ਪੰਜਾਬ

punjab

By

Published : Oct 2, 2019, 11:07 PM IST

ETV Bharat / bharat

ਬਲਦੇਵ ਕੁਮਾਰ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਮਾਰਨ ਵਾਲੇ ਨੂੰ 50 ਲੱਖ ਦੇਣ ਦਾ ਐਲਾਨ

ਇਮਰਾਨ ਖ਼ਾਨ ਦੀ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਜਿਸ ਨੇ ਭਾਰਤ ਤੋਂ ਸ਼ਰਨ ਮੰਗੀ ਸੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਮਾਰਨ ਵਾਲ਼ੇ ਨੂੰ 50 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਬਲਦੇਵ ਕੁਮਾਰ

ਚੰਡੀਗੜ੍ਹ: ਪਾਕਿਸਤਾਨ ਤੋਂ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਸਿੰਘ ਦਾ ਵਿਵਾਦ ਇੱਕ ਵਾਰ ਮੁੜ ਤੋਂ ਭਖ਼ ਗਿਆ ਹੈ। ਪਾਕਿਸਤਾਨ ਵਾਲੇ ਪਾਸਿਓਂ ਯੂਨੀਅਨ ਚੇਅਰਮੈਨ ਨੇ ਕਿਹਾ ਹੈ ਕਿ ਜੋ ਵੀ ਭਾਰਤ ਵਿੱਚ ਬਲਦੇਵ ਕੁਮਾਰ ਨੂੰ ਮਾਰੇਗਾ। ਉਸ ਨੂੰ 50 ਲੱਖ ਦਾ ਇਨਾਮ ਦਿੱਤਾ ਜਾਵੇਗਾ।

ਸਰਹੱਦ 'ਤੇ ਕਰਾਂਗਾ ਕਤਲ

ਜਾਣਕਾਰੀ ਮੁਤਾਬਕ ਪਾਕਿਸਾਤਨ ਦੇ ਵਿਵਾਦਤ ਸਿੱਖ ਗੋਪਾਲ ਸਿੰਘ ਚਾਵਲਾ ਨੇ ਸ਼ੋਸਲ ਮੀਡੀਆ ਨੇ ਪੋਸਟ ਸਾਂਝੀ ਕਰ ਕੇ ਕਿਹਾ ਕਿ ਭਾਰਤ ਬਲਦੇਵ ਨੂੰ ਸ਼ਰਨ ਨਹੀਂ ਦੇਵੇਗਾ ਅਤੇ ਜਦੋਂ ਬਲਦੇਵ ਪਾਕਿਸਤਾਨ ਵਾਪਸ ਪਰਤੇਗਾ ਤਾਂ ਉਹ ਖ਼ੁਦ ਉਸ ਦਾ ਕਤਲ ਕਰੇਗਾ।

ਮਾਰਨ ਵਾਲ਼ੇ ਨੂੰ 50 ਲੱਖ ਦਾ ਇਨਾਮ

ਇਮਰਾਨ ਖ਼ਾਨ ਦੀ ਪਾਰਟੀ ਦੇ ਯੂਨੀਅਨ ਕੌਂਸਲ ਚੇਅਰਮੈਨ ਹਾਜੀ ਨਵਾਬ ਨੇ ਵੀ ਸ਼ੋਸਲ ਮੀਡੀਆ 'ਤੇ ਐਲਾਨ ਕੀਤਾ ਹੈ ਕਿ ਜੇ ਕੋਈ ਵਿਅਕਤੀ ਭਾਰਤ ਵਿੱਚ ਬਲਦੇਵ ਕੁਮਾਰ ਦਾ ਕਤਲ ਕਰਦਾ ਹੈ ਤਾਂ ਉਹ ਉਸ ਨੂੰ 50 ਲੱਖ ਦਾ ਇਨਾਮ ਦੇਣਗੇ। ਨਵਾਬ ਬਾਰੀਕੋਟ ਤਹਿਸੀਲ ਤੋਂ ਚੈਅਰਮੈਨ ਹੈ। ਇਹ ਉਹ ਇਲਾਕਾ ਹੈ ਜਿੱਥੋਂ ਬਲਦੇਵ ਸਿੰਘ ਵਿਧਾਇਕ ਸੀ।

