ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਲਈ ਲਗਭਗ ਇਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ, ਪਰ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਚੋਣ ਜ਼ਾਬਤੇ ਵਾਲੇ ਸੂਬੇ ਵਿੱਚ ਅਜੇ ਚੋਣ ਪ੍ਰਚਾਰ ਸ਼ੁਰੂ ਕਰਨਾ ਅਜੇ ਬਾਕੀ ਹੈ।
ਮਹਾਗਠਬੰਧਨ ਦੇ ਤਹਿਤ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.), ਕਾਂਗਰਸ ਅਤੇ, ਕਮਿਊਨਿਸਟ ਪਾਰਟੀ ਆਫ਼ ਇੰਡੀਆ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਐਮ) ਨੇ ਆਪਣੇ 243 ਉਮੀਦਵਾਰ ਖੜ੍ਹੇ ਕੀਤੇ ਹਨ। ਆਰ.ਜੇ.ਡੀ. 144 ਸੀਟਾਂ 'ਤੇ ਚੋਣ ਲੜੇਗੀ, ਜਦਕਿ ਕਾਂਗਰਸ 70 'ਤੇ ਚੋਣ ਲੜੇਗੀ; ਸੀ.ਪੀ.ਆਈ. (ਐਮ-ਐਲ) ਨੂੰ 19, ਸੀ.ਪੀ.ਆਈ. (6), ਸੀ.ਪੀ.ਐਮ. (4) ਸੀਟਾਂ ਦਿੱਤੀਆਂ ਗਈਆਂ ਹਨ। ਵਿਸ਼ਾਲ ਗੱਠਜੋੜ ਦੀ ਅਗਵਾਈ ਆਰ.ਜੇ.ਡੀ. ਦੇ ਤੇਜਸ਼ਵੀ ਯਾਦਵ ਕਰ ਰਹੇ ਹਨ।
ਗਾਂਧੀ ਹਾਲਾਂਕਿ, ਨਵਾਦਾ ਦੇ ਹਿਸੂਆ ਅਤੇ ਭਾਗਲਪੁਰ ਜ਼ਿਲ੍ਹੇ ਦੇ ਕਾਹਲਗਾਓਂ ਵਿਖੇ ਸ਼ੁੱਕਰਵਾਰ ਨੂੰ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਇਹ ਵੇਖਿਆ ਗਿਆ ਹੈ ਕਿ ਵਾਇਨਾਡ ਸੰਸਦ ਮੈਂਬਰ ਨੇ ਆਪਣੇ ਲੋਕ ਸਭਾ ਹਲਕੇ ਦਾ ਦੌਰਾ ਕੀਤਾ ਅਤੇ ਵਾਇਨਾਡ ਕੁਲੈਕਟਰੋਰੇਟ ਵਿਖੇ ਕੋਵਿਡ -19 ਦੀ ਸਮੀਖਿਆ ਮੀਟਿੰਗ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੇ ਦੌਰੇ ਦਾ ਮੁੱਖ ਕੇਂਦਰ ਆਪਣੇ ਹਲਕੇ ਦੇ ਵੱਖ-ਵੱਖ ਖੇਤਰਾਂ ਵਿਚ ਕੋਰੋਨਾ-ਵਾਇਰਸ ਮਹਾਂਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣਾ ਸੀ।
ਆਰ.ਜੇ.ਡੀ. ਦੇ 15 ਸਾਲਾਂ ਦੇ ਸ਼ਾਸਨ ਵਿਚ ਕਾਂਗਰਸ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਜਿੱਥੇ ਕਿ ਪਹਲਿਾਂ ਪਾਰਟੀ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਨੇ ਸ਼ਾਸਨ ਕੀਤਾ ਸੀ। ਰਾਜਨੀਤਿਕ ਦਰਸ਼ਕ ਮਹਿਸੂਸ ਕਰਦੇ ਹਨ ਕਿ ਰਾਹੁਲ ਗਾਂਧੀ ਦਾ ਫਰਜ਼ ਬਣਦਾ ਹੈ ਕਿ ਉਹ ਚੋਣ ਮੁਹਿੰਮਾਂ ਨੂੰ ਸੰਬੋਧਿਨ ਕਰਕੇ ਆਪਣੀ ਭੂਮਿਕਾ ਨਿਭਾਉਣ ਅਤੇ ਮਹਾਂਗਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਵਧਾਉਣ।
