ਰਾਂਚੀ: ਝਾਰਖੰਡ ਦੇ ਪਿੰਡ ਵਾਸੀਆਂ ਨੇ ਅਨੀਮੀਆ ਯਾਨੀ ਖੂਨ ਦੀ ਕਮੀ ਨੂੰ ਦੂਰ ਕਰਨ ਦਾ ਢੰਗ ਲੱਭ ਲਿਆ ਹੈ। ਇਹ ਰਸਤਾ ਲੋਹੇ ਦੀ ਕੜਾਹੀ ਵਿਚੋਂ ਹੋ ਕੇ ਲੰਘਦਾ ਹੈ। ਜੀ ਹਾਂ ਲੋਹੇ ਦੀ ਕੜਾਹੀ ਦੇ ਕਰਿਸ਼ਮੇ ਨੂੰ ਸਮਝਣ ਲਈ, ਅਸੀਂ ਤੁਹਾਨੂੰ ਰਾਜਧਾਨੀ ਰਾਂਚੀ ਤੋਂ ਲਗਭਗ 70 ਕਿਲੋਮੀਟਰ ਦੂਰ, ਆਦਿਵਾਸੀ ਪ੍ਰਮੁੱਖ ਖੁੰਟੀ ਜ਼ਿਲ੍ਹੇ ਦੇ ਤੋਰਪਾ ਵਿਧਾਨ ਸਭਾ ਹਲਕੇ ਦੇ ਕੁਝ ਪਿੰਡਾਂ ਵਿੱਚ ਲੈ ਚਲਦੇ ਹਾਂ।
ਈਟੀਵੀ ਭਾਰਤ ਦੀ ਟੀਮ ਦੇ ਸਾਹਮਣੇ ਲੋਹੇ ਦੀ ਕੜਾਹੀ 'ਚ ਪਾਲਕ ਸਾਗ ਲੈ ਕੇ ਬੈਠੀਆਂ ਮਹਿਲਾਵਾਂ ਦੇ ਗਾਣੇ ਤੋਂ ਸਮਝ 'ਚ ਆ ਗਿਆ ਹੈ ਕਿ ਲੋਹੇ ਦੀ ਕੜਾਹੀ ਉਨ੍ਹਾਂ ਦੀ ਜਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਹੁਣ ਸਾਡਾ ਸਵਾਲ ਇਹ ਸੀ ਕਿ ਅਨੀਮੀਆ ਵਰਗੀ ਬਿਮਾਰੀ ਤੋਂ ਆਇਰਨ ਲੈਣ ਲਈ ਕੜਾਹੀ ਦੀ, ਕੀ ਭੂਮਿਕਾ ਹੈ? ਇਨ੍ਹਾਂ ਭੋਲੀ ਭਾਲੀ ਪੇਂਡੂ ਔਰਤਾਂ ਨੂੰ ਕਿਨ੍ਹੇ ਦੱਸਿਆ ਕਿ ਲੋਹੇ ਦੀ ਕੜਾਈ 'ਚ ਭੋਜਨ ਪਕਾਉਣ ਨਾਲ ਇਨ੍ਹਾਂ ਦੇ ਸਰੀਰ 'ਚ ਆਇਰਨ ਦੀ ਘਾਟ ਦੂਰ ਹੋ ਸਕਦੀ ਹੈ? ਕਿਨ੍ਹੇ ਸਮਝਾਇਆ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਜ਼ਮੀਨ 'ਤੇ ਕਿਚਨ ਗਾਰਡਨ ਲਗਾਉਣ। ਇਸ ਦਾ ਜਵਾਬ ਦਿੱਤਾ 'ਬਦਲਾਅ ਦੀਦੀ' ਨੇ।
ਬਦਲਾਵ ਦੀਦੀ ਪਦਮਿਨੀ ਦੇਵੀ, "ਲੋਹੇ ਦੀ ਕੜਾਹੀ ਦੇ ਬਹੁਤ ਫਾਇਦੇ ਹਨ। ਮੈਂ ਗਰਭਵਤੀ ਔਰਤਾਂ ਨੂੰ ਦੱਸਦੀ ਹਾਂ ਕਿ ਲੋਹੇ ਦੀ ਕੜਾਈ ਵਿੱਚ ਸਾਗ ਬਣਾ ਕੇ ਖਾਣ ਨਾਲ ਆਇਰਨ ਦੀ ਘਾਟ ਦੂਰ ਹੁੰਦੀ ਹੈ। ਮੈਂ ਅੱਲ੍ਹੜ ਉਮਰ ਦੀਆਂ ਕੁੜੀਆਂ ਨੂੰ ਵੀ ਇਹ ਦੱਸਦੀ ਹਾਂ ਕਿ ਲੋਹੇ ਦੀ ਕੜਾਹੀ ਵਿੱਚ ਬਣੀਆਂ ਸਬਜ਼ੀਆਂ ਖਾਣਾ ਲਾਭਕਾਰੀ ਹੁੰਦਾ ਹੈ।"
