ਹੈਦਰਾਬਾਦ:60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ ਕੋਵਿਡ - 19 ਦੇ ਪ੍ਰਭਾਵ ਹੇਠ ਆਉਣ ਦਾ ਖ਼ਤਰਾ ਜ਼ਿਆਦਾ ਹੈ। ਉਨ੍ਹਾਂ ਦੀ ਰੋਗ ਰੋਧਕ ਸ਼ਕਤੀ ਉੰਨੀ ਨਹੀਂ ਜਿੰਨੀ ਉਹਨਾਂ ਦੀ ਛੋਟੀ ਉਮਰ ‘ਚ ਹੁੰਦੀ ਹੋਏਗੀ। ਇਸ ਉਮਰ ਵਿਚ ਸ਼ੂਗਰ, ਵਧਿਆ ਬਲੱਡ ਪ੍ਰੈਸ਼ਰ, ਦਿਲ ਤੇ ਫੇਫੜੇ ਦੀ ਬਿਮਾਰੀ ਆਮ ਹੋਣ ਕਰਕੇ ਉਹਨਾਂ ਦੇ ਲਈ ਪੇਚੀਦਗੀਆਂ ਦਾ ਖ਼ਤਰਾ ਵਧਾ ਦਿੰਦਾ ਹੈ। ਵੱਖ ਵੱਖ ਦੇਸ਼ਾਂ ਵਿਚ ਕੀਤੇ ਜਾ ਰਹੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕੋਵਿਡ - 19 ਦਾ ਪ੍ਰਭਾਵ ਲਈ ਕਾਫ਼ੀ ਖ਼ਤਰਨਾਕ ਤੇ ਕਈ ਵਾਰ ਘਾਤਕ ਵੀ ਹੋ ਸਕਦਾ ਹੈ।
ਇਥੇ ਹੀ ਇਹ ਵੀ ਬਹੁਤ ਮਹੱਤਵਪੂਰਨ ਹੈ ਕੀ ਜਿਹੜੇ ਬਜ਼ੁਰਗਾਂ ਦੀ ਦੇਖ਼ਭਾਲ ਵਿਚ ਜੁੜੇ ਹੋਏ ਨੇ ਉਨ੍ਹਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜਿਵੇਂ ਕਿ, ਹੱਥ ਧੋਣ ਲਈ ਘੱਟੋ ਘਾਟ 20 ਸੈਕੰਡ ਦਾ ਸਮਾਂ ਲਗਾਉਣਾ, ਜਾਂ ਫਿਰ ਦੇਖਭਾਲ ਕਰਨ ਤੋਂ ਪਹਿਲਾਂ ਤੇ ਬਾਅਦ ਵਿਚ ਅਲਕੋਹੋਲ ਵਾਲੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ, ਬਾਥਰੂਮ ਦਾ ਇਸਤਿਮਾਲ ਕਰਨਾ, ਭੋਜਨ ਪਕਾਉਣਾ, ਅਤੇ ਛਿੱਕ ਮਾਰਨ ਲਈ ਸਾਰੇ ਦੱਸੇ ਗਏ ਨਿਯਮਾਂ ਦਾ ਪਾਲਣ ਕਰਨਾ। ਘਰ ਦੀ ਵਿਚ ਅਸੀਂ ਜਿਹੜੀ ਵੀ ਸਤਹਿ ਨੂੰ ਹੱਥ ਲਗਾਉਂਦੇ ਹਾਂ ਉਨ੍ਹਾਂ ਨੂੰ ਸਾਬਣ ਤੇ ਪਾਣੀ ਜਾਂ ਫੇਰ ਕਿਸੇ ਕੀਟਾਣੂਨਾਸ਼ਕ ਨਾਲ ਸਾਫ਼ ਕਰਨਾ ਚਾਹੀਦਾ ਹੈ। ਬਜ਼ੁਰਗਾਂ ਦੁਆਰਾ ਵਰਤੇ ਜਾਂਦੇ ਡਾਕਟਰੀ ਉਪਕਰਣ ਵੀ ਸ਼ਾਮਿਲ ਹਨ।
ਬਜ਼ੁਰਗ ਲੋਕਾਂ ਦਾ ਬਾਹਰੀ ਦੁਨੀਆਂ ਨਾਲ ਸੰਪਰਕ ਬਹੁਤ ਘੱਟ ਹੁੰਦਾ ਹੈ ਕਿਉਂਕਿ ਉਹਨਾਂ ਦੀ ਗਤੀਸ਼ੀਲਤਾ ਘੱਟ ਹੁੰਦੀ ਹੈ। ਇਸ ਲਈ ਉਨ੍ਹਾਂ ਦੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਲਈ ਸਮਾਜਿਕ ਗੱਲਬਾਤ ਬਹੁਤ ਜ਼ਰੂਰੀ ਹੈ। ਨਾਲ ਹੀ ਇਹ ਵੀ ਹੈ ਕਿ ਦੋਸਤਾਂ ਅਤੇ ਰਿਸ਼ਤੇਦਾਰਾਂ ਦੁਆਰਾ ਮੁਲਾਕਾਤਾਂ ਤੋਂ ਬਿਮਾਰ ਹੋਣ ਦੀ ਸੰਭਾਵਨਾ ਲਈ ਲਾਜ਼ਮੀ ਹੈ ਕਿ ਨਿੱਜੀ ਮੁਲਾਕਾਤਾਂ ਨੂੰ ਘੱਟੋ ਤੋਂ ਘੱਟ ਰੱਖਿਆ ਜਾਵੇ। ਜਿਥੇ ਦੋਸਤਾਂ ਤੇਰਿਸ਼ਤੇਦਾਰਾਂ ਨਾਲ ਰਾਬਤਾ ਕਾਇਮ ਕਰਨਾ ਜ਼ਰੂਰੀ ਹੈ ਉਥੇ ਹੀ ਇਹ ਵੀ ਸਹੀ ਹੈ ਕਿ ਅਸੀਂ ਫ਼ੋਨ ਦਾ ਇਸਤਿਮਾਲ ਕਰਕੇ ਵੀ ਅਜਿਹਾ ਕਰ ਸਕਦੇ ਹਾਂ। ਸਮਾਜਿਕ ਇਕੱਲਤਾ ਦੀ ਭਾਵਨਾ ਘਟਾਉਣ ਲਈ ਤੇ ਆਪਣੇ ਆਸ ਪਾਸ ਦੀਆਂ ਖ਼ਬਰਾਂ ਰੱਖਣ ਲਈ ਗਵਾਂਢੀਆਂ ਨਾਲ, ਘਰ’ਚ ਕੰਮ ਕਰਦੇ ਕਰਮਚਾਰੀ, ਡਾਕੀਆ ਜਾਂ ਬਾਕੀਆਂ ਨਾਲ ਗੱਲਾਂ ਕਰਨਾ ਮਦਦ ਕਰ ਸਕਦਾ ਹੈ।
ਬਜ਼ੁਰਗ ਬੱਚਿਆਂ ਨਾਲ ਗੱਲਾਂ ਕਰਨ ਵਿਚ ਆਨੰਦ ਲੈਂਦੇ ਨੇ ਕਿਉਂਕਿ ਉਹ ਬਜ਼ੁਰਗਾਂ ਨੂੰ ਆਪਣੇ ਖੁਸ਼ਨੁਮਾ ਮਿਜ਼ਾਜ ਤੇ ਜੋਸ਼ ਨਾਲ ਖੁਸ਼ੀ ਦਿੰਦੇ ਨੇ। ਨਾਲ ਹੀ ਇਥੇ ਇਹ ਜਾਣਕਾਰੀ ਰੱਖਣਾ ਜ਼ਰੂਰੀ ਹੈ ਕਿ ਬੱਚੇ ਕੋਵਿਡ - 19 ਪ੍ਰਤੀ ਵਧੇਰੇ ਰੋਧਕ ਹੁੰਦੇ ਨੇ ਤੇ ਬਜ਼ੁਰਗਾਂ ਪ੍ਰਤੀ ਆਪਣੀ ਨੇੜਤਾ ਕਾਰਣ ਉਨ੍ਹਾਂ ਲਈ ਕੈਰੀਅਰ ਦਾ ਕੰਮ ਕਰ ਸਕਦੇ ਨੇ। ਇਹਨਾਂ ਹਾਲਤਾਂ ਵਿਚ ਇਹ ਜ਼ਰੂਰੀ ਹੈ ਕਿ ਬੱਚੇ ਬਜ਼ੁਰਗਾਂ ਤੋਂ 1-2 ਮੀਟਰ ਦੀ ਦੂਰੀ ਬਣਾ ਕੇ ਰੱਖਣ। ਜੇ ਬੱਚੇ ਬਿਮਾਰ ਲੱਗਦੇ ਹੋਣ ਤਾਂ ਉਨ੍ਹਾਂ ਨੂੰ ਉਦੋਂ ਤਕ ਦੂਰ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਾ ਹੋ ਜਾਣ।
ਬਜ਼ੁਰਗ ਆਪਣੇ ਮਿੱਤਰਾਂ ਅਤੇ ਪਰਿਵਾਰ ਨਾਲ ਵੀਡੀਓ ਫ਼ੋਨ ਅਤੇ ਕੰਪਿਊਟਰ ਦੇ ਰਾਹੀਂ ਜੁੜੇ ਰਹਿ ਸਕਦੇ ਹਨ। ਜਿਹਨਾਂ ਲੋਕਾਂ ਨੂੰ ਸੁਣਨ ਵਿੱਚ ਕੋਈ ਦਿੱਕਤ ਹੈ, ਇਨ੍ਹਾਂ ਉਪਕਰਣਾਂ 'ਤੇ ਵਿਸ਼ੇਸ਼ ਐਪਸ (applications) ਹਨ ਜੋ ਆਪਸੀ ਤਾਲਮੇਲ ਬਣਾਉਣ ਦੀ ਸਹੂਲਤ ਦਿੰਦੇ ਹਨ। ਪਰਿਵਾਰਿਕ ਮੈਂਬਰ ਵੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਅਕਸਰ ਕਾਲ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ, ਉਹ ਫ਼ੋਨ ਕਰ ਲੈਣ ਚਿੱਠੀ ਲਿਖਣ ਤੇ ਆਪਣੀ ਸਿਹਤ ਬਾਰੇ ਵਧੀਆ ਖ਼ਬਰਾਂ ਸਾਂਝੀਆਂ ਕਰਨ।