ਭੋਪਾਲ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨਿੱਜੀ ਸਕੱਤਰ ਪ੍ਰਵੀਣ ਕੱਕੜ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਐਤਵਾਰ ਸਵੇਰੇ ਲਗਭਗ 3 ਵਜੇ ਇਨਕਮ ਟੈਕਸ ਵਿਭਾਗ ਨੇ 15 ਤੋਂ ਵੱਧ ਅਧਿਕਾਰੀਆਂ ਦੀ ਟੀਮ ਨਾਲ ਸ਼ਾਮਲਾ ਹਿਲਜ਼ ਸਥਿਤ ਨਾਦਿਰ ਕਾਲੋਨੀ ਸਥਿਤ ਕੱਕੜ ਦੀ ਰਿਹਾਇਸ਼ 'ਤੇ ਛਾਪਾ ਮਾਰਿਆ। ਇਸ ਤੋਂ ਇਲਾਵਾ ਇੰਦੌਰ, ਦਿੱਲੀ ਅਤੇ ਗੋਆ ਸਣੇ ਕੱਕੜ ਦੇ 15 ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ।
ਪ੍ਰਵੀਨ ਕੱਕੜ ਦੇ ਭੋਪਾਲ, ਦਿੱਲੀ ਅਤੇ ਗੋਆ ਸਣੇ 15 ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ - CM
ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨਿੱਜੀ ਸਕੱਤਰ ਪ੍ਰਵੀਣ ਕੱਕੜ ਦੇ ਘਰ ਵਿੱਚ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਹੈ। ਵਿਭਾਗ ਦੇ ਅਧਿਕਾਰੀ ਕਈ ਪ੍ਰਾਇਵੇਟ ਗੱਡੀਆਂ ਵਿੱਚ ਸਵਾਰ ਹੋ ਕੇ ਪ੍ਰਵੀਣ ਕੱਕੜ ਦੇ ਵੱਖ-ਵੱਖ ਟਿਕਾਣਿਆਂ ਤੇ ਪੁਜੇ।
ਪ੍ਰਵੀਨ ਕੱਕੜ ਦੇ ਭੋਪਾਲ, ਦਿੱਲੀ ਅਤੇ ਗੋਆ ਸਣੇ 15 ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ
ਜਾਣਕਾਰੀ ਅਨੁਸਾਰ ਪ੍ਰਵੀਨ ਕੱਕੜ 'ਤੇ ਪੁਲਿਸ ਸਰਵਿਸ ਦੇ ਦੌਰਾਨ ਕਈ ਬੇਨਿਯਮੀਆਂ ਦੇ ਇਲਜ਼ਾਮ ਵੀ ਲੱਗੇ ਸਨ। ਦੱਸਣਯੋਗ ਹੈ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਕਾਰਵਾਈ ਕਰਨ ਲਈ ਟੂਰਿਸਟ ਵਾਹਨਾਂ ਨਾਲ ਟਿਕਾਣੇ ਤੇ ਪਹੁੰਚ ਕੇ ਛਾਪੇਮਾਰੀ ਕੀਤੀ ਸੀ।