ਹੁਣ ਸਵਾਲ ਇਹ ਹੈ ਕਿ ਪਿੰਡ ਵਾਸੀਆਂ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣ ਦੇ ਇਸ ਵਿਚਾਰ ਬਾਰੇ ਕਿਸ ਨੇ ਸੁਝਾਅ ਦਿੱਤਾ? ਇਸ ਦੇ ਜਵਾਬ ਵਿੱਚ, ਇੱਕ ਐਨਜੀਓ ਦਾ ਨਾਮ ਸਾਹਮਣੇ ਆਇਆ। ਨਾਮ ਹੈ ਟੀਆਰਆਈ ਭਾਵ ਟਰਾਂਸਫਾਰਮ ਰੂਰਲ ਇੰਡੀਆ।
ਟ੍ਰਾਂਸਫਾਰਮ ਰੂਰਲ ਇੰਡੀਆ ਦੇ ਮੈਨੇਜਰ ਪੰਕਜ ਜੀਵਰਾਜਕਾ ਨੇ ਕਿਹਾ, "ਕਮਿਉਨਿਟੀ ਨਾਲ ਵਿਚਾਰ ਵਟਾਂਦਰੇ 'ਤੇ ਕਿ ਉਹ ਕਿਸ ਤਰ੍ਹਾਂ ਦੇ ਬਦਲਾਅ ਦੀ ਉਮੀਦ ਕਰਦੇ ਹਨ? ਇਸ ਵਿਚਾਰ ਵਟਾਂਦਰੇ ਦੌਰਾਨ ਹੀ ਇਹ ਵਿਚਾਰ ਆਇਆ ਕਿ ਉਨ੍ਹਾਂ ਵਿੱਚੋਂ ਕੋਈ ਇੱਕ ਦੀਦੀ ਅੱਗੇ ਵੱਧ ਕੇ ਇਹ ਜ਼ਿੰਮੇਵਾਰੀ ਲਏ ਕਿ ਕਮਿਉਨਿਟੀ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਦੀ ਲੋੜ ਹੈ? ਇਸ ਦੇ ਲਈ ਉਹ ਸੇਵਾ ਭਾਵ ਨਾਲ ਕੰਮ ਕਰਨ ਲਈ ਤਿਆਰ ਰਹਿਣ, ਤਾਂ ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ।'
ਇਸ ਸੰਸਥਾ ਨੇ ਪੇਂਡੂ ਔਰਤਾਂ ਦੇ ਵਿਵਹਾਰ ਵਿੱਚ ਤਬਦੀਲੀ ਲਈ ਉਨ੍ਹਾਂ ਵਿੱਚੋਂ ਹੀ ਇੱਕ ਜਾਗਰੂਕ ਔਰਤ ਦੀ ਚੋਣ ਕੀਤੀ ਅਤੇ ਉਸ ਦਾ ਨਾਮ ਰੱਖਿਆ ਬਦਲਾਅ ਦੀਦੀ। ਫਿਰ ਬਦਲਾਅ ਦੀਦੀ ਦੀ ਪਹਿਲ 'ਤੇ ਇਸ ਅਭਿਆਨ ਨਾਲ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਜੁੜਦੀਆਂ ਗਈਆਂ ਤੇ ਇਸ ਤਰ੍ਹਾਂ ਬਣਦਾ ਗਿਆ ਕਾਫ਼ਲਾ।
ਬਦਲਾਅ ਦੀਦੀ ਪਰਮਿਲਾ ਨੇ ਕਿਹਾ' "ਸ਼ੁਰੂਆਤ ਵਿੱਚ ਸਾਨੂੰ ਬਹੁਤ ਮੁਸ਼ਕਲ ਆਈ। ਪਿੰਡ, ਟੋਲਾ, ਜੰਗਲ ਹਰ ਥਾਂ ਤੋਂ ਸਾਨੂੰ ਇੱਕ ਬਦਲਾਵ ਦੀਦੀ ਦੀ ਚੋਣ ਕਰਨੀ ਸੀ"
ਬਦਲਾਅ ਨਾਲ ਜੁੜੀ ਦੀਦੀ ਸੁਸ਼ੀਲਾ ਨੇ ਦੱਸਿਆ, "ਸਾਡੇ ਕੋਲ ਡੇਢ ਸੌ ਤੋਂ ਵੱਧ ਬਦਲਾਅ ਦੀਦੀ ਹਨ। ਇਨ੍ਹਾਂ ਵਿੱਚੋਂ ਕੁਝ ਦੀਦੀਆਂ ਡਰਾਪਆਉਟ ਹੋ ਗਈਆਂ ਹਨ ਪਰ ਬਹੁਤ ਸਾਰੀਆਂ ਦੀਦੀਆਂ ਅਜੇ ਵੀ ਕੰਮ ਕਰ ਰਹੀਆਂ ਹਨ।"
