ਪੰਜਾਬ

punjab

ETV Bharat / bharat

ਸੀਮਾ ਵਿਵਾਦ: ਪੂਰਬੀ ਲੱਦਾਖ 'ਚ ਚੀਨ ਅਤੇ ਭਾਰਤ ਦੇ ਫ਼ੌਜੀ ਪਿੱਛੇ ਹੱਟੇ

ਭਾਰਤ ਅਤੇ ਚੀਨ ਸੀਮਾ ਵਿਵਾਦ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਚੀਨੀ ਫ਼ੌਜ ਪੂਰਬੀ ਲੱਦਾਖ ਦੇ ਕਈ ਇਲਾਕਿਆਂ ਤੋਂ 2.5 ਕਿ.ਮੀ ਪਿੱਛੇ ਹੱਟ ਗਈ ਹੈ।

ਸੀਮਾ ਵਿਵਾਦ: ਪੂਰਬੀ ਲੱਦਾਖ 'ਚ ਚੀਨ ਅਤੇ ਭਾਰਤ ਦੇ ਫ਼ੌਜੀ ਪਿੱਛੇ ਹੱਟੇ
ਸੀਮਾ ਵਿਵਾਦ: ਪੂਰਬੀ ਲੱਦਾਖ 'ਚ ਚੀਨ ਅਤੇ ਭਾਰਤ ਦੇ ਫ਼ੌਜੀ ਪਿੱਛੇ ਹੱਟੇ

By

Published : Jun 9, 2020, 8:26 PM IST

ਨਵੀਂ ਦਿੱਲੀ: ਭਾਰਤ ਅਤੇ ਚੀਨ ਸੀਮਾ ਵਿਵਾਦ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗਾਲਵਾਨ ਖੇਤਰ ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਫ਼ੌਜੀ ਅਤੇ ਪੈਦਲ ਸੈਨਾ ਦੇ ਲੜਾਕੂ ਵਾਹਨ 2.5 ਕਿ.ਮੀ ਪਿੱਛੇ ਹੱਟ ਗਏ ਹਨ।

ਸਰਕਾਰ ਦੇ ਖੇਤਰ ਸੂਤਰਾਂ ਨੇ ਦੱਸਿਆ ਕਿ ਦੋਵੇਂ ਫ਼ੌਜਾਂ ਦੇ ਵਿਚਕਾਰ ਇਸ ਹਫ਼ਤੇ ਪੈਟ੍ਰੋਲਿੰਗ ਪੁਆਇੰਟ 14 (ਗੈਵਲਾਨ ਖੇਤਰ), ਪੈਟ੍ਰੋਲਿੰਗ ਪੁਆਇੰਟ 15 ਅਤੇ ਹਾਟ ਸਪ੍ਰਿੰਗਸ ਖੇਤਰ ਸਮੇਤ ਕਈ ਹੋਰ ਖੇਤਰਾਂ ਨੂੰ ਲੈ ਕੇ ਗੱਲਬਾਤ ਹੋਵੇਗੀ।

ਸੂਤਰ ਨੇ ਕਿਹਾ ਕਿ ਅਗਲੇ ਕੁੱਝ ਦਿਨਾਂ ਵਿੱਚ ਹੋਣ ਵਾਲੀ ਗੱਲਬਾਤ ਅਤੇ 6 ਜੂਨ ਨੂੰ ਹੋਈ ਲੈਫ਼ੀ. ਜਨਰਲ-ਪੱਧਰੀ ਮੀਟਿੰਗ ਦੇ ਕਾਰਨ ਚੀਨੀ ਫ਼ੌਜ ਲੱਦਾਖ ਘਾਟੀ, ਪੀਪੀ-15 ਅਤੇ ਪੂਰਬੀ ਲੱਦਾਖ ਖੇਤਰ ਦੇ ਹਾਟ ਸਪ੍ਰਿੰਗਜ਼ ਦੇ ਖੇਤਰ ਤੋਂ 2 ਤੋਂ 2.5 ਕਿਲੋਮੀਟਰ ਪਿੱਛੇ ਹੱਟ ਗਈ ਹੈ।

ਸੂਤਰਾਂ ਨੇ ਕਿਹਾ ਕਿ ਚੀਨੀ ਫ਼ੌਜੀ ਦੇ ਕੋਲ ਜਾਣ ਤੋਂ ਬਾਅਦ ਭਾਰਤੀ ਪੱਖ ਨੇ ਵੀ ਇੰਨ੍ਹਾਂ ਖੇਤਰਾਂ ਤੋਂ ਆਪਣੇ ਕੁੱਝ ਫ਼ੌਜੀਆਂ ਅਤੇ ਵਾਹਨਾਂ ਨੂੰ ਥੋੜਾ ਪਿੱਛੇ ਕੀਤਾ ਹੈ।

ਸੂਤਰਾਂ ਨੇ ਕਿਹਾ ਕਿ ਬਟਾਲਿਅਨ ਕਮਾਂਡਰ ਪੱਧਰ ਉੱਤੇ ਇੰਨ੍ਹਾਂ ਬਿੰਦੂਆਂ ਉੱਤੇ ਗੱਲਬਾਤ ਚੱਲ ਰਹੀ ਹੈ ਅਤੇ ਉਨ੍ਹਾਂ ਨੇ ਆਪਣੇ ਹਮਰੁੱਤਬਾ ਵਾਲਿਆਂ ਨਾਲ ਹਾਟਲਾਇਨ ਗੱਲਬਾਤ ਕੀਤੀ ਹੈ। ਸੀਮਾ ਵਿਵਾਦ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਕਾਰ ਗੱਲਬਾਤ ਜਾਰੀ ਹੈ।

ABOUT THE AUTHOR

...view details