ਗਯਾ: ਬਿਹਾਰ ਦੇ ਗਯਾ ਜ਼ਿਲ੍ਹੇ ਦੇ ਆਮਸ ਥਾਣਾ ਖੇਤਰ 'ਚ ਸੋਮਵਾਰ ਨੂੰ ਇੱਕ ਟਰੱਕ ਵੱਲੋਂ 2 ਆਟੋ ਰਿਕਸ਼ਾ ਨੂੰ ਟੱਕਰ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ ਜਿਸ 'ਚ ਆਟੋ 'ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 15-16 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਲੋਕਾਂ ਚੋਂ 4 ਲੋਕਾਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ ਗਯਾ ਦੇ ਰੇਗਨਿਯਾ ਪਿੰਡ 'ਚ ਕਈ ਲੋਕ 2 ਆਟੋ 'ਚ ਸਵਾਰ ਹੋ ਕੇ ਦੇਵ ਮੰਦਰ ਤੋਂ ਇੱਕ ਤਿਲਕ ਸਮਾਗਮ 'ਚ ਸ਼ਾਮਲ ਹੋ ਕੇ ਵਾਪਸ ਘਰ ਜਾ ਰਹੇ ਸੀ ਕਿ ਉਦੋਂ ਕੋਮਾਂਤਰੀ ਮਾਰਗ 'ਤੇ ਬਿਸ਼ਨਪੁਰਾ ਪਿੰਡ ਦੇ ਕੋਲ ਸਾਹਮਣੇ ਤੋਂ ਆ ਰਹੇ ਟਰੱਕ ਨੇ 2 ਆਟੋਆਂ ਨੂੰ ਟਕੱਰ ਮਾਰ ਦਿੱਤੀ।