ਹੁਣ ਇਹ ਔਰਤਾਂ ਵੱਖ ਵੱਖ ਪਿੰਡਾਂ ਵਿੱਚ ਘੁੰਮਦੀਆਂ ਹਨ ਅਤੇ ਪੇਂਡੂ ਔਰਤਾਂ ਨੂੰ ਸਮਝਾਉਂਦੀਆਂ ਹਨ ਕਿ ਅਨੀਮੀਆ ਵਰਗੀ ਬਿਮਾਰੀ ਕਿਉਂ ਹੁੰਦੀ ਹੈ। ਇਸ ਬਿਮਾਰੀ ਨਾਲ ਕਿਸ ਕਿਸਮ ਦਾ ਨੁਕਸਾਨ ਹੁੰਦਾ ਹੈ। ਆਇਰਨ ਦੀ ਕੜਾਹੀ ਵਿੱਚ ਸਬਜ਼ੀਆਂ ਬਣਾ ਕੇ ਸਰੀਰ ਵਿੱਚ ਆਇਰਨ ਦੀ ਘਾਟ ਨੂੰ ਕਿਵੇਂ ਬਹੁਤ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ।
ਸਿਵਲ ਸਰਜਨ ਪ੍ਰਭਾਤ ਕੁਮਾਰ ਨੇ ਦੱਸਿਆ, "ਅਨੀਮੀਆ ਨੂੰ ਆਮ ਬੋਲਚਾਲ ਦੀ ਭਾਸ਼ਾ 'ਚ ਖੂਨ ਦੀ ਕਮੀ ਕਿਹਾ ਜਾਂਦਾ ਹੈ। ਖੂਨ 'ਚ ਹੀਮੋਗਲੋਬਿਨ ਦੀ ਮਾਤਰਾ ਘੱਟ ਹੋਣ ਕਾਰਨ, ਖਾਣ ਪਾਣ 'ਚ ਆਇਰਨ ਤੇ ਪ੍ਰੋਟੀਨ ਦੀ ਘਾਟ ਕਾਰਨ ਅਨੀਮੀਆ ਹੁੰਦਾ ਹੈ। ਮਰੀਜ਼ ਨੂੰ ਕਮਜ਼ੋਰੀ, ਥਕਾਵਟ, ਚੱਕਰ ਆਉਣੇ ਅਤੇ ਧੁਂਦਲਾ ਵਿਖਾਈ ਦਿੰਦਾ ਹੈ। ਮਰੀਜ਼ ਬੇਹੋਸ਼ ਵੀ ਹੋ ਸਕਦਾ ਹੈ। ਇਸ ਨਾਲ ਬਚਾਅ ਲਈ ਆਇਰਨ ਯੁਕਤ ਭੋਜਨ ਕਰਨਾ ਚਾਹੀਦਾ ਹੈ ਜਿਵੇਂ ਕਿ ਸਾਗ।"
ਅਨੀਮੀਆ ਨਾਲ ਪੀੜਤ ਤੋਰਪਾ ਪਿੰਡ ਦੀਆਂ ਬਹੁਤ ਸਾਰੀਆਂ ਔਰਤਾਂ ਨੇ ਲੋਹੇ ਦੀ ਕੜਾਹੀ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣਾ ਲਿਆ ਹੈ। ਕੁਝ ਸਮਾਂ ਪਹਿਲਾਂ ਤੱਕ ਇਹ ਔਰਤਾਂ ਅਲਮੀਨੀਅਮ ਜਾਂ ਮਿੱਟੀ ਦੇ ਘੜੇ ਵਿੱਚ ਭੋਜਨ ਪਕਾਉਂਦੀਆਂ ਸਨ। ਹੁਣ ਉਨ੍ਹਾਂ ਨੂੰ ਸਮਝ 'ਚ ਆ ਗਿਆ ਹੈ ਕਿ ਪਾਲਕ 'ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ। ਹੁਣ ਇਹ ਔਰਤਾਂ ਸਮਝ ਗਈਆਂ ਹਨ ਕਿ ਇਕ ਲੋਹੇ ਦੀ ਕੜਾਹੀ ਵਿੱਚ ਸਬਜ਼ੀਆਂ ਬਣਾਉਣ ਤੋਂ ਬਾਅਦ ਟਮਾਟਰ, ਨਿੰਬੂ ਜਾਂ ਇਮਲੀ ਪਾ ਕੇ ਆਇਰਨ ਦਾ ਖੋਰ ਹੁੰਦਾ ਹੈ, ਜੋ ਉਸੀ ਸਬਜ਼ੀ 'ਚ ਖੁਰ ਜਾਂਦਾ ਹੈ ਤੇ ਇਹ ਸਰੀਰ 'ਚ ਜਾ ਕੇ ਅਨੀਮੀਆ ਵਰਗੀ ਬਿਮਾਰੀ ਨਾਲ ਲੜ੍ਹਣ 'ਚ ਮਦਦ ਕਰਦਾ ਹੈ। ਹੁਣ ਇਨ੍ਹਾਂ ਪਿੰਡਾਂ ਵਿੱਚ ਇੱਕ ਹੀ ਗਾਣਾ ਗੂੰਜਦਾ ਹੈ..."ਲੋਹੇ ਕੀ ਕੜਾਈ ਮੈ ਖਾਣਾ ਬਣਾਣਾ, ਪਰਿਵਾਰ ਮੈਂ ਖੂਨ ਕੀ ਕਮੀ ਕੋ ਦੂਰ ਭਗਾਣਾ।"