ਨਵੀਂ ਦਿੱਲੀ: ਮੋਦੀ ਸਰਕਾਰ ਨੇ ਜਦੋਂ ਤੋਂ ਜੰਮੂ- ਕਸ਼ਮੀਰ ਵਿੱਚੋਂ ਧਾਰਾ 370 ਹਟਾਈ ਹੈ, ਪਾਕਿਸਤਾਨ ਇਸ ਦੇ ਵਿਰੁੱਧ ਲਗਾਤਾਰ ਤਿੱਖੇ ਰੋਂਹ ਵਿੱਚ ਹੈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਕਸ਼ਮੀਰੀਆਂ ਤੇ ਜ਼ੁਲਮ ਹੋ ਰਿਹਾ ਹੈ ਅਤੇ ਕੌਮਾਂਤਰੀ ਭਾਈਚਾਰਾ ਇਸ 'ਤੇ ਚੁੱਪ ਵੱਟੀ ਬੈਠਾ ਹੈ। ਖ਼ਾਨ ਨੇ ਕਿਹਾ ਕਿ ਜੇ ਕਸ਼ਮੀਰ 'ਚ ਮੁਸਲਮਾਨਾਂ ਦੀ ਥਾਂ ਤੇ ਕਿਸੇ ਹੋਰ ਧਰਮ ਜਾਂ ਭਾਈਚਾਰੇ ਉੱਪਰ ਇਸ ਤਰ੍ਹਾਂ ਦਾ ਜ਼ੁਲਮ ਹੁੰਦਾ ਤਾਂ ਕੌਮਾਂਤਰੀ ਭਾਈਚਾਰਾ ਇੱਕਜੁੱਟ ਹੋ ਜਾਣਾ ਸੀ, ਪਰ ਮੁਸਲਮਾਨਾਂ ਉੱਤੇ ਹੋ ਰਹੇ ਜ਼ੁਲਮ ਨੂੰ ਦੇਖ ਕੇ ਖ਼ਾਮੋਸ਼ ਹੈ।
ਕਸ਼ਮੀਰ ਮਾਮਲੇ 'ਤੇ ਨਹੀਂ ਮਿਲਿਆ ਕੌਮਾਂਤਰੀ ਭਾਈਚਾਰੇ ਦਾ ਹੁੰਗਾਰਾ, ਭਖਿਆ ਪਾਕਿਸਤਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸਲਾਮਾਬਾਦ 'ਚ ਜਲਸੇ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਸ਼ਮੀਰੀਆਂ ਦੀ ਆਜ਼ਾਦੀ ਦੀ ਗੱਲ ਕੀਤੀ।
ਇਮਰਾਨ ਖ਼ਾਨ
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਆਰਐੱਸਐੱਸ ਉੱਤੇ ਵੀ ਤਿੱਖੇ ਹਮਲੇ ਬੋਲੇ ਤੇ ਕਿਹਾ ਕਿ ਆਰਐੱਸਐੱਸ ਭਾਰਤ ਵਿੱਚ ਘੱਟ ਗਿਣਤੀਆਂ ਲਈ ਖ਼ਤਰਾ ਹੈ ਅਤੇ ਨਾਲ ਹੀ ਉਸ ਦੀ ਕਾਰਜ ਪ੍ਰਣਾਲੀ ਦੀ ਤੁਲਣਾ ਹਿਟਲਰ ਨਾਲ ਕੀਤੀ। ਖ਼ਾਨ ਨੇ ਇਹ ਵੀ ਕਿਹਾ ਕਿ ਦੋਵੇਂ ਮੁਲਕ ਐਟਮੀ ਤਾਕਤਾਂ ਹਨ ਤੇ ਜੇ ਜੰਗ ਵਾਲੇ ਹਾਲਾਤ ਬਣਦੇ ਹਨ ਤਾਂ ਇਸ ਦੇ ਲਈ ਕੌਮਾਂਤਰੀ ਭਾਈਚਾਰਾ ਜ਼ਿੰਮੇਵਾਰ ਹੋਵੇਗਾ। ਖ਼ਾਨ ਨੇ ਭਾਰਤ ਵਿਰੁੱਧ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਗੱਲ ਵੀ ਆਖੀ।