ਨਵੀਂ ਦਿੱਲੀ: ਸਰਕਾਰੀ ਸੂਤਰਾਂ ਦੇ ਅਨੁਸਾਰ ਆਮਦਨ ਕਰ ਵਿਭਾਗ ਨੇ ਹਵਾਲਾ ਜਾਂ ਐਂਟਰੀ ਆਪਰੇਟਰਾਂ ਅਤੇ ਜਾਅਲੀ ਬਿੱਲ ਤਿਆਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਈ ਸ਼ਹਿਰਾਂ ਵਿੱਚ ਕੀਤੀ ਗਈ ਕਾਰਵਾਈ ਦੌਰਾਨ 62 ਕਰੋੜ ਰੁਪਏ ਨਕਦ ਜ਼ਬਤ ਕੀਤੇ ਹਨ।
ਸੂਤਰਾਂ ਮੁਤਾਬਕ ਇਹ ਪੈਸਾ ਅਣਅਧਿਕਾਰਤ ਹੈ ਅਤੇ ਸੰਜੈ ਜੈਨ ਵਜੋਂ ਜਾਣੇ ਜਾਂਦੇ ਇੱਕ ਵਿਅਕਤੀ ਦੇ ਵੱਖ-ਵੱਖ ਟਕਾਣਿਆਂ ਤੋਂ ਬਰਾਮਦ ਕੀਤਾ ਗਿਆ ਹੈ।
ਵਿਭਾਗ ਨੇ ਸੋਮਵਾਰ ਨੂੰ ਦਿੱਲੀ-ਐੱਨਸੀਆਰ, ਹਰਿਆਣਾ, ਪੰਜਾਬ, ਗੋਆ ਅਤੇ ਉੱਤਰਾਖੰਡ ਵਿੱਚ 42 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਵਿਭਾਗ ਦਾ ਕਹਿਣਾ ਹੈ ਕਿ ਇਹ ਸਭ 500 ਕੋਰੜ ਦੇ ਜਾਅਲੀ ਬਿਲਿੰਗ ਅਤੇ ਹਵਾਲੇ ਦੇ ਰੈਕਟ ਵੱਲ ਇਸ਼ਾਰਾ ਕਰਦੀ ਹੈ।
ਇਹ ਨਕਦੀ ਦੋ ਹਜ਼ਾਰ ਅਤੇ ਪੰਜ ਸੌ ਦੇ ਨੋਟਾਂ ਵਿੱਚ ਇੱਕ ਲੱਕੜ ਦੀ ਅਲਮਾਰੀ ਅਤੇ ਅਹਾਤੇ ਵਿੱਚ ਪਏ ਫਰਨੀਚਰ ਦੇ ਵਿੱਚੋਂ ਛਾਪੇਮਾਰੀ ਦੌਰਾਨ ਬਰਾਮਦ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਡੀਟੀ ਨੇ ਪਹਿਲਾਂ ਕਿਹਾ ਸੀ ਕਿ ਇਹ ਕਾਰਵਾਈ " ਕੁਝ ਵਿਅਕਤੀਆਂ ਦੁਆਰਾ ਚਲਾਏ ਜਾਰੇ ਰਹੇ ਐਂਟਰੀ ਆਪ੍ਰੇਸ਼ਨ (ਹਵਾਲਾ- ਲਿੰਕ ਆਪ੍ਰੇਸ਼ਨ) ਜਾਅਲੀ ਬਿਲਿੰਗ ਰਾਹੀ ਵੱਡੀ ਮਾਤਰਾ ਵਿੱਚ ਨਕਦੀ ਨੂੰ ਜਾਰੀ ਕਰਨ ਵਾਲੇ ਇੱਕ ਵੱਡੇ ਨੈੱਟਵਰ ਖ਼ਿਲਾਫ਼ ਕੀਤੀ ਗਈ ਹੈ।"
ਮੰਗਲਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਬੋਰਡ ਨੇ ਕਿਹਾ ਸੀ ਕਿ 17 ਬੈਂਕ ਦੇ ਲਾਕਰਾਂ ਵਿੱਚੋਂ 2.37 ਕਰੋੜ ਰੁਪਏ ਦੀ ਨਕਦੀ ਅਤੇ 2.89 ਕੋਰੜ ਦੇ ਗਹਿਣੇ ਮਿਲੇ ਸਨ, ਜਿਨ੍ਹਾਂ ਦੀ ਭਾਲ ਕੀਤੀ ਜਾਣੀ ਹਾਲੇ ਬਾਕੀ ਹੈ।
ਕੇਂਦਰੀ ਡਾਇਰੈਕਟ ਟੈਕਸਸ ਬੋਰਡ (ਸੀਬੀਡੀਟੀ) ਆਮਦਨ ਕਰ ਵਿਭਾਗ ਦੀ ਪ੍ਰਬੰਧਕੀ ਅਥਾਰਟੀ ਹੈ।
