ਨਵੀਂ ਦਿੱਲੀ: ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਬੁੱਧਵਾਰ ਨੂੰ 100ਵੀਂ ਵਰ੍ਹੇਗੰਢ ਹੈ, ਉਨ੍ਹਾਂ ਦਾ ਜਨਮ 4 ਦਸੰਬਰ 1919 ਨੂੰ ਵੰਡ ਤੋਂ ਪਹਿਲਾਂ ਦੇ ਭਾਰਤ ਵਿੱਚ ਪੰਜਾਬ ਦੇ ਝੇਲਮ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਅਵਤਾਰ ਨਾਰਾਇਣ ਤੇ ਮਾਤਾ ਪੁਸ਼ਪਾ ਗੁਜਰਾਲ ਨੇ ਉਨ੍ਹਾਂ ਦੀ ਸਿੱਖਿਆ ਚੰਗੇ ਅਦਾਰਿਆਂ ਤੋਂ ਕਰਵਾਈ। ਡੀਏਵੀ ਕਾਲਜ ਤੇ ਹੈਲੀ ਕਾਲਜ ਆਫ਼ ਕਾਮਰਜ਼ ਤੇ ਫਾਰ ਫੌਰਮੈਨ ਕ੍ਰਿਸ਼ਚੀਅਨ ਕਾਲਜ ਲਾਹੌਰ ਵਿਖੇ ਪੜ੍ਹਦਿਆਂ ਆਜ਼ਾਦੀ ਦੀ ਲਹਿਰ ਤੋਂ ਪ੍ਰਭਾਵਿਤ ਹੋਇਆ ਸੀ।
ਸਾਲ 1942 ਵਿੱਚ 'ਭਾਰਤ ਛੱਡੋ' ਅੰਦੋਲਨ ਤਹਿਤ ਜੇਲ੍ਹ ਵੀ ਚਲੇ ਗਏ ਸਨ। ਉੱਥੇ ਹੀ ਗੁਜਰਾਲ ਸਾਹਬ ਰਾਜਨੀਤੀ ਵਿੱਚ ਦਿਲਚਸਪੀ ਲੈਣ ਲੱਗੇ। ਉਨ੍ਹਾਂ ਨੇ ਆਪਣੇ ਕਾਲਜ ਦੀ ਮਿੱਤਰ ਤੇ ਕਵੀ ਸ਼ੀਲਾ ਭਸੀਨ ਨਾਲ 26 ਮਈ 1945 ਨੂੰ ਲਾਹੌਰ ਵਿਚ ਵਿਆਹ ਦੇ ਬੰਧਨ ਵਿੱਚ ਬੰਧੇ। ਵਿਸ਼ਾਲ ਗੁਜਰਾਲ ਤੇ ਨਰੇਸ਼ ਗੁਜਰਾਲ ਉਨ੍ਹਾਂ ਦੇ ਦੋ ਪੁੱਤਰ ਹਨ।