ਅਯੁੱਧਿਆ ਦੇ ਰਾਮਜਾਨਕੀ ਮੰਦਿਰ 'ਚ ਧਰਮ-ਸਾਂਝ ਅਤੇ ਪਿਆਰ ਦੀ ਮਿਸਾਲ ਪੇਸ਼ - RAMJANKI MANDIR
ਅਯੁੱਧਿਆ ਸ਼ਹਿਰ ਦੇ ਰਾਮਜਾਨਕੀ ਮੰਦਿਰ 'ਚ ਰੋਜ਼ੇਦਾਰਾਂ ਨੂੰ ਸੱਦ ਕੇ ਇਫ਼ਤਾਰ ਕਰਵਾਇਆ ਗਿਆ। ਇਸ ਮੌਕੇ ਸਾਰੇ ਹੀ ਧਰਮਾਂ ਦੇ ਬੱਚੇ, ਵੱਡੇ ਅਤੇ ਬਜ਼ੁਰਗ ਸ਼ਾਮਿਲ ਹੋਏ।
ਫ਼ੋਟੋ
ਅਯੁੱਧਿਆ: ਜਦੋਂ ਵੀ ਅਯੁੱਧਿਆ ਦਾ ਜ਼ਿਕਰ ਹੁੰਦਾ ਹੈ ਉਸ ਨਾਲ ਵਿਵਾਦਾਂ ਦਾ ਨਾਂਅ ਜ਼ਰੂਰ ਆਉਂਦਾ ਹੈ ਪਰ ਇਸ ਵਾਰ ਵਿਵਾਦ ਨਹੀਂ ਬਲਕਿ ਪਿਆਰ ਦੀ ਇਕ ਅਨੋਖੀ ਮਿਸਾਲ ਪੇਸ਼ ਕੀਤੀ ਹੈ ਧਰਮਨਗਰੀ ਅਯੁੱਧਿਆ ਨੇ। ਜੀ ਹਾਂ, ਰਮਜ਼ਾਨ ਦੇ ਇਸ ਪਾਵਨ ਮੌਕੇ ਇੱਥੋਂ ਦੇ ਰਾਮਜਾਨਕੀ ਮੰਦਿਰ ਨੇ ਰੋਜ਼ੇਦਾਰਾਂ ਨੂੰ ਸੱਦ ਕੇ ਇਫ਼ਤਾਰ ਕਰਵਾਇਆ। ਦੱਸ ਦਈਏ ਕਿ ਇਸ ਇਫ਼ਤਾਰ 'ਚ ਸਾਰੇ ਹੀ ਧਰਮਾਂ ਦੇ ਬੱਚੇ, ਵੱਡੇ ਅਤੇ ਬਜ਼ੁਰਗਾਂ ਨੇ ਸ਼ਿਰਕਤ ਕਰਕੇ ਧਰਮ, ਆਪਸੀ ਸਾਂਝ ਅਤੇ ਪਿਆਰ ਦੀ ਇਕ ਵੱਖਰੀ ਹੀ ਮਿਸਾਲ ਪੇਸ਼ ਕੀਤੀ।