ਛਾਪੇਮਾਰੀ ਦੌਰਾਨ ਉਨ੍ਹਾਂ ਸਬੂਤਾਂ ਨੂੰ ਜ਼ਬਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਐਂਟਰੀ ਆਪ੍ਰੇਟਰਾਂ, ਵਿਚੋਲਿਆਂ, ਨਕਦ ਪ੍ਰਬੰਧਕਾਂ, ਲਾਭਪਾਤਰੀਆਂ ਅਤੇ ਇਸ ਵਿੱਚ ਸ਼ਾਮਲ ਫਰਮਾਂ ਅਤੇ ਕੰਪਨੀਆਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹਨ।
ਕਿਹਾ ਜਾ ਰਿਹਾ ਹੈ ਕਿ ਹੁਣ ਤੱਕ 500 ਕਰੋੜ ਰੁਪਏ ਤੋਂ ਜਿਆਦਾ ਹਵਾਲੇ ਦੀਆਂ ਐਂਟਰੀਆਂ ਦੇ ਦਸਤਾਵੇਜ਼ ਮਿਲੇ ਹਨ ਅਤੇ ਉਨ੍ਹਾਂ ਨੂੰ ਜ਼ਬਤ ਵੀ ਕਰ ਲਿਆ ਗਿਆ ਹੈ।
ਬੋਰਡ ਨੇ ਕਿਹਾ ਕਿ ਸ਼ੈੱਲ ਸੰਸਥਾਵਾਂ ਅਤੇ ਫਰਮਾਂ ਦੁਆਰਾ ਵਰਤੇ ਗਏ ਐਂਟਰੀ ਆਪ੍ਰੇਟਰਾਂ ਵੱਲੋਂ ਬੇ ਹਿਸਾਬੇ ਪੈਸੇ ਅਤੇ ਨਕਦੀ ਨਿਕਾਸੀ ਦੇ ਲਈ ਜਾਰੀ ਕੀਤੇ ਗਏ ਫਰਜੀ ਬਿੱਲਾਂ ਅਤੇ ਅਸੁਰੱਖਿਅਤ ਕਰਜ਼ਿਆਂ ਦੇ ਖ਼ਿਲਾਫ਼ ਵਰਤੇ ਗਏ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ " ਕੁਝ ਐਂਟਰੀ ਆਪ੍ਰੇਟਰ, ਉਨ੍ਹਾਂ ਦੇ ਡਮੀ ਹਿੱਸੇਦਾਰ, ਕਰਮਚਾਰੀ ਦੇ ਨਗਦੀ ਸੰਚਾਲਕਾਂ ਦੇ ਨਾਲ-ਨਾਲ ਬਚਾਏ ਗਏ ਲਾਭਪਾਤਰੀਆਂ ਨੂੰ ਵੀ ਦਰਜ ਕਰਦੇ ਹੋਏ ਸਾਰੇ ਕੰਮ ਨੂੰ ਪੂਰੀ ਤਰ੍ਹ ਜਾਇਜ਼ ਦਰਸਾਇਆ ਗਿਆ ਹੈ।"
ਲੱਭੇ ਗਏ ਵਿਕਤੀਆਂ ਨੇ ਲਾਭਪਾਤਰੀਆਂ ਦੇ ਬੈਂਕ ਖਾਤੇ ਅਤੇ ਲਾਕਰਾਂ ਨੂੰ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ, ਭਰੋਸੇਯੋਗ ਕਰਮਚਾਰੀਆਂ ਅਤੇ ਸ਼ੈਲ ਸੰਸਥਾਵਾਂ ਦੇ ਨਾਮ 'ਤੇ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਡਿਜੀਟਲ ਤੌਰ 'ਤੇ ਖੁੱਲਵਾਏ ਹੋਏ ਸਨ।
ਸੀਬੀਡੀਟੀ ਨੇ ਅੱਗੇ ਕਿਹਾ ਕਿ ਲਾਭਪਾਤਰੀਆਂ ਨੇ ਕਈ ਮੁੱਖ ਸ਼ਹਿਰਾਂ ਵਿੱਚ ਅਚਲ ਜਾਇਦਾਦਾਂ ਵਿੱਚ ਵੱਡਾ ਨਿਵੇਸ਼ ਕੀਤਾ ਹੈ ਅਤੇ ਕਈ ਤਰ੍ਹਾਂ ਦੇ ਸੌ ਕਰੋੜ ਦੇ ਫਿਕਸ ਡਿਪਾਊਜਿਟ ਵੀ ਕਰਵਾਏ ਹਨ।