ਨਵੀਂ ਦਿੱਲੀ: ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ 14 ਜੁਲਾਈ ਨੂੰ ਬੈਠਕ ਹੋਵੇਗੀ। ਇਸ ਦੀ ਪੁਸ਼ਟੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਆਉਂਦੀ 14 ਜੁਲਾਈ ਨੂੰ ਬੈਠਕ ਹੋਵੇਗੀ, ਜਿਸ ਦੀ ਸਹਿਮਤੀ ਪਾਕਿਸਤਾਨ ਵੱਲੋਂ ਮਿਲ ਚੁੱਕੀ ਹੈ। ਇਸ ਸਬੰਧੀ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਮਸਲਾ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਭਾਈਚਾਰੇ ਦੀ ਭਾਵਨਾਵਾਂ ਨੂੰ ਪੂਰਾ ਕਰਨ ਦਾ ਮਸਲਾ ਹੈ।
ਕਰਤਾਰਪੁਰ ਕੋਰੀਡੋਰ: ਭਾਰਤ-ਪਾਕਿ ਵਿਚਾਲੇ 14 ਜੁਲਾਈ ਨੂੰ ਹੋਵੇਗੀ ਬੈਠਕ - india
ਕਰਤਾਰਪੁਰ ਲੰਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ 14 ਜੁਲਾਈ ਨੂੰ ਬੈਠਕ ਕੀਤੀ ਜਾਵੇਗੀ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਸਿੱਖ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨਾਲ ਜੁੜੀਆ ਮਸਲਾ ਹੈ, ਜਿਸ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ।
ਫ਼ੋਟੋ
ਕਰਤਾਰਪੁਰ ਲਾਂਘੇ ਦੇ ਮੁੱਖ ਦਵਾਰ ਦਾ ਸੁਖਜਿੰਦਰ ਰੰਧਾਵਾ ਨੇ ਰੱਖਿਆ ਨੀਂਹ ਪੱਥਰ
ਸੂਤਰਾਂ ਮੁਤਾਬਕ ਭਾਰਤ ਨੇ ਆਪਣੇ ਓਵਰਸੀਜ਼ ਨਾਗਰਿਕਾਂ ਲਈ ਵੀ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਨੂੰ ਕਿਹਾ ਸੀ ਹਾਲਾਂਕਿ ਇਸ ਮਾਮਲੇ 'ਤੇ ਫ਼ਿਲਹਾਲ ਹੋਣ ਵਾਲੀ ਬੈਠਕ 'ਤੇ ਕੋਈ ਸਿੱਟਾ ਨਿਕਲ ਸਕਦਾ ਹੈ। ਫ਼ਿਲਹਾਲ ਪਾਕਿਸਤਾਨ ਨੇ ਭਾਰਤ ਦੇ ਮੂਲ ਨਾਗਰਿਕ ਲਈ ਹੀ ਲਾਂਘੇ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ, ਭਾਰਤ ਦੀ ਇਸ ਮੰਗ ਦਾ ਕੈਨੇਡਾ ਹਾਈ ਕਮਿਸ਼ਨ ਨੇ ਵੀ ਸਮਰਥਨ ਕੀਤਾ ਹੈ।