ਪੰਜਾਬ

punjab

ETV Bharat / bharat

ਕਿਸਾਨ ਅੰਦੋਲਨ ਦਾ ਦਿੱਲੀ ਦੀਆਂ ਮੰਡੀਆਂ 'ਤੇ ਅਸਰ, ਸਬਜ਼ੀਆਂ ਦੀ ਸਪਲਾਈ 'ਚ ਆਈ ਗਿਰਾਵਟ - ਸਬਜ਼ੀਆਂ ਦੀ ਸਪਲਾਈ 'ਚ ਆਈ ਗਿਰਾਵਟ

ਕਿਸਾਨ ਅੰਦੋਲਨ ਦਾ ਅਸਰ ਦਿੱਲੀ ਦੀਆਂ ਸਬਜ਼ੀ ਮੰਡੀਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਦੀਆਂ ਸਬਜ਼ੀ ਤੇ ਫਰੂਟ ਮੰਡੀਆਂ 'ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ।

ਕਿਸਾਨ ਅੰਦੋਲਨ ਦਾ ਦਿੱਲੀ ਦੀਆਂ ਮੰਡੀਆਂ 'ਤੇ ਅਸਰ
ਕਿਸਾਨ ਅੰਦੋਲਨ ਦਾ ਦਿੱਲੀ ਦੀਆਂ ਮੰਡੀਆਂ 'ਤੇ ਅਸਰ

By

Published : Nov 29, 2020, 12:22 PM IST

ਨਵੀਂ ਦਿੱਲੀ : ਕਿਸਾਨ ਅੰਦੋਲਨ ਕਾਰਨ ਦਿੱਲੀ ਦੀਆਂ ਮੰਡੀਆਂ 'ਚ ਸਬਜ਼ੀਆਂ ਤੇ ਫਲਾਂ ਦੀ ਘਾਟ ਹੋ ਗਈ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਦੇ ਸਾਰੇ ਬਾਰਡਰ ਸੀਲ ਹਨ, ਜਿਸ ਕਾਰਨ ਸਬਜ਼ੀਆਂ ਤੇ ਫਲਾਂ ਦੀ ਸਪਲਾਈ 'ਚ ਗਿਰਾਵਟ ਆ ਰਹੀ ਹੈ।

ਕਿਸਾਨਾਂ ਦੇ ਅੰਦੋਲਨ ਕਾਰਨ ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ।

ਦਿੱਲੀ ਦੀ ਸਭ ਤੋਂ ਵੱਡੀ ਅਜ਼ਾਦਪੁਰ ਮੰਡੀ ਵਿੱਚ ਸ਼ੁੱਕਰਵਾਰ ਤੋਂ ਆਮਦ 'ਚ ਗਿਰਾਵਟ ਦੇਖਣ ਨੂੰ ਮਿਲੀ। ਅਜ਼ਾਦਪੁਰ ਮੰਡੀ 'ਚ ਹਰ ਰੋਜ਼ ਨਾ ਮਹਿਜ਼ ਸੂਬਿਆਂ ਬਲਕਿ ਵਿਦੇਸ਼ਾਂ ਤੋਂ ਵੀ ਮਾਲ ਪਹੁੰਚਦਾ ਹੈ।

ਰੋਜ਼ਾਨਾ ਆਉਣ ਵਾਲੇ ਫਲਾਂ ਦੀ ਮਾਤਰਾ ਹੁਣ ਆਮ 5,500 ਟਨ ਦੀ ਬਜਾਏ ਲਗਪਗ 2,800 ਟਨ ਹੈ ਤੇ ਸਬਜ਼ੀਆਂ ਦੀ ਮਾਤਰਾ ਆਮ 6,500 ਟਨ ਨਾਲੋਂ 5,600 ਟਨ ਹੋ ਗਈ ਹੈ। ਮੰਡੀ ਦੇ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਬਾਰਡਰ ਸੀਲ ਹੋਣ ਨਾਲ ਮੰਡੀ 'ਤੇ ਪ੍ਰਭਾਵ ਪੈ ਰਿਹਾ ਹੈ।

ABOUT THE AUTHOR

...view details