ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ। ਇਸ ਕਾਰਨ ਸਾਰੇ ਪੱਬ, ਠੇਕੇ ਅਤੇ ਹੋਟਲ ਬੰਦ ਹਨ। ਇੱਕ ਰਿਪੋਰਟ ਦਾ ਦਾਅਵਾ ਹੈ ਕਿ ਇਸ ਕਾਰਨ ਲੋਕਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਆਇਆ ਹੈ।
ਇੱਕ ਰਿਪੋਰਟ ਦਾ ਦਾਅਵਾ, ਪੱਬ ਤੇ ਠੇਕੇ ਬੰਦ ਹੋਣ ਕਾਰਨ ਸੁਧਰ ਰਹੀ ਲੋਕਾਂ ਦੀ ਸਿਹਤ - ਠੇਕੇ ਬੰਦ ਹੋਣ ਕਾਰਨ ਸੁਧਰ ਰਹੀ ਲੋਕਾਂ ਦੀ ਸਿਹਤ
ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਠੇਕੇ ਤੇ ਪੱਬ ਬੰਦ ਹੋਣ ਕਾਰਨ ਲੋਕਾਂ ਦੀ ਸਿਹਤ ਵਿੱਚ ਸੁਧਾਰ ਆਇਆ ਹੈ।
ਫ਼ੋਟੋ।
ਰਿਪੋਰਟ ਮੁਤਾਬਕ ਤਾਲਾਬੰਦੀ ਦੌਰਾਨ ਸ਼ਰਾਬ ਨਾ ਪੀਣ ਕਾਰਨ ਸਿਰਫ਼ ਦੋ ਹਫ਼ਤਿਆਂ ਵਿਚ ਕੈਲਰੀ ਦੀ ਖਪਤ 2000 ਘੱਟ ਹੋ ਸਕਦੀ ਹੈ। ਲਿਵਰ ਉੱਤੇ ਜੰਮੀ ਚਰਬੀ ਵਿਚ ਇੱਕ ਮਹੀਨੇ ਵਿਚ 15 ਫੀਸਦੀ ਦੀ ਕਮੀ ਆ ਸਕਦੀ ਹੈ।
ਬ੍ਰਿਟੇਨ ਵਿੱਚ ਦੇ ਇੱਕ ਡਾਕਟਰ ਮੁਤਾਬਕ ਤਾਲਾਬੰਦੀ ਦੌਰਾਨ ਸ਼ਰਾਬ ਛੱਡਣ ਨਾਲ ਢਿੱਡ ਪਤਲਾ ਹੋ ਸਕਦਾ ਹੈ। ਸਕਿਨ ਸਾਫ਼ ਹੋ ਸਕਦੀ ਹੈ ਅਤੇ ਪਾਚਨ ਪ੍ਰਣਾਲੀ ਮਜ਼ਬੂਤ ਹੋ ਸਕਦੀ ਹੈ, ਜਿਸ ਨਾਲ ਸਰੀਰ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਸਮਰੱਥ ਹੋਵੇਗਾ।