ਇਸ ਦੌਰਾਨ, ਭਾਜਪਾ ਅਤੇ ਆਰ.ਜੇ.ਡੀ. ਜਨਤਾ ਨਾਲ ਗੱਲਬਾਤ ਕਰਨ, ਰੈਲੀਆਂ ਵਿੱਚ ਸ਼ਾਮਲ ਹੋਣ ਅਤੇ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਰਾਹੁਲ ਗਾਂਧੀ ਦੀ ਗ਼ੈਰਹਾਜ਼ਰੀ ਵਿਚ, ਇਹ ਆਰ.ਜੇ.ਡੀ. ਮੁਖੀ ਤੇਜਸ਼ਵੀ ਯਾਦਵ ਹੈ ਜੋ ਸਭ ਤੋਂ ਅੱਗੇ ਰਹੇ ਹਨ ਅਤੇ ਚੋਣ ਮੁਹਿੰਮਾਂ ਨੂੰ ਸੰਬੋਧਿਤ ਕਰਦੇ ਹਨ। ਪਾਰਟੀ ਸੂਤਰਾਂ ਮੁਤਾਬਕ ਯਾਦਵ ਨੂੰ ਆਪਣੀਆਂ ਰੈਲੀਆਂ ਦੌਰਾਨ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।
ਔਰੰਗਾਬਾਦ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ, ਤੇਜਸ਼ਵੀ ਯਾਦਵ ਨੇ ਟਵਿੱਟਰ 'ਤੇ ਕਿਹਾ, "ਲੋਕਾਂ ਦਾ ਇਹ ਸਮੁੰਦਰ ਬਿਹਾਰ ਵਿੱਚ ਤਬਦੀਲੀ, ਵਿਕਾਸ, ਰੁਜ਼ਗਾਰ ਅਤੇ ਨੌਕਰੀਆਂ ਲਈ ਖੜ੍ਹਾ ਹੈ। 15 ਸਾਲਾਂ ਦੀ ਅਯੋਗ ਐਨ.ਡੀ.ਏ. ਸਰਕਾਰ ਨੇ ਬਿਹਾਰ ਨੂੰ ਬਰਬਾਦ ਕਰ ਦਿੱਤਾ ਹੈ। ਨਿਮਰਤਾਪੂਰਵਕ ਪੂਰੇ ਬਿਹਾਰ ਵਿੱਚ ਸਵਾਗਤ ਕਰਨ ਲਈ ਧੰਨਵਾਦ।
ਆਰ.ਜੇ.ਡੀ. ਦੇ ਨੇਤਾ ਮਹਿਸੂਸ ਕਰਦੇ ਹਨ ਕਿ ਪ੍ਰਵਾਸੀ ਵਰਕਰਾਂ ਵਿੱਚ ਗੁੱਸਾ ਪਾਰਟੀ ਦੀਆਂ ਰੈਲੀਆਂ ਵਿੱਚ ਗਿਣਤੀ ਵਧਣ ਦਾ ਕਾਰਨ ਬਣ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਰਾਹੁਲ ਗਾਂਧੀ ਤੋਂ ਜ਼ਿਆਦਾ ਆਰ.ਜੇ.ਡੀ. ਆਗੂ ਤੇਜਸ਼ਵੀ ਪ੍ਰਸਾਦ ਯਾਦਵ ਦੀ ਮੰਗ ਹੈ। ਰਾਹੁਲ ਬਾਰੇ ਇੱਕ ਅੰਧਵਿਸ਼ਵਾਸ ਹੈ ਕਿ ਰਾਹੁਲ ਜੇਕਰ ਕਿਸੇ ਵੀ ਉਮੀਦਵਾਰ ਲਈ ਪ੍ਰਚਾਰ ਕਰਦੇ ਹਨ ਤਾਂ ਕਿਸਮਤ ਉਸ ਉਮੀਦਵਾਰ ਦਾ ਸਾਥ ਨਹੀਂ ਦਿੰਦੀ। ਇਹੀ ਕਾਰਨ ਹੈ ਕਿ ਉਮੀਦਵਾਰ ਰਾਹੁਲ ਦੀਆਂ ਮੁਹਿੰਮਾਂ ਬਾਰੇ ਸ਼ੰਕਾਵਾਦੀ ਹਨ ਅਤੇ ਚਾਹੁੰਦੇ ਹਨ ਕਿ ਤੇਜਸ਼ਵੀ ਆਪਣੀ ਉਮੀਦਵਾਰੀ ਦੇ ਸਮਰਥਨ ਵਿੱਚ ਜਨਤਕ ਮੀਟਿੰਗਾਂ ਕਰਨ।