ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਇਸ ਵਾਰ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਉੱਤੇ ਆਯੋਜਿਤ ਹੋਣ ਵਾਲਾ ਪ੍ਰੋਗਰਾਮ ਕਾਫ਼ੀ ਅਲੱਗ ਹੋਵੇਗਾ। ਇਸ ਵਾਰ ਜਿੱਥੇ ਆਮ ਲੋਕਾਂ ਦੇ ਆਉਣ 'ਤੇ ਪਾਬੰਦੀ ਹੋਵੇਗੀ ਉਥੇ ਹੀ ਕੋਰੋਨਾ ਯੋਧੇ ਇਸ ਸਮਾਰੋਹ ਦਾ ਮਾਣ ਬਣਨਗੇ
ਸੂਤਰਾਂ ਦੀ ਮੰਨੀਏ ਤਾਂ 1500 ਕੋਰੋਨਾ ਯੋਧੇ ਅਤੇ ਕੋਰੋਨਾ ਵਿਰੁੱਧ ਜੰਗ ਜਿੱਤੇ ਲੋਕਾਂ ਨੂੰ ਇਸ ਸਮਾਰੋਹ ਵਿਚ ਬੁਲਾਇਆ ਜਾਵੇਗਾ। ਪ੍ਰਧਾਨ ਮੰਤਰੀ ਉਨ੍ਹਾਂ ਦੇ ਸਾਹਮਣੇ ਆਪਣਾ ਭਾਸ਼ਣ ਦੇਣਗੇ। ਦੱਸ ਦਈਏ ਕਿ ਸੁਤੰਤਰਤਾ ਦਿਵਸ ਪ੍ਰੋਗਰਾਮ 15 ਅਗਸਤ ਦੀ ਸਵੇਰ ਲਾਲ ਕਿਲ੍ਹੇ ਵਿਖੇ ਆਯੋਜਿਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਉਥੇ ਮੌਜੂਦ ਲੋਕਾਂ ਅਤੇ ਭਾਰਤ ਦੇ ਲੋਕਾਂ ਨੂੰ ਝੰਡਾ ਲਹਿਰਾਉਣ ਤੋਂ ਬਾਅਦ ਸੰਬੋਧਨ ਕਰਨਗੇ। ਹਰ ਸਾਲ ਹਜ਼ਾਰਾਂ ਆਮ ਲੋਕ ਅਤੇ ਸਕੂਲੀ ਬੱਚੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹਨ ਪਰ ਇਸ ਸਾਲ ਕੋਰੋਨਾ ਕਾਰਨ ਆਮ ਲੋਕ ਅੰਦਰ ਨਹੀਂ ਜਾ ਸਕਣਗੇ। ਇਸ ਵਾਰ ਸਮਾਗਮ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਆਯੋਜਿਤ ਕੀਤਾ ਜਾਵੇਗਾ, ਤਾਂ ਜੋ ਪ੍ਰੋਗਰਾਮ ਵਿਚ ਸ਼ਾਮਲ ਲੋਕ ਆਪਸ ਵਿਚ ਦੂਰੀ ਬਣਾ ਕੇ ਸੁਰੱਖਿਅਤ ਰਹਿਣ।
ਕੋਰੋਨਾ ਯੋਧੇ ਵਧਾਉਣਗੇ ਸਮਾਗਮ ਦੀ ਸ਼ਾਨ
ਕੋਰੋਨਾ ਵਿਰੁੱਧ ਚੱਲ ਰਹੀ ਇਸ ਲੜਾਈ ਵਿੱਚ ਸ਼ੁਰੂ ਤੋਂ ਹੀ ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਕਈ ਵਾਰ ਡਾਕਟਰਾਂ ਉੱਤੇ ਫੁੱਲਾਂ ਦੀ ਬਰਖਾ ਕੀਤੀ ਜਾਂਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਇਸ ਵਾਰ ਸੁਤੰਤਰਤਾ ਦਿਵਸ ਪ੍ਰੋਗਰਾਮ 'ਤੇ ਵੀ ਕੋਰੋਨਾ ਯੋਧੇ ਮਾਣ ਵਧਾਉਣਗੇ।
ਕੋਰੋਨਾ ਯੋਧਿਆਂ ਨੂੰ ਇੱਥੇ ਬੁਲਾਇਆ ਜਾਵੇਗਾ ਖ਼ਾਸਕਰ ਡਾਕਟਰ, ਨਰਸਿੰਗ ਸਟਾਫ, ਪੁਲਿਸ, ਸਫਾਈਕਰਮੀ ਆਦਿ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੰਡਾ ਲਹਿਰਾਉਣ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਭਾਸ਼ਣ ਦੇਣਗੇ। ਇਸ ਦਾ ਉਦੇਸ਼ ਕੋਰੋਨਾ ਯੋਧਿਆਂ ਦੇ ਮਨੋਬਲ ਨੂੰ ਵਧਾਉਣਾ ਹੈ।