ਵੀ ਪਛੜ ਗਿਆ ਹੈ। ਦੂਸਰੇ ਏਸ਼ੀਆਈ ਦੇਸ਼ ਵੀ ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹਨ।
117 ਦੇਸ਼ਾਂ ਦੀ ਰੈਂਕ ਵਿੱਚ 47 ਦੇਸ਼ਾਂ ਵਿੱਚ ਭੁਖਮਰੀ ਦੀ ਸਥਿਤੀ ਕਾਫੀ ਗੰਭੀਰ ਹੈ। ਇਥੇ ਕਈ ਇਲਾਕਿਆਂ ਵਿੱਚ ਹਾਲਾਤ ਬਹੁਤ ਬੁਰੇ ਹਨ। 117 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦਾ 102ਵਾਂ ਨੰਬਰ ਹੈ। ਬੰਗਲਾਦੇਸ਼, ਨੇਪਾਲ ਅਤੇ ਪਾਕਿਸਤਾਨ ਨੇ ਭੁਖ ਦੇ ਖਿਲਾਫ ਬਿਹਤਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ ਮੁਕਾਬਲੇ ਇਥੇ ਹਾਲਾਤ ਕਾਫੀ ਚੰਗੇ ਹਨ। ਇੰਡੈਕਸ ਵਿਚ ਚੀਨ ਸਭ ਤੋਂ 'ਘੱਟ ਗੰਭੀਰ' ਦੇਸ਼ਾਂ ਦੀ ਸੂਚੀ ਵਿਚ ਹੈ।
ਦੇਸ਼ ਵਿਚੋਂ ਗਰੀਬੀ, ਭੁੱਖਮਰੀ ਨੂੰ ਦੂਰ ਕਰਨ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਇਸ ਮਾਮਲੇ ਵਿੱਚ ਫ਼ੇਲ ਸਾਬਤ ਹੋਈ ਹੈ। ਹਕੀਕਤ ਇਹ ਹੈ ਕਿ ਭਾਰਤ ਵਿੱਚ ਕਈ ਅਬਾਦੀ ਭੁਖਮਰੀ ਨਾਲ ਪੀੜਤ ਹਨ। ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੂੰ ਰਾਜਨੀਤੀ 'ਤੇ ਘੱਟ ਅਤੇ ਬੱਚਿਆਂ 'ਤੇ ਜ਼ਿਆਦਾ ਧਿਆਣ ਦੇਣਾ ਚਾਹੀਦਾ ਹੈ। ਇਹ ਸਾਡਾ ਭਵਿੱਖ ਹਨ।
ਇਹ ਵੀ ਪੜੋ- ਅਯੁੱਧਿਆ ਮਾਮਲਾ: ਮੁਸਲਿਮ ਪੱਖ ਦੇ ਵਕੀਲ ਨੇ ਪਾੜਿਆ ਜਨਮ ਭੂਮੀ ਦਾ ਨਕਸ਼ਾ, ਚੀਫ ਜਸਟਿਸ ਨੇ ਪ੍ਰਗਟਾਈ ਨਾਰਾਜ਼ਗੀ