ਨਵੀਂ ਦਿੱਲੀ: ਕੋਰੋਨਾ ਤੋਂ ਪ੍ਰਭਾਵਿਤ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਫਿਲਹਾਲ ਮੈਕਸ ਸਾਕੇਤ ਵਿਖੇ ਜ਼ੇਰੇ ਇਲਾਜ ਹਨ। ਪਲਾਜ਼ਮਾ ਥੈਰੇਪੀ ਦੇਣ ਤੋਂ ਬਾਅਦ, ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਸਤੇਂਦਰ ਜੈਨ ਦਾ ਬੁਖ਼ਾਰ ਘੱਟ ਗਿਆ ਹੈ ਜਦੋਂ ਕਿ ਆਕਸੀਜਨ ਦਾ ਪੱਧਰ ਵੀ ਕਾਫ਼ੀ ਸੁਧਾਰਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੱਲ੍ਹ ਤੱਕ ਜਨਰਲ ਵਾਰਡ ਵਿਚ ਤਬਦੀਲ ਕੀਤਾ ਜਾ ਸਕਦਾ ਹੈ।
ਮੈਕਸ ਵਿੱਚ ਕੀਤਾ ਸੀ ਭਰਤੀ
ਸਤੇਂਦਰ ਜੈਨ ਅਜੇ ਵੀ ਆਈ.ਸੀ.ਯੂ. ਵਿੱਚ ਹਨ। ਉਨ੍ਹਾਂ ਨੂੰ 19 ਜੂਨ ਨੂੰ ਮੈਕਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਦੇਰ ਰਾਤ ਉਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ 25 ਜੂਨ ਦੀ ਰਾਤ ਨੂੰ ਸਤੇਂਦਰ ਜੈਨ ਨੂੰ ਸਾਹ ਦੀ ਸ਼ਿਕਾਇਤ ਤੋਂ ਬਾਅਦ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।