ਕੀ ਹੈ ਪੂਰਾ ਮਾਮਲਾ

ਦਰਅਸਲ ਪਾਕਿਸਤਾਨ ਦੇ ਸਾਬਕਾ ਵਿਧਾਇਕ ਨੇ ਬਲਦੇਵ ਕੁਮਾਰ ਸਿੰਘ ਨੇ ਭਾਰਤ ਆ ਕੇ ਸ਼ਰਨ ਮੰਗੀ ਸੀ। ਉਸ ਨੇ ਕਿਹਾ ਸੀ ਕਿ ਪਾਕਿਸਤਾਨ ਵਿੱਚ ਉਸ ਦੀ ਜਾਨ ਨੂੰ ਖ਼ਤਰਾ ਹੈ।

ਬਲਦੇਵ ਸਿੰਘ 'ਤੇ ਕਤਲ ਦਾ ਇਲਜ਼ਾਮ

ਸ਼ਰਨ ਮੰਗਣ ਤੋਂ ਕੁਝ ਦਿਨ ਬਾਅਦ ਹੀ ਪਾਕਿਤਸਾਨ ਦੇ ਪਾਸਿਓਂ ਅਜੇ ਸਿੰਘ ਨੇ ਇਲਜ਼ਾਮ ਲਾਇਆ ਸੀ ਕਿ ਬਲਦੇਵ ਉਸ ਦੇ ਪਿਤਾ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ। ਅਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਬਲਦੇਵ ਕੁਮਾਰ ਨੇ ਉਸ ਦੇ ਪਿਤਾ ਡਾ. ਸੋਰਨ ਸਿੰਘ(52) ਦਾ ਕਤਲ ਕੀਤਾ ਹੈ। ਡਾ. ਸੋਰਨ ਸਿੰਘ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਬੁਨੇਰ ਹਲਕੇ ਦਾ ਅਸੈਂਬਲੀ ਦਾ ਮੈਂਬਰ ਸੀ।

ਅਜੇ ਸਿੰਘ ਨੇ ਦੋਸ਼ ਲਾਇਆ, "ਬਲਦੇਵ ਕੁਮਾਰ ਬੁਨੇਰ ਹਲਕੇ ’ਚ ਮੇਰੇ ਪਿਤਾ ਦੇ ਸਿਆਸੀ ਵਿਰੋਧੀ ਰਹੇ ਹਨ ਤੇ ਉਨ੍ਹਾਂ ਹੀ ਮੇਰੇ ਪਿਤਾ ਨੂੰ ਆਪਣੇ ਰਸਤੇ ’ਚੋਂ ਹਟਾਉਣ ਲਈ ਕਤਲ ਦੀ ਸਾਜ਼ਸ਼ ਰਚੀ ਸੀ। ਮੇਰੇ ਪਿਤਾ ਦੇ ਕਤਲ ਲਈ ਕਿਰਾਏ ਦੇ ਪੰਜ ਗੁੰਡਿਆਂ ਦੀ ਮਦਦ ਲਈ ਗਈ ਸੀ। ਬਲਦੇਵ ਕੁਮਾਰ ਨੇ ਭਾੜੇ ਦੇ ਕਾਤਲਾਂ ਨੂੰ 10 ਲੱਖ ਰੁਪਏ ਵੀ ਦਿੱਤੇ ਸਨ। ਬਲਦੇਵ ਮੇਰੇ ਪਿਤਾ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਵੀ ਕੱਟ ਚੁੱਕਿਆ ਹੈ"

ਪਾਕਿਸਤਾਨ ਵੱਲੋਂ ਅਜਿਹੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਮੁੜ ਤੋਂ ਗਰਮਾ ਗਿਆ ਹੈ।

ABOUT THE AUTHOR

...view details